Himanshi Khurana Asim Riaz: ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਹੈ। ਇਸ ਦੇ ਨਾਲ ਨਾਲ ਉਸ ਨੇ ਅਦਾਕਾਰੀ ਦੀ ਦੁਨੀਆ ‘ਚ ਵੀ ਆਪਣਾ ਨਾਮ ਕਮਾਇਆ ਹੈ। ਪਰ ਹਿਮਾਂਸ਼ੀ ਬਿੱਗ ਬੌਸ 13 ‘ਚ ਆਉਣ ਤੋਂ ਬਾਅਦ ਪੂਰੇ ਹਿੰਦੁਸਤਾਨ ਦੀ ਚਹੇਤੀ ਬਣ ਗਈ। ਬਿੱਗ ਬੌਸ 13 ਨੇ ਹਿਮਾਂਸ਼ੀ ਨੂੰ ਬੇਸ਼ੁਮਾਰ ਪ੍ਰਸਿੱਧੀ ਦਿੱਤੀ। ਇਸ ਸ਼ੋਅ ‘ਚ ਅਦਾਕਾਰਾ ਦੇ ਐਕਟਰ ਤੇ ਮਾਡਲ ਆਸਿਮ ਰਿਆਜ਼ ਨਾਲ ਪਿਆਰ ਦੇ ਚਰਚੇ ਵੀ ਜ਼ੋਰਾਂ ‘ਤੇ ਹੋਏ ਸੀ। ਉਦੋਂ ਤੋਂ ਹੁਣ ਤੱਕ ਇਹ ਦੋਵੇਂ ਖੂਬਸੂਰਤ ਕਲਾਕਾਰ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਪਰ ਹੁਣ ਇੰਜ ਲਗਦਾ ਹੈ ਕਿ ਹਿਮਾਂਸ਼ੀ ਤੇ ਆਸਿਮ ਵਿਚਾਲੇ ਸਭ ਠੀਕ ਨਹੀਂ ਹੈ। ਇਸ ਦਾ ਪਤਾ ਹਿਮਾਂਸ਼ੀ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਕੇ ਲਗਦਾ ਹੈ।
ਹਿਮਾਂਸ਼ੀ ਖੁਰਾਣਾ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਉਦਾਸੀ ਤੇ ਉਦਾਸ ਸ਼ਾਇਰੀ ਵਾਲੀਆਂ ਪੋਸਟਾਂ ਸ਼ੇਅਰ ਕਰ ਰਹੀ ਸੀ। ਤਾਂ ਸਭ ਨੇ ਸੋਚਿਆ ਕਿ ਸ਼ਾਇਦ ਹਿਮਾਂਸ਼ੀ ਤੇ ਆਸਿਮ ਦਾ ਵੀ ਆਮ ਜੋੜਿਆਂ ਵਾਂਗ ਥੋੜਾ ਬਹੁਤਾ ਝਗੜਾ ਚੱਲ ਰਿਹਾ ਹੈ। ਪਰ ਹੁਣ ਹਿਮਾਂਸ਼ੀ ਦੀ ਤਾਜ਼ਾ ਪੋਸਟ ਇਸ ਜੋੜੇ ਦੇ ਬ੍ਰੇਕਅੱਪ ਵੱਲ ਇਸ਼ਾਰਾ ਕਰ ਰਹੀ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਤੇ ਆਪਣੀ ਤਸਵੀਰ ਸ਼ੇਅਰ ਕਰ ਉਸ ‘ਤੇ ਉਦਾਸ ਸ਼ਾਇਰੀ ਲਿਖੀ। ਹਿਮਾਂਸ਼ੀ ਨੇ ਲਿਖਿਆ, “ਤੇਰੇ ਮੇਰੇ ਵਿੱਚ ਸ਼ਬਦਾਂ ਦੀ ਉਲਝਣ ਰਿਸ਼ਤਾ ਖਾ ਗਈ। ਤੇਰੇ ਮੇਰੇ ਅਰਮਾਨ ਦਾ ਆਸ਼ਿਆਨਾ ਢਾਹ ਗਈ। ਕੋਸ਼ਿਸ਼ ਕੀਤੀ ਦੋਵਾਂ ਨੇ ਪਰ ਜ਼ਿੰਦਗੀ ਦੇ ਸਾਰੇ ਚਾਅ ਮਾਰ ਗਈ- ਐਚਕੇ (ਹਿਮਾਂਸ਼ੀ ਖੁਰਾਣਾ)।”
ਇਸ ਤੋਂ ਬਾਅਦ ਹਿਮਾਂਸ਼ੀ ਨੇ ਇੱਕ ਹੋਰ ਪੋਸਟ ਸ਼ੇਅਰ ਕਰ ਲਿਖਿਆ, “ਇੱਕ ਲੜਕੀ ਤੁਹਾਨੂੰ ਨਾਰਾਜ਼ ਕਰ ਸਕਦੀ ਹੈ, ਫ਼ਿਰ ਉਹ ਇਸ ਗੱਲ ਤੇ ਨਾਰਾਜ਼ ਹੋਵੇਗੀ ਕਿ ਤੁਸੀਂ ਨਾਰਾਜ਼ ਹੋ। ਹੁਣ ਤੁਹਾਨੂੰ ਉਸ ਨੂੰ ਨਾਰਾਜ਼ ਕਰਨ ਲਈ ਸੌਰੀ ਕਹਿਣਾ ਪਵੇਗਾ, ਕਿਉਂਕਿ ਤੁਸੀਂ ਖੁਦ ਨਾਰਾਜ਼ ਹੋ ਕੇ ਉਸ ਨੂੰ ਨਾਰਾਜ਼ ਕੀਤਾ ਹੈ।” ਹਿਮਾਂਸ਼ੀ ਦੀਆਂ ਇਹ ਪੋਸਟਾਂ ਦੇਖ ਸਾਫ਼ ਪਤਾ ਲਗਦਾ ਹੈ ਕਿ ਕੁੱਝ ਤਾਂ ਗੜਬੜ ਜ਼ਰੂਰ ਹੈ। ਕੋਈ ਉਂਜ ਹੀ ਕਿਉਂ ਇਸ ਤਰ੍ਹਾਂ ਦੀਆਂ ਉਦਾਸ ਪੋਸਟਾਂ ਸ਼ੇਅਰ ਕਰੇਗਾ।
ਕਾਬਿਲੇਗ਼ੌਰ ਹੈ ਕਿ ਹਿਮਾਂਸ਼ੀ ਆਸਿਮ ਇੱਕ ਦੂਜੇ ਨੂੰ ਤਕਰੀਬਨ 3 ਸਾਲ ਤੋਂ ਡੇਟ ਕਰ ਰਹੇ ਹਨ। ਦੋਵੇਂ ਇੱਕ ਦੂਜੇ ਨਾਲ ਮਿਊਜ਼ਿਕ ਵੀਡੀਓ ‘ਚ ਵੀ ਨਜ਼ਰ ਆਏ ਸੀ। ਇਹੀ ਨਹੀਂ ਦੋਵੇਂ ਇੱਕ ਦੂਜੇ ਨਾਲ ਟਾਈਮ ਸਪੈਂਡ ਕਰਨ ਲਈ ਛੁੱਟੀਆਂ ਮਨਾਉਣ ਵੀ ਗਏ ਸੀ। ਪਰ ਕੀ ਹੁਣ ਸੱਚਮੁੱਚ ਇਸ ਪਿਆਰੀ ਜੋੜੀ ਦਾ ਬ੍ਰੇਕਅੱਪ ਹੋ ਗਿਆ ਹੈ? ਇਸ ਦਾ ਪਤਾ ਤਾਂ ਆਉਣ ਵਾਲੇ ਵਕਤ ਨਾਲ ਹੀ ਲੱਗੇਗਾ।