Ludhiana News: ਬੀਤੀ ਸ਼ਾਮ ਗੁਰੂ ਨਾਨਕ ਦੇਵ ਭਵਨ 'ਚ ਗਜਲ ਕਬੀਲਾ ਸੰਸਥਾ ਦੇ ਸਲਮਾਨ ਰਹਿਬਰ, ਡਾਕਟਰ ਸਮਰਯਾਬ ਖਾਨਾਬਦੋਸ਼ ਵੱਲੋਂ ਪਹਿਲਾ ਆਲ ਇੰਡੀਆ ਮੁਸ਼ਾਇਰਾ ਆਯੋਜਿਤ ਕੀਤਾ ਗਿਆ। ਇਸ ਮੁਸ਼ਾਇਰੇ ਦੀ ਪ੍ਰਧਾਨਗੀ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀਂ ਨੇ ਕੀਤੀ। 


ਜਾਣੋ ਮੁਸ਼ਾਇਰੇ ਵਿੱਚ ਕਿਹੜੇ-ਕਿਹੜੇ ਸ਼ਾਇਰ ਹੋਏ ਸ਼ਾਮਲ ?


ਇਸ ਮੌਕੇ 'ਤੇ ਦੇਸ਼ ਦੇ ਅਲਗ-ਅਲਗ ਸ਼ਹਿਰਾਂ ਤੋਂ ਆਏ ਮਹਿਮਾਨ ਸ਼ਾਇਰਾਂ 'ਚ ਮਸੂਦ ਹਸਨ ਕੁਵੈਤ, ਡਾ. ਆਸਿਮ ਪੀਰਜਾਦਾ, ਜੁਹੈਰ ਅਹਿਮਦ ਜੁਹੈਰ, ਮਸੀਹੁਦੀਨ ਨਜੀਰੀ, ਡਾ.ਹੁਸੈਨ ਭਾਦਵੀ ਆਲਮ ਗਾਜੀਪੁਰੀ, ਬੁਨਿਆਦ ਜਹੀਨ, ਤਾਰਿਕ ਉਸਮਾਨੀ, ਡਾ. ਕਾਸ਼ਿਫ ਅਖਤਰ, ਦੀਵਾਰ ਵਾਗਸ, ਡਾ. ਮੁਹੰਮਦ ਮੁਸਤਮੀਰ ਜਾਵੇਦ ਸੁਲਤਾਨਪੁਰੀ, ਵਰੂਣ ਆਨੰਦ, ਸੇਖ ਅਲਤਾਫ, ਮੁਮਤਾਜ ਚੌਧਰੀ, ਜਗਜੂਟ ਕਾਫਿਰ, ਮੁਸਤਕੀਮ ਕਰੀਮੀ, ਸਮੀਰ ਅਹਿਮਦ ਆਦਿ ਨਾਮ ਸ਼ਾਮਿਲ ਹਨ। ਇਸ ਮੌਕੇ 'ਤੇ ਗਜਲ ਕਬੀਲੇ ਵੱਲੋਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੂੰ ਸ਼ਾਨ-ਏ-ਪੰਜਾਬ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। 


ਅਗਲੇ ਸਾਲ ਫਿਰ ਤੋਂ ਆਯੋਜਿਤ ਕੀਤਾ ਜਾਵੇਗਾ


ਮੁਸ਼ਾਇਰੇ 'ਚ ਮੁੱਖ ਮਹਿਮਾਨ ਵਜੋ ਲੁਧਿਆਣਾ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ, ਜਲੰਧਰ ਤੋਂ ਨਸੀਰ ਸਲਮਾਨੀ, ਪ੍ਰਧਾਨ ਇਨਾਮ ਮਲਿਕ, ਸ਼ਹਿਜਾਦ ਸਲਮਾਨੀ, ਹਾਫਿਜ ਨਾਜਿਮ, ਮਹਮੂਦ ਪ੍ਰਧਾਨ, ਮਹਿਫੂਜ ਸੁਲਮਾਨੀ, ਗੁਰਸਾਹਿਬ ਸਿੰਘ, ਦਵਿੰਦਰ ਨਾਗੀ, ਮੁਸਤਕੀਮ ਅਹਿਰਾਰ, ਹਾਜੀ ਸ਼ਾਹਿਦ ਆਦਿ ਪਤਵੰਤੇ ਸੱਜਣ ਮੌਜੂਦ ਸਨ। ਮੁਸ਼ਾਇਰਾ ਮੁਕੰਮਲ ਕਾਮਯਾਬੀ ਦੇ ਨਾਲ ਦੇਰ ਰਾਤ ਅਗਲੇ ਸਾਲ ਫਿਰ ਤੋਂ ਆਯੋਜਿਤ ਕੀਤੇ ਜਾਣ ਦੇ ਵਾਅਦੇ ਨਾਲ ਸਮਾਪਤ ਹੋਇਆ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


 


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