ਪੰਜਾਬੀ ਫ਼ਿਲਮ 'ਪੁਆੜਾ' ਮਨੋਰੰਜਨ ਦਾ ਡੋਜ਼ ਸਿਨੇਮਾਘਰਾਂ 'ਚ ਲੈ ਕੇ ਆਉਣ ਵਾਲੀ ਹੈ। ਕੋਰੋਨਾਵਾਇਰਸ ਕਾਰਨ ਕਾਫੀ ਸਮੇਂ ਤੋਂ ਸਿਨੇਮਾਘਰ ਬੰਦ ਹਨ। ਮਹਾਂਮਾਰੀ ਕਾਰਨ ਬਹੁਤ ਸਾਰੀਆਂ ਫ਼ਿਲਮਾਂ OTT 'ਤੇ ਰਿਲੀਜ਼ ਹੋ ਗਈਆਂ। ਪਰ ਕੁਝ ਫ਼ਿਲਮਾਂ ਨੂੰ ਮੇਕਰਸ ਸਿਨੇਮਾਘਰਾਂ 'ਚ ਰਿਲੀਜ਼ ਕਰਨਗੇ। ਜਿਸ ਲਈ ਸਹੀ ਸਮੇਂ ਦੀ ਉਡੀਕ ਸੀ। ਪੰਜਾਬੀ ਫ਼ਿਲਮਾਂ ਵੈਸੇ ਵੀ OTT ਪਲੇਟਫਾਰਮ 'ਤੇ ਡਾਇਰੈਕਟ ਰਿਲੀਜ਼ ਨਹੀਂ ਹੁੰਦੀਆਂ। 


 


ਹੁਣ ਸਥਿਤੀ ਅਗੇ ਨਾਲ ਕਾਫੀ ਬੇਹਤਰ ਹੈ। ਜਿਸ ਤੋਂ ਬਾਅਦ ਫ਼ਿਲਮ 'ਪੁਆੜਾ' ਦੇ ਮੇਕਰਸ ਫ਼ਿਲਮ ਨੂੰ ਥੀਏਟਰਸ 'ਚ ਰਿਲੀਜ਼ ਕਰਨ ਜਾ ਰਹੇ ਹਨ। ਫ਼ਿਲਮ 'ਪੁਆੜਾ' 12 ਅਗਸਤ ਨੂੰ ਰਿਲੀਜ਼ ਹੋਏਗੀ। ਸੋਨਮ ਬਾਜਵਾ ਤੇ ਐਮੀ ਵਿਰਕ ਸਟਾਰਰ ਪੰਜਾਬੀ ਫ਼ਿਲਮ ਵਰਲਡਵਾਈਡ ਰਿਲੀਜ਼ ਹੋਏਗੀ। ਦੂਜੇ ਪਾਸੇ ਬੌਲੀਵੁੱਡ 12 ਅਗਸਤ ਨੂੰ ਬੌਲੀਵੁੱਡ ਫ਼ਿਲਮ 'ਸ਼ੇਰਸ਼ਾਹ' ਤੇ 13 ਅਗਸਤ ਨੂੰ 'ਭੁਜ ਦਾ ਪ੍ਰਾਈਡ ਆਫ ਇੰਡੀਆ' ਵੀ ਆਏਗੀ। 


 


ਪਰ ਫ਼ਿਲਮ ਪੁਆੜਾ ਦੇ ਨਾਲ ਬੌਲੀਵੁੱਡ ਦੀਆਂ ਇਨ੍ਹਾਂ ਫ਼ਿਲਮ ਦੀ ਟੱਕਰ ਨਹੀਂ ਹੋਏਗੀ। ਕਿਉਂਕਿ ਭੁਜ ਤੇ ਸ਼ੇਰਸ਼ਾਹ OTT 'ਤੇ ਰਿਲੀਜ਼ ਹੋਏਗੀ ਤੇ 'ਪੁਆੜਾ' ਸਿਨੇਮਾਘਰਾਂ ਦੀ ਰੌਣਕ ਬਣੇਗੀ। ਪਰ ਐਮੀ ਵਿਰਕ ਡਿਜੀਟਲ ਪਲੇਟਫਾਰਮ 'ਤੇ ਸਿਨੇਮਾਘਰਾਂ 'ਚ ਦਿਖਾਈ ਦੇਣਗੇ, ਕਿਉਂਕਿ 'ਭੁਜ- ਦਾ ਪ੍ਰਾਈਡ ਆਫ ਇੰਡੀਆ' ਦਾ ਵੀ ਐਮੀ ਵਿਰਕ ਹਿੱਸਾ ਹਨ। ਫ਼ਿਲਮ 'ਪੁਆੜਾ' ਦੀ ਟੀਮ ਨੇ ਦਰਸ਼ਕਾਂ ਨੂੰ ਤਿਆਰੀ ਕਰਨ ਦਾ ਐਲਾਨ ਕਰ ਦਿੱਤਾ ਹੈ, ਕਿ ਫ਼ਿਲਮ 'ਪੁਆੜਾ' ਦਰਸ਼ਕਾਂ ਨੂੰ ਸਿਨੇਮਾਘਰਾਂ  ਵਲ ਆਕਰਸ਼ਿਤ ਕਰ ਪਾਏਗੀ ਜਾ ਨਹੀ, ਇਹ ਵੇਖਣਾ ਹੋਏਗਾ।