ਨਵੀਂ ਦਿੱਲੀ: ਗੈਰ-ਮਰਦ ਨਾਲ ਸਬੰਧ ਰੱਖਣ ਵਾਲੀ ਔਰਤ ਤਲਾਕ ਤੋਂ ਬਾਅਦ ਆਪਣੇ ਪਤੀ ਤੋਂ ਸਥਾਈ ਗੁਜ਼ਾਰੇ ਦੀ ਹੱਕਦਾਰ ਨਹੀਂ ਹੈ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਅਜਿਹੇ ਮਾਮਲਿਆਂ 'ਚ ਸਪੱਸ਼ਟ ਕੀਤਾ ਹੈ ਕਿ ਜੇਕਰ ਤਲਾਕ ਤੋਂ ਪਹਿਲਾਂ ਇਹ ਸਾਬਤ ਹੋ ਜਾਂਦਾ ਹੈ ਕਿ ਔਰਤ ਦੇ ਕਿਸੇ ਗੈਰ-ਮਰਦ ਨਾਲ ਸਬੰਧ ਹਨ ਅਤੇ ਇਹ ਤਲਾਕ ਦੇਣ ਦਾ ਕਾਰਨ ਹੈ। ਫਿਰ ਅਜਿਹੇ ਮਾਮਲਿਆਂ ਵਿੱਚ ਔਰਤ ਤਲਾਕ ਤੋਂ ਬਾਅਦ ਆਪਣੇ ਪਤੀ ਤੋਂ ਸਥਾਈ ਗੁਜ਼ਾਰਾ ਲੈਣ ਦੀ ਹੱਕਦਾਰ ਨਹੀਂ ਹੈ।


ਜਸਟਿਸ ਰਿਤੂ ਬਾਹਰੀ ਅਤੇ ਜਸਟਿਸ ਨਿਧੀ ਗੁਪਤਾ ਦੀ ਡਿਵੀਜ਼ਨ ਬੈਂਚ ਨੇ ਅਜਿਹੇ ਹੀ ਇੱਕ ਮਾਮਲੇ ਵਿੱਚ ਇਹ ਫੈਸਲਾ ਸੁਣਾਉਂਦੇ ਹੋਏ ਔਰਤ ਵੱਲੋਂ ਪੱਕੇ ਤੌਰ ’ਤੇ ਗੁਜ਼ਾਰੇ ਲਈ ਪੈਸੇ ਦੀ ਮੰਗ ਨੂੰ ਰੱਦ ਕਰ ਦਿੱਤਾ। ਔਰਤ ਵੱਲੋਂ ਅੰਬਾਲਾ ਦੀ ਫੈਮਿਲੀ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਪੱਕੇ ਤੌਰ 'ਤੇ ਗੁਜ਼ਾਰੇ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ।


ਹਾਈਕੋਰਟ ਨੇ ਕਿਹਾ, ਜੇਕਰ ਅੱਤਿਆਚਾਰ ਦੇ ਆਧਾਰ 'ਤੇ ਤਲਾਕ ਦੀ ਮੰਗ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਔਰਤ ਸਥਾਈ ਗੁਜ਼ਾਰੇ ਦੀ ਹੱਕਦਾਰ ਹੈ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਔਰਤ ਦੇ ਕਿਸੇ ਗੈਰ-ਮਰਦ ਨਾਲ ਸਬੰਧ ਹਨ, ਇਸ ਆਧਾਰ 'ਤੇ ਤਲਾਕ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਔਰਤ ਸਥਾਈ ਗੁਜ਼ਾਰੇ ਦੀ ਹੱਕਦਾਰ ਨਹੀਂ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: