Rubina Bajwa Gurbakhash Chahal: ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਇੰਨੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ‘ਚ ਰੁਬੀਨਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਗੁਰਬਖਸ਼ ਚਾਹਲ ਨਾਲ ਵਿਆਹ ਕਰਵਾਇਆ ਹੈ। ਇਸ ਤੋਂ ਬਾਅਦ ਉਹ ਅਕਸਰ ਆਪਣੇ ਪਤੀ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੀ ਰਹਿੰਦੀ ਹੈ। ਰੁਬੀਨਾ ਅਕਸਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਹੈ। 









ਹਾਲ ਹੀ ਰੁਬੀਨਾ ਬਾਜਵਾ ਆਪਣੇ ਪਤੀ ਗੁਰਬਖਸ਼ ਚਾਹਲ ਨਾਲ ਸਮਾਂ ਬਿਤਾਉਂਦੇ ਨਜ਼ਰ ਆਈ ਹੈ। ਅਦਾਕਾਰਾ ਨੇ ਆਪਣੀਆਂ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ, ਜਿਨ੍ਹਾਂ ਵਿੱਚ ਨਵ ਵਿਆਹੇ ਜੋੜੇ ਦਾ ਰੋਮਾਂਟਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਰੁਬੀਨਾ ਬਾਜਵਾ ਦੀਆਂ ਆਪਣੇ ਪਤੀ ਨਾਲ ਇਹ ਤਸਵੀਰਾਂ:










ਕਾਬਿਲੇਗ਼ੌਰ ਹੈ ਕਿ ਰੁਬੀਨਾ ਬਾਜਵਾ ਪ੍ਰਸਿੱਧ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਛੋਟੀ ਭੈਣ ਹੈ। ਰੁਬੀਨਾ ਵੀ ਆਪਣੀ ਭੈਣ ਵਾਂਗ ਸਫਲ ਅਦਾਕਾਰਾ ਬਣਨਾ ਚਾਹੁੰਦੀ ਸੀ, ਪਰ ਉਸ ਨੂੰ ਨੀਰੂ ਵਾਂਗ ਪੰਜਾਬੀ ਫਿਲਮਾਂ ‘ਚ ਸਫਲਤਾ ਨਹੀਂ ਮਿਲ ਸਕੀ। ਉਸ ਦੀ ਆਖਰੀ ਫਿਲਮ ਅਖਿਲ ਨਾਲ ‘ਤੇਰੀ ਮੇਰੀ ਗੱਲ ਬਣ ਗਈ’ ਰਿਲੀਜ਼ ਹੋਈ ਸੀ, ਜੋ ਕਿ ਬੁਰੀ ਤਰ੍ਹਾਂ ਫਲਾਪ ਹੋ ਗਈ ਸੀ। ਇਸ ਦੇ ਨਾਲ ਨਾਲ ਰੁਬੀਨਾ ਨੇ 26 ਅਕਤੂਬਰ ਨੂੰ ਆਪਣੇ ਬੁਆਏਫਰੈਂਡ ਗੁਰਬਖਸ਼ ਚਾਹਲ ਨਾਲ ਵਿਆਹ ਕੀਤਾ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ।


ਇਹ ਵੀ ਪੜ੍ਹੋ: ਗਾਇਕ ਨਿੰਜਾ ਨੇ ਆੲਜੀ ਅਰੋੜਾ ਨਾਲ ਕੀਤੀ ਖਾਸ ਮੁਲਾਕਾਤ, ਸ਼ੇਅਰ ਕੀਤੀ ਫੋਟੋਆਂ