Sargun Mehta Was Denied Entry At Holi Party: ਸਰਗੁਣ ਮਹਿਤਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸਰਗੁਣ ਦੀ ਪੰਜਾਬ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਹੀ ਨਹੀਂ ਉਸ ਨੇ ਟੀਵੀ ਇੰਡਸਟਰੀ 'ਚ ਵੀ ਖੂਬ ਨਾਮ ਕਮਾਇਆ ਹੈ। ਉਸ ਦੀ ਇੱਕ ਝਲਕ ਪਾਉਣ ਲਈ ਫੈਨਜ਼ ਬੇਤਾਬ ਰਹਿੰਦੇ ਹਨ। ਇਸ ਦਰਮਿਆਨ ਸਰਗੁਣ ਮਹਿਤਾ ਨੂੰ ਲੈਕੇ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ।
ਸਰਗੁਣ ਮਹਿਤਾ ਨੂੰ ਬੀਤੇ ਦਿਨ ਯਾਨਿ 25 ਮਾਰਚ ਨੂੰ ਹੋਲੀ ਪਾਰਟੀ 'ਚ ਇਨਵਾਈਟ ਕੀਤਾ ਗਿਆ ਸੀ। ਇਹ ਹੋਲੀ ਪਾਰਟੀ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਤੇ ਉਸ ਦੇ ਪਤੀ ਵਿੱਕੀ ਜੈਨ ਨੇ ਰੱਖੀ ਸੀ। ਸਰਗੁਣ ਮਹਿਤਾ ਆਪਣੇ ਪਤੀ ਰਵੀ ਨਾਲ ਇਸ ਪਾਰਟੀ 'ਚ ਸ਼ਾਮਲ ਹੋਣ ਲਈ ਪਹੁੰਚੀ। ਇਸ ਦਰਮਿਆਨ ਸਰਗੁਣ ਨੂੰ ਸਕਿਉਰਟੀ ਗਾਰਡ ਨੇ ਅੰਦਰ ਜਾਣ ਤੋਂ ਰੋਕਿਆ, ਕਿਉਂਕਿ ਉਹ ਉਸ ਨੂੰ ਪਛਾਣ ਨਹੀਂ ਸਕਿਆ। ਇਸ ਤੋਂ ਬਾਅਦ ਅਦਾਕਾਰਾ ਦਾ ਪਤੀ ਰਵੀ ਦੂਬੇ ਥੋੜਾ ਖਿਿਝਿਆ ਹੋਇਆ ਨਜ਼ਰ ਆਇਆ ਅਤੇ ਉਸ ਨੇ ਸਕਿਉਰਟੀ ਗਾਰਡ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਤਾਂ ਥੋੜੀ ਦੇਰ ਬਾਅਦ ਦੋਵਾਂ ਨੂੰ ਪਾਰਟੀ 'ਚ ਐਂਟਰੀ ਮਿਲੀ। ਆਖਰ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਸਰਗੁਣ ਤੇ ਰਵੀ ਨੇ ਉਥੋਂ ਜਾਣਾ ਹੀ ਠੀਕ ਸਮਝਿਆ। ਹੁਣ ਇਸ ਸਭ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੇਖੋ:
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਇਹੀ ਨਹੀਂ ਉਸ ਨੇ ਅਕਸ਼ੇ ਕੁਮਾਰ ਦੇ ਨਾਲ ਬਾਲੀਵੁੱਡ ਫਿਲਮ 'ਕੱਠਪੁਤਲੀ' 'ਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਸਰਗੁਣ ਮਹਿਤਾ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਬਾਕਸ ਆਫਿਸ 'ਤੇ ਵੀ ਖੂਬ ਕਮਾਈ ਕਰ ਰਹੀ ਹੈ।