ਖੰਨਾ: ਸੁਰਾਂ ਦੇ ਬਾਦਸ਼ਾਹ ਸਰਦੂਲ ਸਿਕੰਦਰ ਦੀ ਮੌਤ ਮਗਰੋਂ ਪੰਜਾਬ ਭਰ ਦੇ ਕਲਾਕਾਰਾਂ ਨੇ ਇਕੱਠੇ ਹੋ ਕੇ ਸਰਦੂਲ ਦੀ ਪਤਨੀ ਅਮਰ ਨੂਰੀ ਨੂੰ ਆਪਣਾ ਪ੍ਰਧਾਨ ਬਣਾਇਆ ਹੈ। ਗੁਰੂ ਪੂਰਨਿਮਾ ਦੇ ਦਿਹਾੜੇ ਤੇ ਉਨ੍ਹਾਂ ਨੂੰ ਇਹ ਮਾਣ ਬਖਸ਼ਿਆ ਗਿਆ ਕਿਉਂਕਿ ਸਰਦੂਲ ਸੰਗੀਤ ਦੀ ਦੁਨੀਆਂ ਵਿੱਚ ਗੁਰੂ ਦਾ ਰੁਤਬਾ ਰੱਖਦੇ ਸੀ। ਖੰਨਾ ਸਥਿਤ ਸਰਦੂਲ ਦੇ ਨਿਵਾਸ ਉੱਪਰ ਪਹੁੰਚੇ ਵਧੇਰੇ ਕਲਾਕਾਰਾਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਤੇ ਅਮਰ ਨੂਰੀ ਨੂੰ ਪ੍ਰਧਾਨ ਚੁਣਿਆ।
ਇਸ ਮੌਕੇ ਅਮਰ ਨੂਰੀ ਨੇ ਕਿਹਾ ਕਿ ਸਰਦੂਲ ਸਿਕੰਦਰ ਜੀ ਦੇ ਵਿਛੋੜੇ ਮਗਰੋਂ ਇੱਕ ਮਹੀਨੇ ਤੋਂ ਹੀ ਸਾਰੇ ਸਲਾਹ ਕਰ ਰਹੇ ਸੀ। ਸਾਰੇ ਸੀਨੀਅਰਾਂ ਨੇ ਫੈਸਲਾ ਕੀਤਾ ਹੈ, ਉਹ ਮਨਜੂਰ ਹੈ। ਉਨ੍ਹਾਂ ਨੇ ਜੋ ਵੀ ਫੈਸਲਾ ਕੀਤਾ ਹੈ, ਸੋਚ ਸਮਝ ਕੇ ਕੀਤਾ ਹੈ। ਉਹ ਵੀ ਇਹੀ ਚਾਹੁੰਦੇ ਸੀ ਕਿ ਕਲਾਕਾਰਾਂ ਵਿੱਚ ਹੀ ਉਨ੍ਹਾਂ ਦੀ ਜਿੰਦਗੀ ਰਹੇ।
ਅਮਰ ਨੂਰੀ ਨੇ ਕਿਹਾ ਕਿ ਸਰਦੂਲ ਵੀ ਇਹੀ ਚਾਹੁੰਦੇ ਸੀ। ਉਹ ਕਾਫੀ ਸਮੇਂ ਤੋਂ ਅਪਸੈੱਟ ਸੀ। ਇਨ੍ਹਾਂ ਸਾਰੇ ਕਲਾਕਾਰਾਂ ਨੇ ਉਨ੍ਹਾਂ ਨੂੰ ਕੰਮ ਲਾਇਆ। ਜਦੋਂ ਉਹ ਕੰਮ ਕਰਨਗੇ ਤਾਂ ਸਰਦੂਲ ਜੀ ਰੂਹ ਨੂੰ ਵੀ ਸਕੂਨ ਮਿਲੇਗਾ। ਉਹ ਸੇਵਾਦਾਰ ਬਣ ਕੇ ਕੰਮ ਕਰਨਗੇ। ਜਿਵੇਂ ਉਨ੍ਹਾਂ ਨੂੰ ਹੁਕਮ ਲਾਇਆ ਜਾਵੇਗਾ, ਉਵੇਂ ਸੇਵਾ ਕਰਨਗੇ। ਵਧੀਆ ਸਾਹਿਤ ਤੇ ਸੰਗੀਤ ਜੋ ਸਰਦੂਲ ਨਾਲ ਰਹਿ ਕੇ ਸਿੱਖਿਆ, ਜੋ ਉਨ੍ਹਾਂ ਦੀ ਰੂਹ ਸੀ, ਜੋ ਉਹ ਕਲਾਕਾਰਾਂ ਲਈ ਕਰਨਾ ਚਾਹੁੰਦੇ ਸੀ, ਕਿਸ ਤਰ੍ਹਾਂ ਦੀ ਸ਼ਬਦਾਵਲੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਸਤਿਕਾਰ ਹੋਣਾ ਚਾਹੀਦਾ, ਇਨ੍ਹਾਂ ਸਾਰੀਆਂ ਚੀਜਾਂ ਦੇਖ ਕੇ ਉਹ ਕੰਮ ਕਰਨਗੇ।
