Aamir Khan Laal Singh Chaddha: ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਦਾ ਸ਼ਿਕਾਰ ਹੋ ਰਹੀ ਹੈ। ਪਿਛਲੇ ਦਿਨੀਂ ਇਸ ਫ਼ਿਲਮ ਨੂੰ ਬਾਇਕਾਟ ਕਰਨ ਲਈ ਟਵਿੱਟਰ `ਤੇ ਮੁਹਿੰਮ ਛਿੜ ਗਈ ਸੀ। ਇਹ ਮੁਹਿੰਮ ਕਾਫ਼ੀ ਸਮਾਂ ਟਰੈਂਡਿੰਗ `ਚ ਰਹੀ।


ਇੱਕ ਪਾਸੇ ਜਿੱਥੇ ਦੇਸ਼ `ਚ ਆਮਿਰ ਖਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਦਾ ਬਾਇਕਾਟ ਕਰਨ ਦੀ ਮੰਗ ਉੱਠ ਰਹੀ ਹੈ। ਉੱਧਰ, ਇਸ ਸਭ ਦੇ ਦਰਮਿਆਨ ਪੰਜਾਬੀ ਕਲਾਕਾਰ ਰਣਬੀਰ ਰਾਣਾ ਆਮਿਰ ਖਾਨ ਦੇ ਸਮਰਥਨ `ਚ ਉੱਤਰ ਆਏ ਹਨ। ਜੀ ਹਾਂ, ਰਾਣਾ ਨੇ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਇਸ ਫ਼ਿਲਮ ਦਾ ਸਮਰਥਨ ਕੀਤਾ ਨਾਲ ਹੀ ਦਰਸ਼ਕਾਂ ਨੂੰ ਇਹ ਫ਼ਿਲਮ ਦੇਖਣ ਦੀ ਅਪੀਲ ਵੀ ਕੀਤੀ।









ਰਣਬੀਰ ਰਾਣਾ ਨੇ ਇੰਸਟਾਗ੍ਰਾਮ ਤੇ ਪੋਸਟ ਪਾਈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਇਸ ਫਿਲਮ ਦੇ ਪੰਜਾਬੀ ਚ ਡਾਇਲਾਗ ਲਿਖਣ ਲਈ ਜਦ ਪਹਿਲੀ ਵਾਰ ਆਮਿਰ ਭਾਜੀ ਨਾਲ virtual ਗੱਲਬਾਤ ਹੋਈ ਤਦ ਮੈਂ ਗੋਆ ਸ਼ੂਟਿੰਗ ਕਰ ਰਿਹਾ ਸੀ। ਸ਼ੂਟਿੰਗ ਦੇ ਖ਼ਤਮ ਹੁੰਦਿਆ ਹੀ ਮੈਂ ਮੁੰਬਈ ਜਾਣਾ ਸੀ। ਮੇਰੇ ਅੰਦਰ ਥੋੜੀ ਥੋੜੀ ਖੁਸ਼ੀ ਨਾਚ ਕਰ ਰਹੀ ਸੀ ਪਰ ਕਾਹਲ ਕੋਈ ਨਹੀਂ ਸੀ। ਮੈਂ ਆਮ ਦਿਨਾਂ ਵਾਂਗ ਹੀ ਸੀ। ਕਿਉਂ? ਇਸ ਦਾ ਜਵਾਬ ਆਮਿਰ ਭਾਅ ਜੀ ਨਾਲ ਕਈ ਹਫਤੇ ਬਿਤਾ ਕਿ ਮਿਲਿਆ। ਖਾਨ ਸਾਹਬ ਸ਼ਾਂਤ, ਕਿਰਤੀ, ਸਿਰੜੀ, ਅਸਲ ਸਰੋਤਾ ਤੇ ਅਨੁਸ਼ਾਸਨ ਦੀ ਮਿਸਾਲ ਹਨ। ਇਸ ਫ਼ਿਲਮ ਦਾ ਮੈਨੂੰ ਇੰਤਜ਼ਾਰ ਹੈ।"   #supportlalsinghchadha #amirkhan


ਕਾਬਿਲੇਗ਼ੌਰ ਹੈ ਕਿ ਲਾਲ ਸਿੰਘ ਚੱਢਾ 11 ਅਗਸਤ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ `ਚ ਆਮਿਰ ਖਾਨ ਤੇ ਕਰੀਨਾ ਕਪੂਰ ਮੁੱਖ ਕਿਰਦਾਰਾਂ `ਚ ਨਜ਼ਰ ਆ ਰਹੇ ਹਨ। ਇਹ ਸੁਪਰਹਿੱਟ ਹਾਲੀਵੁੱਡ ਫ਼ਿਲਮ `ਫ਼ਾਰੈਸਟ ਗੰਪ` ਦਾ ਹਿੰਦੀ ਰੀਮੇਕ ਹੈ।