Punjabi Stars: ਪੰਜਾਬੀ ਗੀਤਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਦੀਵਾਨਗੀ ਹੈ। ਕਈ ਪੰਜਾਬੀ ਗਾਇਕ ਅਜਿਹੇ ਵੀ ਰਹੇ ਹਨ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ 'ਚ ਹੀ ਨਹੀਂ, ਬਲਕਿ ਬਾਲੀਵੁੱਡ ਤੱਕ ਪੰਜਾਬ ਦਾ ਨਾਮ ਚਮਕਾਇਆ ਹੈ। ਇਨ੍ਹਾਂ ਵਿੱਚ ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਜੈਸਮੀਨ ਸੈਂਡਲਾਸ ਤੇ ਹੋਰ ਕਈ ਵੱਡੇ ਨਾਮ ਸ਼ਾਮਲ ਹਨ। ਪਰ ਅੱਜ ਜਿਸ ਪੰਜਾਬੀ ਸਿੰਗਰ ਦੀ ਕਹਾਣੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਸ ਨੇ ਇਸ ਮੁਕਾਮ ਤਕ ਪਹੁੰਚਣ ਲਈ ਕਾਫੀ ਸੰਘਰਸ਼ ਕੀਤਾ ਹੈ। ਜੇ ਤੁਸੀਂ ਉਸ ਦੀ ਤਸਵੀਰ ਦੇਖ ਵੀ ਨਹੀਂ ਪਛਾਣ ਸਕੇ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਪੰਜਾਬੀ ਗਾਇਕ ਕੌਣ ਹੈ।


ਇਹ ਵੀ ਪੜ੍ਹੋ: KGF ਸਟਾਰ ਯਸ਼ ਦੀ ਸਾਦਗੀ ਨੇ ਜਿੱਤਿਆ ਦਿਲ, ਕਰਿਆਨੇ ਦੀ ਦੁਕਾਨ 'ਤੇ ਜਾ ਕੇ ਪਤਨੀ ਲਈ ਖੁਦ ਖਰੀਦੀਆਂ ਟੌਫੀਆਂ, ਵੀਡੀਓ ਵਾਇਰਲ


'ਬਣ ਜਾ ਤੂੰ ਮੇਰੀ ਰਾਣੀ; ਤੇ 'ਉਹ ਲੱਗਦੀ ਲਾਹੌਰ ਦੀ' ਵਰਗੇ ਵੱਡੇ ਸੁਪਰਹਿੱਟ ਗਾਣੇ ਇਸ ਗਾਇਕ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਉਸ ਦਾ ਅਸਲੀ ਨਾਮ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਹੁਣ ਤੱਕ ਤਾਂ ਤੁਸੀਂ ਪਛਾਣ ਗਏ ਹੋਵੋਗੇ ਕਿ ਅਸੀਂ ਕਿਸ ਗਾਇਕ ਦੀ ਗੱਲ ਕਰ ਰਹੇ ਹਾਂ। ਜੀ ਹਾਂ, ਤੁਸੀਂ ਬਿਲਕੁਲ ਸਹੀ ਪਛਾਣਿਆ। ਇਹ ਗਾੲਕਿ ਗੁਰੂ ਰੰਧਾਵਾ ਦੇ ਬਚਪਨ ਦੀ ਤਸਵੀਰ ਹੈ। ਹਾਲ ਹੀ 'ਚ ਗੁਰੂ ਕਾਫੀ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ, ਉਸ ਦੀ ਪਹਿਲੀ ਫਿਲਮ 'ਕੁਛ ਖੱਟਾ ਹੋ ਜਾਏ' 16 ਫਰਵਰੀ ਨੂੰ ਰਿਲੀਜ਼ ਹੋਈ ਹੈ, ਜੋ ਕਿ ਮਾੜਾ ਪ੍ਰਦਰਸ਼ਨ ਕਰ ਰਹੀ ਹੈ, ਪਰ ਗੁਰੂ ਦੀ ਐਕਟਿੰਗ ਦੀ ਤਾਰੀਫ ਹੋ ਰਹੀ ਹੈ।









ਗੁਰੂ ਨੇ ਹਾਲ ਹੀ 'ਚ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਕਾਫੀ ਸ਼ੌਕ ਸੀ। ਉਸ ਨੇ 9 ਸਾਲ ਦੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ। ਉਹ ਪਿੰਡ 'ਚ ਵਿਆਹਾਂ 'ਚ ਗਾਣੇ ਗਾਉਂਦਾ ਹੁੰਦਾ ਸੀ। ਲੋਕਾਂ ਨੂੰ ਉਸ ਦੀ ਗਾਇਕੀ ਕਾਫੀ ਪਸੰਦ ਆਉਂਦੀ ਸੀ। ਇਸ ਦੇ ਬਦਲੇ ਕੋਈ ਉਸ ਨੂੰ 10 ਤੇ ਕੋਈ 20 ਰੁਪਏ ਇਨਾਮ ਦੇ ਤੌਰ 'ਤੇ ਦੇ ਦਿੰਦਾ ਸੀ। ਇਸ ਵਿੱਚ ਹੀ ਗੁਰੂ ਰੰਧਾਵਾ ਖੁਸ਼ ਹੋ ਜਾਂਦਾ ਸੀ।


ਅੱਜ 100 ਕਰੋੜ ਤੋਂ ਵੱਧ ਜਾਇਦਾਦ ਦਾ ਮਾਲਕ
ਗੁਰੂ ਰੰਧਾਵਾ ਗਲੋਬਲ ਸਿੰਗਰ ਹੈ। ਉਸ ਦੇ ਗਾਣੇ ਪੂਰੀ ਦੁਨੀਆ 'ਚ ਪਸੰਦ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਲਾਈਵ ਸ਼ੋਅਜ਼ ਵੀ ਕਰਦਾ ਰਹਿੰਦਾ ਹੈ। ਇੱਕ ਰਿਪੋਰਟ ਦੇ ਮੁਤਾਬਕ 2023 'ਚ ਗੁਰੂ ਰੰਧਾਵਾ ਦੀ ਜਾਇਦਾਦ 5.5 ਮਿਲੀਅਨ ਡਾਲਰ ਯਾਨਿ 41 ਕਰੋੜ ਰੁਪਏ ਹੈ। ਉਹ ਇੱਕ ਮਹੀਨੇ 'ਚ 40 ਲੱਖ ਤੋਂ ਜ਼ਿਆਦਾ ਦੀ ਕਮਾਈ ਕਰਦਾ ਹੈ, ਜਦਕਿ ਉਸ ਦੀ ਸਾਲਾਨਾ ਕਮਾਈ 5 ਕਰੋੜ ਤੋਂ ਜ਼ਿਆਦਾ ਦੀ ਬਣਦੀ ਹੈ। 


ਇਹ ਵੀ ਪੜ੍ਹੋ: ਟਰੈਵਲ ਏਜੰਟਾਂ 'ਤੇ ਫਿਰ ਭੜਕਿਆ ਭਾਨਾ ਸਿੱਧੂ, ਵੀਡੀਓ ਸ਼ੇਅਰ ਕਰ ਬੋਲਿਆ- 'ਲੋਕਾਂ ਦੇ ਪੈਸੇ ਮੋੜ ਦਿਓ, ਨਹੀਂ ਤਾਂ ਇਸ ਵਾਰ....'