ਉਨ੍ਹਾਂ ਕਿਹਾਕਿ ਸੀਨੀਅਰਾਂ ਦੀ ਸਲਾਹ ਲੈ ਕੇ ਹੀ ਉਹ ਕੰਮ ਕਰਨਗੇ। ਕੋਸ਼ਿਸ਼ ਕੀਤੀ ਜਾਵੇਗੀ ਕਿ ਵਾਹਿਗੁਰੂ ਸੁਮੱਤ ਬਖਸ਼ੇਗਾ ਕਿ ਉਹ ਚੰਗੇ ਰਸਤੇ ਚੱਲ ਕੇ ਕੰਮ ਕਰਨ ਤੇ ਜਦੋਂ ਉਹ ਦੁਨੀਆਂ ਤੋਂ ਵਿਦਾ ਹੋਣ ਤਾਂ ਸਾਰੇ ਕਲਾਕਾਰ ਤੇ ਲੇਖਕ ਉਨ੍ਹਾਂ ਦੀ ਤਾਰੀਫ ਕਰਨ। ਇਹੀ ਸਭ ਤੋਂ ਨੇੜੇ ਦਾ ਰਸਤਾ ਹੈ ਜੋ ਰੱਬ ਨਾਲ ਮਿਲਾਪ ਕਰਾਉਂਦਾ ਹੈ। ਸ਼ਬਦ ਦੇ ਰਾਹੀਂ ਹੀ ਗੁੱਸਾ, ਪ੍ਰੇਮ, ਵਿਰਾਗ ਪੈਦਾ ਹੁੰਦਾ ਹੈ। ਸਾਹਿਤ ਤੇ ਸੰਗੀਤ ਨੂੰ ਉੱਚਾ ਰੱਖਣ ਲਈ ਕੰਮ ਕੀਤਾ ਜਾਵੇਗਾ।
ਪੰਜਾਬੀ ਗਾਇਕ ਜਸਵੀਰ ਜੱਸੀ ਨੇ ਕਿਹਾ ਕਿ ਸਰਦੂਲ ਭਾਜੀ ਵੀ ਇਹ ਇਨਵੈਸਟਮੈਂਟ ਹੈ ਕਿ ਉਨ੍ਹਾਂ ਨੇ ਸਾਰਿਆਂ ਨਾਲ ਪਿਆਰ ਕੀਤਾ। ਉਸੇ ਇਨਵੈਸਟਮੈਂਟ ਦਾ ਨਤੀਜਾ ਹੈ ਕਿ ਸਾਰੇ ਕਲਾਕਾਰਾਂ ਨੇ ਸਰਬਸੰਮਤੀ ਨਾਲ ਅਮਰ ਨੂਰੀ ਨੂੰ ਪ੍ਰਧਾਨ ਬਣਾਇਆ। ਭਾਜੀ ਜੀ ਯਾਦ ਹਮੇਸ਼ਾ ਰਹੇਗੀ, ਜੋ ਕਮੀਆਂ ਰਹਿ ਗਈਆਂ, ਉਹ ਅਮਰ ਨੂਰੀ ਦੇ ਮਾਰਗ ਦਰਸ਼ਨ ਨਾਲ ਪੂਰੀਆਂ ਕੀਤੀਆਂ ਜਾਣਗੀਆਂ। ਸਰਦੂਲ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾਂ ਨਾਲ ਰਹਿਣਗੀਆਂ।
ਗਾਇਕ ਹੰਸਰਾਜ ਹੰਸ ਨੇ ਕਿਹਾ ਕਿ ਅੱਜ ਗੁਰੂ ਪਰਨਿਮਾ ਦੇ ਦਿਹਾੜੇ ਤੇ ਹਰ ਬੰਦਾ ਆਪਣੇ ਗੁਰੂ ਨੂੰ ਨਮਸਕਾਰ ਕਰਦਾ। ਇਸ ਅਹਿਮ ਦਿਨ ਉੱਪਰ ਆਪਣੇ ਪਿਆਰੇ ਵੀਰ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਅਮਰ ਨੂਰੀ ਨੂੰ ਪ੍ਰਧਾਨ ਬਣਾਇਆ ਗਿਆ। ਜਿਉਂਦੇ ਜੀਅ ਵੀ ਉਹ ਸਾਰੇ ਇਕੱਠੇ ਹੋ ਕੇ ਸਰਦੂਲ ਨੂੰ ਪ੍ਰਧਾਨ ਬਣਾ ਕੇ ਗਏ ਸੀ। ਉਸ ਵਿਰਾਸਤ ਨੂੰ ਅਮਰ ਨੂਰੀ ਨੂੰ ਸੌਂਪਿਆ ਗਿਆ।
ਪੰਜਾਬ ਦੇ ਕਲਾਕਾਰਾਂ ਨੇ ਅਮਰ ਨੂਰੀ ਨੂੰ ਥਾਪਿਆ ਆਪਣਾ ਪ੍ਰਧਾਨ
ਏਬੀਪੀ ਸਾਂਝਾ
Updated at:
25 Jul 2021 12:40 PM (IST)
ਗੁਰੂ ਪੂਰਨਿਮਾ ਦੇ ਦਿਹਾੜੇ ਤੇ ਉਨ੍ਹਾਂ ਨੂੰ ਇਹ ਮਾਣ ਬਖਸ਼ਿਆ ਗਿਆ ਕਿਉਂਕਿ ਸਰਦੂਲ ਸੰਗੀਤ ਦੀ ਦੁਨੀਆਂ ਵਿੱਚ ਗੁਰੂ ਦਾ ਰੁਤਬਾ ਰੱਖਦੇ ਸੀ।
ਪੰਜਾਬ ਦੇ ਕਲਾਕਾਰਾਂ ਨੇ ਅਮਰ ਨੂਰੀ ਨੂੰ ਥਾਪਿਆ ਆਪਣਾ ਪ੍ਰਧਾਨ
NEXT
PREV
Published at:
25 Jul 2021 12:40 PM (IST)
- - - - - - - - - Advertisement - - - - - - - - -