Amritsar News: ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਸਪਾ ਸੈਟਰਾਂ ਦੀ ਆੜ ਵਿੱਚ ਗੈਰ ਕਾਨੂੰਨੀ ਧੰਦਾ ਕਰਨ ਵਾਲਿਆ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ  ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਉੱਤੇ ਵਰਿੰਦਰ ਸਿੰਘ ਖੋਸਾ,ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਅਮਨਦੀਪ ਕੌਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਦੀ ਗਰੈਂਡ ਸਪਾ ਸੈਂਟਰ ਦੇ ਮੈਨੇਜ਼ਰ ਅਤੇ 02 ਥਾਈਲੈਂਡ ਸਿਜੀਜ਼ਨ ਲੜਕੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 


ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਨੂੰ ਸੂਚਨਾਂ ਮਿਲੀ ਕਿ, " ਦੀ ਗਰੈਂਡ ਸਪਾ, ਡੀ-ਬਲਾਕ, ਰਣਜੀਤ ਐਵੀਨਿਊ, ਅੰਮ੍ਰਿਤਸਰ ਦਾ ਮਾਲਕ ਨਿਖਲ ਭੱਟੀ ਵਾਸੀ ਲੋਹਾਰਕਾ ਰੋਡ, ਅੰਮ੍ਰਿਤਸਰ ਨੇ ਆਪਣੇ, ਮੈਨੇਜ਼ਰ ਲਖਵਿੰਦਰ ਸਿੰਘ ਨਾਲ ਮਿਲਕੇ ਵਿਦੇਸ਼ (ਥਾਈਲੈਂਡ) ਦੀਆਂ ਲੜਕੀਆਂ ਦੇ ਪਾਸਪੋਰਟ ਜਬਤ ਕਰਕੇ ਉਨ੍ਹਾਂ ਪਾਸੋਂ ਗ਼ੈਰ ਕਾਨੂੰਨੀ ਧੰਦਾ ਕਰਵਾਊਂਦੇ ਹਨ।" 


ਇਸ ਉੱਤੇ ਪੁਲਿਸ ਪਾਰਟੀ ਵੱਲੋਂ ਯੋਜਨਾਬੰਧ ਤਰੀਕੇ ਨਾਲ ਦੀ ਗਰੈਂਡ ਸਪਾ ਸੈਂਟਰ ਵਿੱਖੇ ਰੇਡ ਕਰਕੇ ਸਪਾ ਸੈਂਟਰ ਦੇ ਮੈਨੇਜ਼ਰ ਲਖਵਿੰਦਰ ਸਿੰਘ ਅਤੇ ਵਿਦੇਸ਼ ਥਾਈਲੈਂਡ ਸਿਟੀਜ਼ਨ 02 ਲੜਕੀਆਂ ਨੂੰ ਕਾਬੂ ਕੀਤਾ ਗਿਆ। ਥਾਈਲੈਂਡ ਸਿਟੀਜ਼ਨ ਇਹ ਦੋਵੇਂ ਲੜਕੀਆਂ ਭਾਰਤ ਵਿੱਚ ਈ-ਵੀਜ਼ਾ ਤੇ ਆਈਆਂ ਸਨ, ਜੋ ਇਸ ਵੀਜ਼ੇ ਮੁਤਾਬਿਕ ਇਹ ਲੜਕੀਆਂ ਭਾਰਤ ਵਿੱਚ ਕੋਈ ਨੌਕਰੀ ਨਹੀਂ ਕਰ ਸਕਦੀਆਂ ਪਰ ਦੀ ਗਰੈਂਡ ਸਪਾ ਸੈਂਟਰ ਦੇ ਮਾਲਕ ਨਿਖਲ ਭੱਟੀ ਅਤੇ ਮੈਨੇਜ਼ਰ ਲਖਵਿੰਦਰ ਸਿੰਘ ਉਰਫ਼ ਸੈਮ ਵੱਲੋ ਇਨ੍ਹਾਂ ਵਿਦੇਸ਼ੀ ਲੜਕੀਆਂ ਦੇ ਪਾਸਪੋਰਟ ਜਬਤ ਕਰਕੇ ਗੈਰ ਕਾਨੂੰਨੀ ਧੰਦਾ ਕਰਵਾਇਆ ਜਾਂਦਾ ਹੈ। ਸਪਾ ਸੈਂਟਰ ਦੇ ਮਾਲਕ ਨਿਖਲ ਭੱਟੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 


ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਜੇ ਬਿਨਾਂ ਲਾਇਸੰਸ ਕੋਈ ਸਪਾ ਸੈਂਟਰ ਚਲਾਉਂਦਾ ਜਾਂ ਬਿਨਾਂ ਵਰਕ ਪਰਮਿਟ ਵਿਦੇਸ਼ੀ ਲੜਕੀਆਂ ਪਾਸੋਂ ਕੰਮ ਕਰਵਾਉਦਾ ਤੇ ਗ਼ੈਰ ਕਾਨੂੰਨੀ ਧੰਦਾ ਕਰਦਾ, ਪਾਇਆ ਗਿਆ ਤਾਂ ਉਸਦੇ, ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।