Sargun Mehta Ravi Dubey: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ ਹੈ। ਇਸ ਦੇ ਨਾਲ ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ ਫਰੀਕ ਵੀ ਹੈ। ਉਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੇ ਫ਼ੈਨਜ਼ ਨਾਲ ਦਿਲਚਸਪ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।


ਸਰਗੁਣ ਮਹਿਤਾ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਸਭ ਤੋਂ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਸਰਗੁਣ ਨੇ ਆਪਣੇ ਪਤੀ ਤੇ ਟੀਵੀ ਕਲਾਕਾਰ ਰਵੀ ਦੂਬੇ ਨਾਲ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਹੈ। ਦੋਵੇਂ ਇੱਕ ਪੁਰਾਣੀ ਹਿੰਦੀ ਫ਼ਿਲਮ ਦੇ ਮਸ਼ਹੂਰ ਰੋਮਾਂਟਿਕ ਡਾਇਲੌਗ `ਤੇ ਜੁਗਲਬੰਦੀ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ `ਚ ਜੋ ਡਾਇਲੌਗ ਹੈ ਉਹ ਪੁਰਾਣੇ ਜ਼ਮਾਨੇ ਦੇ ਐਕਟਰ ਮਨੋਜ ਕੁਮਾਰ ਤੇ ਸਾਧਨਾ ਦਾ ਹੈ। ਸਰਗੁਣ ਤੇ ਰਵੀ ਇਸੇ ਡਾਇਲੌਗ `ਤੇ ਲਿਪ ਸਿੰਕਿੰਗ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਸਾਰਵੀ ਦੇ ਇਸ ਰੋਮਾਂਟਿਕ ਅੰਦਾਜ਼ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ `ਚ ਲਿਖਿਆ, "ਵਿਆਹ ਤੋਂ 10 ਸਾਲਾਂ ਬਾਅਦ ਪਤੀ ਪਤਨੀ ਵਿਚਾਲੇ ਗੱਲਬਾਤ"। ਦੇਖੋ ਵੀਡੀਓ:









ਸਰਗੁਣ ਮਹਿਤਾ ਤੇ ਰਵੀ ਦੂਬੇ ਦੇ ਵਿਆਹ ਨੂੰ ਦਸ ਸਾਲ ਹੋ ਚੁੱਕੇ ਹਨ। ਦੋਵਾਂ ਦਾ ਵਿਆਹ 2012 `ਚ ਹੋਇਆ ਸੀ। ਦੋਵਾਂ ਦੀ ਮੁਲਾਕਾਤ 12/24 ਕਰੋਲ ਬਾਗ਼ ਟੀਵੀ ਸੀਰੀਅਲ ਦੇ ਸੈੱਟ `ਤੇ ਹੋਈ ਸੀ। ਇੱਥੇ ਹੀ ਦੋਵਾਂ ਦਾ ਪਿਆਰ ਪਰਵਾਨ ਚੜ੍ਹਿਆ ਸੀ। ਇੱਕ ਦੂਜੇ ਨੂੰ ਲਗਭਗ 3 ਸਾਲ ਡੇਟ ਕਰਨ ਤੋਂ ਬਾਅਦ ਇਸ ਜੋੜੇ ਨੇ ਵਿਆਹ ਕਰਵਾਇਆ ਸੀ।