Guggu Gill Son Marriage: ਪੰਜਾਬੀ ਫਿਲਮਾਂ ਦੇ ਦਿੱਗਜ ਕਲਾਕਾਰ ਗੁੱਗੂ ਗਿੱਲ ਇੰਨੀਂ ਦਿਨੀਂ ਸੁਰਖੀਆਂ ‘ਚ ਹਨ। ਹਾਲ ਹੀ ‘ਚ ਐਕਟਰ ਦੇ ਪੁੱਤਰ ਦਾ ਵਿਆਹ ਹੋਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦਸ ਦਈਏ ਕਿ ਗੁਰਜੋਤ ਗਿੱਲ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰੌਣਕਾਂ ਲਾਈਆਂ। ਇਸ ਦੀਆਂ ਕਈ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮਲਕੀਤ ਰੌਣੀ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ‘ਚ ਉਹ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ਹੋਏ ਹਨ।
ਮਲਕੀਤ ਰੌਣੀ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਪੰਜਾਬੀ ਸਿਨੇਮਾ ਦੇ ਸਦਾਬਹਾਰ ਅਭਿਨੇਤਾ ਗੁੱਗੂ ਗਿੱਲ ਬਾਈ ਜੀ ਦੇ ਸਪੁੱਤਰ ਗੁਰਜੋਤ ਗਿੱਲ ਦੇ ਵਿਆਹ ਸਮੇਂ ,ਗਿੱਲ ਸਾਬ ,ਐਮ.ਐਲ .ਏ ਗੁਰਮੀਤ ਸਿੰਘ ਖੁੱਡੀਆਂ ਅਤੇ ਤੋਤਾ ਸਿੰਘ ਦੀਨਾ ਨਾਲ’। ਇਸ ਤੋਂ ਇਲਾਵਾ ਇਨ੍ਹਾਂ ਤਸਵੀਰਾਂ ‘ਚ ਹੋਰ ਵੀ ਕਈ ਕਲਾਕਾਰ ਨਜ਼ਰ ਆ ਰਹੇ ਹਨ।
ਧੀਰਜ ਕੁਮਾਰ ਨੇ ਵੀ ਆਪਣੇ ਫੇਸਬੁੱਕ ਪੇਜ ‘ਤੇ ਕੁਝ ਤਸਵੀਰਾਂ ਵਿਆਹ ਦੀਆਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਅੱਜ ਗੁੱਗੂ ਗਿੱਲ ਬਾਈ ਦੇ ਬੇਟੇ ਦੇ ਵਿਆਹ ਦੀਆਂ ਕੁੱਝ ਯਾਦਗਾਰ ਤਸਵੀਰਾਂ , ਪੂਰੇ ਗਿੱਲ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ’।ਇਸ ਤੋਂ ਪਹਿਲਾਂ ਦਰਸ਼ਨ ਔਲਖ ਨੇ ਵਿਆਹ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ। ਜਿਸ ‘ਚ ਐਮੀ ਵਿਰਕ ਪਰਫਾਰਮ ਕਰਦੇ ਹੋਏ ਨਜ਼ਰ ਆਏ ਸਨ। ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਵਿਆਹ ਦੀਆਂ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਸਟਾਰ ਐਮੀ ਵਿਰਕ ਨੇ ਵੀ ਗੁਰਜੋਤ ਦੇ ਵਿਆਹ ‘ਚ ਸ਼ਿਰਕਤ ਕੀਤੀ ਸੀ।
ਗੁੱਗੂ ਗਿੱਲ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਬੀਤੇ ਦਿਨ ਵੀ ਦਰਸ਼ਨ ਔਲਖ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁੱਗੂ ਗਿੱਲ ਦੇ ਪੁੱਤਰ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।