Aman Dhaliwal Attacked In USA: ਪੰਜਾਬੀ ਅਦਾਕਾਰ ਅਮਨ ਧਾਲੀਵਾਲ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਹਾਲ ਹੀ ਐਕਟਰ ਨਾਲ ਜੁੜੀ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਉਸ ਦੇ ਉੱਪਰ ਅਮਰੀਕਾ 'ਚ ਜਾਨਲੇਵਾ ਹਮਲਾ ਹੋਇਆ ਹੈ। ਜਾਣਕਾਰੀ ਮੁਤਾਬਕ ਉਹ ਜਿੰਮ 'ਚ ਕਸਰਤ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਉੱਪਰ ਹਮਲਾਵਰ ਨੇ ਕੁਹਾੜੀਆਂ ਨਾਲ ਹਮਲਾ ਕੀਤਾ। ਇਸ ਦੌਰਾਨ ਅਦਾਕਾਰ ਨੇ ਬਹਾਦਰੀ ਨਾਲ ਹਮਲਾਵਾਰ ਦਾ ਮੁਕਾਬਲਾ ਕਰਦਿਆਂ ਖੁਦ ਹੀ ਆਪਣਾ ਬਚਾਅ ਕੀਤਾ। ਦੱਸ ਦੇਈਏ ਕਿ ਇਸ ਦੌਰਾਨ ਕਲਾਕਾਰ ਨੂੰ ਗੰਭੀਰ ਸੱਟਾਂ ਆਈਆਂ ਹਨ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਆਪਣੇ ਸ਼ੋਅ 'ਤੇ ਲੜਕੀਆਂ ਨਾਲ ਇੰਜ ਕਰਦੇ ਹਨ ਫਲਰਟ, ਵੀਡੀਓ ਦੇਖ ਨਹੀਂ ਰੁਕੇਗਾ ਹਾਸਾ
ਜਾਣਕਾਰੀ ਮੁਤਾਬਕ ਜਿਮ ਵਿੱਚ ਹਮਲਾਵਰ ਕੁਹਾੜੀ ਲੈ ਜਿੰਮ 'ਚ ਦਾਖ਼ਲ ਹੋਇਆ ਤੇ ਹਮਲਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਉਸ ਨੇ ਬਾਕੀ ਲੋਕਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਕਿ ਅਮਨ ਨੇ ਬਹਾਦਰੀ ਨਾਲ ਹਮਲਾਵਰ ਨੂੰ ਦਬੋਚ ਲਿਆ। ਅਮਨ ਧਾਲੀਵਾਲ ਦੇ ਸਰੀਰ ’ਤੇ ਹਮਲੇ ਤੋਂ ਬਾਅਦ ਕਈ ਜਗ੍ਹਾ ਟਾਂਕੇ ਲੱਗੇ ਹਨ। ਫਿਲਹਾਲ ਉਹ ਖ਼ਤਰੇ ’ਚੋਂ ਬਾਹਰ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਹਮਲਾ ਕਿਉਂ ਕੀਤਾ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਇਸ ਹਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਹੁੱਡੀ ਪਹਿਨਿਆ ਇੱਕ ਸ਼ਖਸ ਜਿੰਮ ਅੰਦਰ ਆਉਂਦਾ ਹੈ ਅਤੇ ਕੁਹਾੜੀ ਨਾਲ ਹਮਲਾ ਸ਼ੁਰੂ ਕਰ ਦਿੰਦਾ ਹੈ। ਉਹ ਉੱਚੀ-ਉੱਚੀ ਗਾਲ੍ਹਾਂ ਕੱਢ ਰਿਹਾ ਸੀ ਅਤੇ ਸਾਰਿਆਂ ਨੂੰ ਆਪਣੇ ਨੇੜੇ ਆਉਣ ਤੋਂ ਰੋਕ ਰਿਹਾ ਸੀ। ਇਸ ਦੌਰਾਨ ਜਦੋਂ ਹਮਲਾਵਰ ਦਾ ਧਿਆਨ ਭਟਕ ਗਿਆ ਤਾਂ ਅਮਨ ਨੇ ਉਸ ਨੂੰ ਫੜ ਕੇ ਜ਼ਮੀਨ 'ਤੇ ਪਟਕ ਦਿੱਤਾ। ਇਸ ਤੋਂ ਬਾਅਦ ਜਿੰਮ 'ਚ ਖੜ੍ਹੇ ਹੋਰ ਲੋਕਾਂ ਨੇ ਵੀ ਹਮਲਾਵਰ 'ਤੇ ਕਾਬੂ ਪਾਇਆ।
ਕਾਬਿਲੇਗੌਰ ਹੈ ਕਿ ਅਮਨ ਧਾਲੀਵਾਲ ਨੇ ‘ਇਕ ਕੁੜੀ ਪੰਜਾਬ ਦੀ’, ‘ਜੱਟ ਬੁਆਏਜ਼ : ਪੁੱਤ ਜੱਟਾਂ ਦੇ’, ‘ਜੋਧਾ ਅਕਬਰ’ ਤੇ ‘ਬਿੱਗ ਬ੍ਰਦਰ’ ਵਰਗੀਆਂ ਮਸ਼ਹੂਰ ਪੰਜਾਬੀ ਤੇ ਹਿੰਦੀ ਫ਼ਿਲਮਾਂ ’ਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਨੂੰ ਪ੍ਰਭਾਵਿਕ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਟੀਵੀ ਸੀਰੀਅਲਜ਼ ਵਿੱਚ ਜਲਵਾ ਦਿਖਾਉਂਦੇ ਹੋਏ ਵੀ ਦੇਖਿਆ ਜਾ ਚੁੱਕਿਆ ਹੈ।