Maryland bridge: ਅਮਰੀਕਾ ਦੇ ਮੈਰੀਲੈਂਡ ਵਿੱਚ ਸੋਮਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਾਲਟੀਮੋਰ ਵਿੱਚ ਫਰਾਂਸਿਸ ਸਕੌਟ ਬ੍ਰਿਜ ਨਾਲ ਇੱਕ ਵੱਡਾ ਮਾਲ ਵਾਹਕ ਜਹਾਜ਼ ਟਕਰਾ ਗਿਆ।


ਹਾਦਸੇ ਵਿੱਚ ਪੁਲ ਦਾ ਇੱਕ ਹਿੱਸਾ ਟੁੱਟ ਕੇ ਪਾਣੀ ਵਿੱਚ ਜਾ ਡਿੱਗ ਗਿਆ। ਪੁਲ 'ਤੇ ਜਾ ਰਹੇ ਵਾਹਨ ਵੀ ਪੁਲ ਤੋਂ ਹੇਠਾਂ ਪਾਣੀ 'ਚ ਡਿੱਗ ਗਏ। ਜਹਾਜ਼ ਦੇ ਪੁਲ ਨਾਲ ਟਕਰਾ ਜਾਣ 'ਤੇ ਹਫੜਾ-ਦਫੜੀ ਮਚ ਗਈ। ਇਹ ਹਾਦਸਾ ਰਾਤ ਕਰੀਬ 1.30 ਵਜੇ ਵਾਪਰਿਆ।


ਜਦੋਂ ਮਾਲ ਵਾਹਕ ਜਹਾਜ਼ ਪੁਲ ਤੋਂ ਹੇਠਾਂ ਉਤਰ ਰਿਹਾ ਸੀ, ਉਸ ਵੇਲੇ ਜਹਾਜ਼ ਦਾ ਉਪਰਲਾ ਹਿੱਸਾ ਪੁਲ ਨਾਲ ਟਕਰਾ ਗਿਆ। ਜਹਾਜ਼ ਦੇ ਪੁਲ ਨਾਲ ਟਕਰਾਉਣ ਤੋਂ ਬਾਅਦ ਅਚਾਨਕ ਪੁਲ ਨੂੰ ਵੀ ਅੱਗ ਲੱਗ ਗਈ। ਇਸ ਕਰਕੇ ਹਫੜਾ-ਦਫੜੀ ਮਚ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 






ਇਹ ਵੀ ਪੜ੍ਹੋ: School of eminence: 2 ਲੱਖ ਵਿਦਿਆਰਥੀ ਦੇਣਗੇ ਸਕੂਲ ਆਫ ਐਮੀਨੈਂਸ ਦਾ ਐਂਟਰੈਂਸ ਟੈਸਟ, ਸਿਰਫ ਵੈੱਬਸਾਈਟ 'ਤੇ ਮਿਲਣਗੇ ਰੋਲ ਨੰਬਰ


ਬਾਲਟੀਮੋਰ ਵਿੱਚ ਫਰਾਂਸਿਸ ਸਕਾਟ ਬ੍ਰਿਜ ਦਾ ਇੱਕ ਹਿੱਸਾ ਨਦੀ ਵਿੱਚ ਡਿੱਗ ਗਿਆ ਹੈ। ਹਾਦਸੇ ਵਾਪਰਨ ਕਰਕੇ ਪੁਲ ਤੋਂ ਲੰਘ ਰਹੇ ਵਾਹਨ ਵੀ ਨਦੀ ਵਿੱਚ ਡਿੱਗ ਗਏ ਪਰ ਖੁਸ਼ਕਿਸਮਤੀ ਰਹੀ ਕਿ ਫਿਲਹਾਲ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।


ਸੂਤਰਾਂ ਮੁਤਾਬਕ ਫਰਾਂਸਿਸ ਸਕਾਟ ਬ੍ਰਿਜ ਨਾਲ ਜੋ ਜਹਾਜ਼ ਟਕਰਾ ਗਿਆ, ਉਹ ਕੰਟੇਨਰ ਜਹਾਜ਼ ਸੀ। ਇਸ ਜਹਾਜ਼ ਦਾ ਨਾਂ 'ਡਾਲੀ' ਸੀ। ਇਹ ਜਹਾਜ਼ ਬਾਲਟੀਮੋਰ ਤੋਂ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ। ਇਸ ਦੌਰਾਨ ਬਾਲਟੀਮੋਰ ਪੁਲ ਦੇ ਕੋਲੋਂ ਲੰਘਣ ਵਾਲੇ ਹਾਦਸਾ ਵਾਪਰ ਗਿਆ।


ਇਹ ਵੀ ਪੜ੍ਹੋ: Lok Sabha Election 2024: ਬੀਜੇਪੀ ਵੱਲੋਂ ਵੱਡਾ ਐਲਾਨ! ਅਕਾਲੀ ਦਲ ਨਾਲ ਨਹੀਂ ਹੋਏਗਾ ਗੱਠਜੋੜ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।