Cheti De Drivery Sikha Viral Song: ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਇੱਕ ਵਾਰ ਕੋਈ ਚੀਜ਼ ਇੰਟਰਨੈੱਟ 'ਤੇ ਵਾਇਰਲ ਹੋ ਜਾਵੇ ਤਾਂ ਉਹ ਪੂਰੀ ਦੁਨੀਆ 'ਚ ਮਸ਼ਹੂਰ ਹੋ ਜਾਂਦੀ ਹੈ। ਅਜਿਹਾ ਹੀ ਕੁੱਝ ਅੱਜ ਕੱਲ੍ਹ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ 'ਤੇ ਇੱਕ ਗਾਣੇ ਦਾ ਜਨੂੰਨ ਸਵਾਰ ਹੋ ਗਿਆ ਹੈ। ਇਹ ਗਾਣਾ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ।  

Continues below advertisement


ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੱਸੀ ਗਿੱਲ ਨੇ ਸਾਦਗੀ ਨਾਲ ਮਨਾਇਆ ਬੇਟੇ ਜੈਜ਼ਵਿਨ ਦਾ ਪਹਿਲਾ ਜਨਮਦਿਨ, ਵੀਡੀਓ ਵਾਇਰਲ


ਇਸ ਗਾਣੇ ਦਾ ਨਾਮ ਹੈ 'ਛੇਤੀ ਦੇ ਡਰਾਇਵਰੀ ਸਿਖਾ'। ਗਾਣੇ ਦੇ ਬੋਲ ਹਨ 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਮੈਨੂੰ ਛੇਤੀ ਦੇ ਡਰਾਇਵਰੀ ਸਿਖਾ...'। ਇਸ ਗਾਣੇ ਦਾ ਬੁਖਾਰ ਹੁਣ ਪੰਜਾਬੀ ਕਲਾਕਾਰਾਂ 'ਤੇ ਵੀ ਚੜ੍ਹਦਾ ਨਜ਼ਰ ਆ ਰਿਹਾ ਹੈ। ਮਨਕੀਰਤ ਔਲਖ ਤੋਂ ਨਿਮਰਤ ਖਹਿਰਾ ਤੱਕ ਕਈ ਕਲਾਕਾਰ ਹੁਣ ਤੱਕ ਇਸ ਵਾਇਰਲ ਗਾਣੇ 'ਤੇ ਰੀਲਾਂ ਬਣਾ ਚੁੱਕੇ ਹਨ। ਇਨ੍ਹਾਂ ਵਿੱਚੋਂ ਤੁਹਾਡੇ ਲਈ ਕੁੱਝ ਵੀਡੀਓਜ਼ ਲੈਕੇ ਆਏ ਹਾਂ।


ਨਿਮਰਤ ਖਹਿਰਾ
ਨਿਮਰਤ ਖਹਿਰਾ ਪੰਜਾਬ ਦੇ ਸਭ ਤੋਂ ਮਸ਼ਹੂਰ ਸੈਲੇਬਸ ਵਿੱਚੋਂ ਇੱਕ ਹੈ। ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਝੱਟ ਵਾਇਰਲ ਹੁੰਦੀਆਂ ਹਨ। ਨਿਮਰਤ ਖਹਿਰਾ ਨੇ 'ਸਾਗਰ ਦੀ ਵਹੁਟੀ' ਵਾਲੇ ਗਾਣੇ 'ਤੇ ਰੀਲ ਬਣਾਈ ਹੈ, ਜੋ ਕਿ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ। ਉਸ ਦੀ ਵੀਡੀਓ ਨੂੰ ਡੇਢ ਕਰੋੜ ਲੋਕ ਦੇਖ ਚੁੱਕੇ ਹਨ ਅਤੇ ਡੇਢ ਮਿਲੀਅਨ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ। ਵੀਡੀਓ 'ਚ ਨਿੰਮੋ ਮਾਰੂਤੀ 800 ਕਾਰ ਚਲਾਉਂਦੀ ਨਜ਼ਰ ਆ ਰਹੀ ਹੈ। ਦੇਖੋ ਇਹ ਵੀਡੀਓ:






ਮਨਕੀਰਤ ਔਲਖ
ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਇਸ ਗਾਣੇ 'ਤੇ ਰੀਲ ਸ਼ੇਅਰ ਕੀਤੀ ਹੈ। ਦੇਖੋ ਵੀਡੀਓ:






ਨਿਸ਼ਾ ਬਾਨੋ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।






2005 'ਚ ਇਹ ਗਾਣਾ ਹੋਇਆ ਸੀ ਰਿਲੀਜ਼
ਦੱਸ ਦਈਏ ਕਿ 'ਛੇਤੀ ਦੇ ਡਰਾਇਵਰੀ' ਸਿਖਾ ਗਾਣਾ ਸਾਲ 2005 'ਚ ਰਿਲੀਜ਼ ਹੋਇਆ ਸੀ। ਰਿਲੀਜ਼ ਦੇ 17 ਸਾਲਾਂ ਬਾਅਦ ਇਹ ਗਾਣਾ ਹੁਣ ਵਾਇਰਲ ਹੋ ਰਿਹਾ ਹੈ। 


ਇਹ ਵੀ ਪੜ੍ਹੋ: ਪਰਦੇ 'ਤੇ ਨਜ਼ਰ ਆਵੇਗੀ ਪਿਓ-ਪੁੱਤਰ ਦੀ ਜੋੜੀ, 'ਲਾਹੌਰ 1947' 'ਚ ਹੋਈ ਸੰਨੀ ਦਿਓਲ ਦੇ ਬੇਟੇ ਕਰਨ ਦੀ ਐਂਟਰੀ