Binnu Dhillon Video: ਪੰਜਾਬੀ ਕਮੇਡੀਅਨ ਤੇ ਐਕਟਰ ਬਿਨੂੰ ਢਿੱਲੋਂ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚ ਸ਼ੁਮਾਰ ਹਨ। ਉਨ੍ਹਾਂ ਨੇ ਬੜੀ ਹੀ ਮੇਹਨਤ ਤੇ ਸੰਘਰਸ਼ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ।ਅੱਜ ਬਿਨੂੰ ਢਿੱਲੋਂ ਦੇ ਪੂਰੀ ਦੁਨੀਆ 'ਚ ਲੱਖਾਂ ਫੈਨਜ਼ ਹਨ, ਜੋ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਰਹਿੰਦੇ ਹਨ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ, ਡਰੇਕ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ


ਅਜਿਹਾ ਹੀ ਕਿੱਸਾ ਬਿਨੂੰ ਢਿੱਲੋਂ ਨਾਲ ਉਦੋਂ ਹੋਇਆ, ਜਦੋਂ ਉਹ ਆਪਣੇ ਹੋਟਲ ਦੇ ਕਮਰੇ 'ਚ ਪਹੁੰਚੇ। ਹੋਟਲ ਸਟਾਫ ਵਿੱਚੋਂ ਬਿਨੂੰ ਢਿੱਲੋਂ ਦੇ ਫੈਨਜ਼ ਨੇ ਉਨ੍ਹਾਂ ਨੂੰ ਖਾਸ ਸਰਪ੍ਰਾਈਜ਼ ਦਿੱਤਾ। ਜਦੋਂ ਬਿਨੂੰ ਆਪਣੇ ਹੋਟਲ ਦੇ ਕਮਰੇ ਪਹੁੰਚੇ ਤਾਂ ਉਹ ਹੈਰਾਨ ਰਹਿ ਗਏ। ਕਿਉਂਕਿ ਹੋਟਲ ਸਟਾਫ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੇ ਨਾਲ ਨਾਲ ਉਨ੍ਹਾਂ ਦੇ ਕਮਰੇ 'ਚ ਬਿਨੂੰ ਦੀਆਂ ਕਈ ਤਸਵੀਰਾਂ ਵੀ ਸਜਾ ਕੇ ਰੱਖੀਆਂ ਗਈਆਂ। ਇਸ ਦੇ ਨਾਲ ਨਾਲ ਬਿਨੂੰ ਦੇ ਮਨਪਸੰਦ ਫਲ ਵੀ ਕਮਰੇ ਵਿੱਚ ਪਏ ਨਜ਼ਰ ਆਏ। ਇਸ ਵੀਡੀਓ ਨੂੰ ਖੁਦ ਬਿਨੂੰ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।









ਕਾਬਿਲੇਗ਼ੌਰ ਹੈ ਕਿ ਬਿਨੂੰ ਢਿੱਲੋਂ ਨੇ ਹਾਲ ਹੀ 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੇ ਨਾਲ ਨਾਲ ਬਿਨੂੰ ਨੇ ਆਪਣੀ ਨਵੀਂ ਫਿਲਮ 'ਗੋਲਗੱਪੇ' ਦਾ ਵੀ ਐਲਾਨ ਕਰ ਦਿੱਤਾ ਹੈ। ਇਹ ਸਾਰੀਆਂ ਫਿਲਮਾਂ 2023 'ਚ ਹੀ ਰਿਲੀਜ਼ ਹੋ ਰਹੀਆਂ ਹਨ।


ਇਹ ਵੀ ਪੜ੍ਹੋ: ਬਿੱਗ ਬੌਸ 16 ਤੋਂ ਹੋਈ ਸਲਮਾਨ ਖਾਨ ਦੀ ਛੁੱਟੀ, ਹੁਣ ਇਹ ਸੈਲੀਬ੍ਰਿਟੀ ਕਰੇਗਾ ਸ਼ੋਅ ਦੀ ਮੇਜ਼ਬਾਨੀ