ਚੰਡੀਗੜ੍ਹ: ਅਦਾਕਾਰ ਸੋਨੂੰ ਸੂਦ ਨੂੰ ਉਨ੍ਹਾਂ ਦੇ ਫੈਨਜ਼ ਮਸੀਹਾ ਦਾ ਦਰਜ ਦਿੰਦੇ ਹਨ ਸੋਨੂੰ ਸੂਦ ਨੂੰ ਮਿਲਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਦੂਸਰੇ ਸੂਬਿਆਂ ਤੋਂ ਲੰਮਾ ਸਫ਼ਰ ਤੈਅ ਕਰ ਰਹੇ ਹਨ। ਇਸੀ ਤਰ੍ਹਾਂ ਇੱਕ ਹੋਰ ਫੈਨ ਨੇ ਆਪਣੇ ਮਸੀਹਾ ਨੂੰ ਮਿਲਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਪੰਜਾਬ ਸਿੰਘ ਨਾਮ ਦਾ ਇਹ ਸ਼ਖਸ ਸੋਨੂੰ ਸੂਦ ਨੂੰ ਮਿਲਣ ਲਈ ਨੰਗੇ ਪੈਰ ਸਿਰਸਾ ਤੋਂ ਸਾਈਕਲ 'ਤੇ ਆਇਆ। ਇਹ 1200 ਕਿਲੋਮੀਟਰ ਦਾ ਸਫ਼ਰ ਉਸ ਨੇ 11 ਦਿਨ੍ਹਾਂ 'ਚ ਪੂਰਾ ਕੀਤਾ। ਸੋਨੂੰ ਸੂਦ ਦੀ ਰਿਹਾਇਸ਼ ਬਾਹਰ ਜਦ ਇਹ ਸ਼ਖਸ ਪੁੱਜਿਆ ਤੇ ਖੁਦ ਅਦਾਕਾਰ ਨੇ ਆਪਣੇ ਫੈਨ ਦਾ ਸਵਾਗਤ ਕੀਤਾ। ਜਿੱਥੇ ਪੰਜਾਬ ਸਿੰਘ ਨੇ ਸੋਨੂੰ ਸੂਦ ਨੂੰ ਇੱਕ ਪੰਜਾਬੀ ਲੋਕ ਗੀਤ ਵੀ ਸੁਣਾਇਆ।
ਸੋਨੂੰ ਸੂਦ ਨੇ ਇਸ ਸ਼ਖਸ ਦੇ ਜਜ਼ਬੇ ਤੇ ਗਾਇਕੀ ਦੀ ਖੂਬ ਤਾਰੀਫ ਕੀਤੀ ਤੇ ਨਾਲ ਹੀ ਆਪਣੇ ਫੈਨਜ਼ ਨੂੰ ਇਹ ਅਪੀਲ ਕੀਤੀ ਕਿ ਉਹ ਉਨ੍ਹਾਂ ਨਾਲ ਮਿਲਣ ਲਈ ਇਸ ਤਰ੍ਹਾਂ ਦੇ ਕਦਮ ਨਾ ਚੁੱਕਣ। ਉਹ ਹਮੇਸ਼ਾ ਉਨ੍ਹਾਂ ਲਈ ਮੌਜੂਦ ਰਹਿਣਗੇ। ਫਿਲਹਾਲ ਆਪਣੇ ਘਰਾਂ 'ਚ ਸੁਰਖਿਅਤ ਰਹੋ'।