ਅਮੈਲੀਆ ਪੰਜਾਬੀ ਦੀ ਰਿਪੋਰਟ


Dev Kharoud Video: ਪੰਜਾਬੀ ਐਕਟਰ ਦੇਵ ਖਰੌੜ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਅਦਾਕਾਰ ਦੀ ਫਿਲਮ 'ਬਲੈਕੀਆ 2' ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ 8 ਮਾਰਚ 2024 ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਦੇਵ ਖਰੌੜ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਪੰਜਾਬੀ ਕਲਾਕਾਰਾਂ ਦੇ ਅਸਲ ਚਿਹਰੇ ਬਿਆਨ ਕਰਦੇ ਨਜ਼ਰ ਆ ਰਹੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਐਕਟਰ ਨੇ ਕੀ ਕਿਹਾ:


ਇਹ ਵੀ ਪੜ੍ਹੋ: ਪੰਜਾਬੀ ਗਾਇਕ ਹਰਭਜਨ ਮਾਨ ਨੇ ਬਣਾਇਆ ਰਿਕਾਰਡ, ਸਿੰਗਰ ਦੇ ਫਰੀਦਕੋਟ ਅਖਾੜੇ 'ਚ ਇਕੱਠੀ ਹੋਈ ਜ਼ਬਰਦਸਤ ਭੀੜ


ਇਸ ਕਰਕੇ ਇੰਡਸਟਰੀ ਤੋਂ ਦੂਰ ਰਹਿੰਦੇ ਹਨ ਦੇਵ ਖਰੌੜ
ਦੇਵ ਖਰੌੜ ਨੇ ਪਹਿਲਾਂ ਵੀ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਇੰਡਸਟਰੀ ਦੇ ਲੋਕਾਂ ਨਾਲ ਜ਼ਿਆਦਾ ਘੁਲਣਾ ਮਿਲਣਾ ਪਸੰਦ ਨਹੀਂ ਕਰਦੇ, ਕਿਉਂਕਿ ਇੱਥੇ ਜ਼ਿਆਦਾਤਰ ਲੋਕ ਝੂਠੇ ਹਨ। ਜਦੋਂ ਉਨ੍ਹਾਂ 'ਤੇ ਔਖਾ ਵਕਤ ਆਇਆ ਸੀ, ਤਾਂ ਕੋਈ ਉਨ੍ਹਾਂ ਦੇ ਨਾਲ ਨਹੀਂ ਖੜਿਆ। ਇਸ ਲਈ ਉਹ ਇੱਥੇ ਦੇ ਲੋਕਾਂ ਨਾਲ ਵਾਹ ਵਾਸਤਾ ਨਹੀਂ ਰੱਖਦੇ।


'ਆਪਣੀ ਫਿਲਮਾਂ ਦੀਆਂ ਟਿਕਟਾਂ ਆਪ ਖਰੀਦ ਕੇ ਕੇਕ ਕੱਟਦੇ...'
ਇਸ ਦੇ ਨਾਲ ਨਾਲ ਦੇਵ ਖਰੌੜ ਨੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਈ ਕਾਲੇ ਰਾਜ਼ ਤੋਂ ਪਰਦਾ ਚੁੱਕਿਆ। ਐਕਟਰ ਨੇ ਦੱਸਿਆ ਕਿ ਇੱਥੇ ਰਿਵਾਜ ਹੈ ਕਿ ਇਹ ਲੋਕ ਆਪਣੀਆਂ ਫਿਲਮਾਂ ਦੀਆਂ ਟਿਕਟਾਂ ਆਪ ਖਰੀਦ ਕੇ ਰੌਲਾ ਪਾ ਦਿੰਦੇ ਕਿ ਪਹਿਲੇ ਦਿਨ 40 ਲੱਖ ਕਲੈਕਸ਼ਨ ਹੋਇਆ, ਡੇਢ ਕਰੋੜ ਕਲੈਕਸ਼ਨ ਹੋਇਆ। ਇਹ ਵੀਡੀਓ ਤੁਹਾਨੂੰ ਹੈਰਾਨ ਕਰੇਗਾ। ਦੇਖੋ:






ਕਾਬਿਲੇਗ਼ੌਰ ਹੈ ਕਿ ਦੇਵ ਖਰੌੜ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੂੰ ਖਾਸ ਕਰਕੇ 'ਰੁਪਿੰਦਰ ਗਾਂਧੀ ਦ ਗੈਂਗਸਟਰ' ਤੇ ਬਲੈਕੀਆ ਵਰਗੀਆਂ ਫਿਲਮਾਂ ਲਈ ਵਧੇਰੇ ਜਾਣਿਆ ਜਾਂਦਾ ਹੈ। ਇਸ ਦੇ ਨਾਲ ਨਾਲ ਪਿਛਲੇ ਸਾਲ ਦੇਵ ਐਮੀ ਵਿਰਕ ਦੇ ਨਾਲ ਫਿਲਮ 'ਮੌੜ' ;ਚ ਨਜ਼ਰ ਆਏ ਸੀ। ਇਹ ਫਿਲਮ ਤਾਂ ਫਲੌਪ ਰਹੀ ਸੀ, ਪਰ ਇਸ 'ਚ ਦੇਵ ਦੇ ਕਿਰਦਾਰ ਨੂੰ ਕਾਫੀ ਤਾਰੀਫ ਮਿਲੀ ਸੀ। 


ਇਹ ਵੀ ਪੜ੍ਹੋ: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ 'ਚ ਪਰਫਾਰਮੈਂਸ ਲਈ ਰਿਹਾਨਾ ਨੇ 70 ਕਰੋੜ, ਜਾਣੋ ਦਿਲਜੀਤ ਦੋਸਾਂਝ ਦੀ ਫੀਸ