Satinder Satti Video: ਪੰਜਾਬੀ ਅਦਾਕਾਰਾ ਤੇ ਮੋਟੀਵੇਸ਼ਨਲ ਸਪੀਕਰ ਸਤਿੰਦਰ ਸੱਤੀ ਭਾਵੇਂ ਪੰਜਾਬੀ ਇੰਡਸਟਰੀ `ਚ ਐਕਟਿਵ ਨਹੀਂ ਹੈ, ਪਰ ਉਹ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਹਰ ਦਿਨ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਹੁਣ ਸਤਿੰਦਰ ਸੱਤੀ ਨੇ ਇੱਕ ਤਾਜ਼ਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਾਕਾਰਾ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ। ਸੱਤੀ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। 

Continues below advertisement






ਦੱਸ ਦਈਏ ਕਿ ਵੀਡੀਓ `ਚ ਜੋ ਜਗ੍ਹਾ ਤੁਸੀਂ ਦੇਖ ਰਹੇ ਹੋ ਉਹ ਨਜ਼ਾਰਾ ਕੈਨੇਡਾ ਦਾ ਹੈ। ਸਤਿੰਦਰ ਸੱਤੀ ਕੈਨੇਡਾ `ਚ ਰਹਿੰਦੀ ਹੈ ਤੇ ਉਹ ਅਕਸਰ ਹੀ ਆਪਣੇ ਯੂਟਿਊਬ ਚੈਨਲ ਤੇ ਫ਼ੈਨਜ਼ ਤੇ ਚਾਹੁਣ ਵਾਲਿਆਂ ਨੂੰ ਆਪਣੇ ਕੈਮਰੇ ਰਾਹੀਂ ਕੈਨੇਡਾ ਦੀ ਸੈਰ ਕਰਾਉਂਦੀ ਰਹਿੰਦੀ ਹੈ। ਸੱਤੀ ਦੀ ਇਸ ਵੀਡੀਓ ਨੂੰ ਦੇਖ ਇੰਜ ਲੱਗ ਰਿਹਾ ਹੈ ਕਿ ਜਿਵੇਂ ਇਹ ਕੁਦਰਤੀ ਨਜ਼ਾਰਾ ਸਵਰਗ ;ਚ ਹੋਵੇ। ਚਾਰੇ ਪਾਸੇ ਹਰਿਆਲ, ਹਰੇ ਰੰਗ ਦਾ ਦਰਿਆ ਦੇਖ ਕੇ ਜ਼ਰੂਰ ਤੁਹਾਨੂੰ ਵੀ ਇੰਜ ਮਹਿਸੂਸ ਹੋਵੇਗਾ ਕਿ ਇਸ ਤਰ੍ਹਾਂ ਦਾ ਨਜ਼ਾਰਾ ਤਾਂ ਸਿਰਫ਼ ਸਵਰਗ `ਚ ਹੀ ਹੋ ਸਕਦਾ ਹੈ।






ਕਾਬਿਲੇਗ਼ੌਰ ਹੈ ਕਿ ਸੱਤੀ ਨੇ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾ ਲਈ ਹੈ ਅਤੇ ਕੈਨੇਡਾ ਜਾ ਵੱਸੀ ਹੈ। ਹਾਲ ਹੀ `ਚ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਭਾਰਤ ਪਰਤਣ ਵਾਲੀ ਹੈ।