Dev Kharoud To Play Arjan Vally: ਪੰਜਾਬੀ ਐਕਟਰ ਦੇਵ ਖਰੌੜ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਅਦਾਕਾਰ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਬਲੈਕੀਆ 2' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਰਿਲੀਜ਼ ਨੂੰ ਲੈਕੇ ਦੇਵ ਖਰੌੜ ਕਾਫੀ ਐਕਸਾਇਟਡ ਹਨ। ਉਹ ਰੱਜ ਕੇ ਫਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ।
ਇਸ ਦਰਮਿਆਨ ਦੇਵ ਖਰੌੜ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਨਵਾਂ ਸਰਪ੍ਰਾਈਜ਼ ਦੇ ਦਿੱਤਾ ਹੈ। ਆਪਣੀ ਅਗਲੀ ਫਿਲਮ 'ਚ ਦੇਵ 'ਅਰਜਨ ਵੈਲੀ' ਬਣ ਦੁਸ਼ਮਣਾਂ ਦੇ ਨੱਕ 'ਚ ਦਮ ਕਰਦੇ ਨਜ਼ਰ ਆਉਣਗੇ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ। ਦੇਵ ਖਰੌੜ ਨੇ ਆਪਣੀ ਨਵੀਂ ਫਿਲਮ 'ਅਰਜਨ ਵੈਲੀ' ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਸ ਫਿਲਮ ਦਾ ਪੋਸਟ ਐਕਟਰ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਲਿਿਖਿਆ ਹੈ ਦੇਵ ਖਰੌੜ ਫਿਲਮ 'ਚ ਅਰਜਨ ਵੈਲੀ ਬਣੇ ਨਜ਼ਰ ਆਉਣਗੇ। ਇਸ ਦੇ ਨਾਲ ਨਾਲ ਪੋਸਟਰ 'ਤੇ ਗੰਡਾਸਾ ਵੀ ਨਜ਼ਰ ਆ ਰਿਹਾ ਹੈ। ਫਿਲਹਾਲ ਫਿਲਮ ਦੀ ਸਟਾਰ ਕਾਸਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ, ਪਰ ਇਨ੍ਹਾਂ ਜ਼ਰੂਰ ਦੱਸ ਦਈਏ ਕਿ ਫਿਲਮ ਨੂੰ ਮਨਦੀਪ ਬੈਨੀਪਾਲ ਨੇ ਡਾਇਰੈਕਟ ਕਰਨਾ ਹੈ ਅਤੇ ਇਸ ਦੀ ਕਹਾਣੀ ਗੁਰਪ੍ਰੀਤ ਸੇਠੀ ਨੇ ਲਿਖੀ ਹੈ। ਇਹ ਫਿਲਮ 2025 'ਚ ਰਿਲੀਜ਼ ਹੋਣ ਜਾ ਰਹੀ ਹੈ। ਦੇਖੋ ਦੇਵ ਖਰੌੜ ਦੀ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਦੇਵ ਖਰੌੜ ਦੀ ਪੰਜਾਬ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੀਆਂ ਫਿਲਮਾਂ ਦਾ ਫੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰਦੇ ਹਨ। ਜਲਦ ਹੀ ਦੇਵ ਦੀ ਫਿਲਮ 'ਬਲੈਕੀਆ 2' ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਦੇਵ ਖਰੌੜ ਦੀ ਫਿਲਮ 'ਗਾਂਧੀ 3' ਵੀ ਇਸੇ ਸਾਲ ਰਿਲੀਜ਼ ਹੋਵੇਗੀ।