Anmol Kwatra Video: ਪੰਜਾਬੀ ਮਾਡਲ ਤੇ ਸਮਾਜ ਸੇਵੀ ਅਨਮੋਲ ਕਵਾਤਰਾ ਉਹ ਨਾਂ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਥੋੜ੍ਹੇ ਹੀ ਸਮੇਂ 'ਚ ਪੰਜਾਬੀਆਂ ਦੇ ਦਿਲਾਂ ;ਚ ਖਾਸ ਜਗ੍ਹਾ ਬਣਾਈ ਹੈ। ਅਨਮੋਲ ਕਵਾਤਰਾ ਹਮੇਸ਼ਾ ਸਮਾਜ ਭਲਾਈ ਦੇ ਕੰਮ ਕਰਦਾ ਨਜ਼ਰ ਆਉਂਦਾ ਰਹਿੰਦਾ ਹੈ। ਇਸ ਦੇ ਨਾਲ ਨਾਲ ਉਸ ਨੂੰ ਬੇਸਹਾਰਾ ਲੋਕਾਂ ਦਾ ਮਸੀਹਾ ਵੀ ਕਿਹਾ ਜਾਂਦਾ ਹੈ।
ਅਨਮੋਲ ਕਵਾਤਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਅਨਮੋਲ ਨੇ ਪੰਜਾਬ ਸਰਕਾਰ ਦੀ ਤਾਰੀਫ ਕੀਤੀ। ਉਸ ਨੇ ਕਿਹਾ ਕਿ ਸਰਕਾਰ ਬਹੁਤ ਹੀ ਚੰਗੇ ਉਪਰਾਲੇ ਕਰ ਰਹੀ ਹੈ। ਇਸ ਦੇ ਨਾਲ ਨਾਲ ਹੀ ਉਸ ਨੇ ਪੰਜਾਬ ਸਰਕਾਰ ਦਾ ਧਿਆਨ ਮਾੜੇ ਸਿਹਤ ਸਿਸਟਮ ਵੱਲ ਵੀ ਲਿਆਂਦਾ।
ਅਨਮੋਲ ਨੇ ਵੀਡੀਓ 'ਚ ਕਿਹਾ ਕਿ ਪੰਜਾਬ 'ਚ ਇੰਨੇ ਮੋਹੱਲਾ ਕਲੀਨਿਕ ਖੋਲ੍ਹਣ ਦਾ ਕੀ ਫਾਇਦਾ ਜਦੋਂ ਹਸਪਤਾਲ ਅੰਦਰ ਹੀ ਮਰੀਜ਼ਾਂ ਲਈ ਸਹੂਲਤਾਂ ਤੇ ਦਵਾਈਆਂ ਉਪਲਬਧ ਨਹੀਂ ਹਨ। ਉਸ ਨੇ ਵੀਡੀਓ 'ਚ ਇੱਕ ਹਸਪਤਾਲ ਵੱਲੋਂ ਮਰੀਜ਼ ਨੂੰ ਦਿੱਤੀ ਦਵਾਈਆਂ ਦੀ ਪਰਚੀ ਦਿਖਾਈ। ਉਸ ਨੇ ਕਿਹਾ ਕਿ ਇਸ ਪਰਚੀ 'ਤੇ ਡਾਕਟਰ ਨੇ 6 ਦਵਾਈਆਂ ਲਿਖ ਦਿੱਤੀਆਂ ਸੀ, ਤੇ ਕੈਮਿਸਟ ਕੋਲ ਉਨ੍ਹਾਂ ਵਿਚੋਂ ਸਿਰਫ ਇੱਕੋ ਦਵਾਈ ਮਿਲੀ। ਇਹ ਕਿਸ ਤਰ੍ਹਾਂ ਦਾ ਸਿਹਤ ਸਿਸਟਮ ਹੈ ਕਿ ਮਰੀਜ਼ਾਂ ਨੂੰ ਦਵਾਈਆਂ ਲਈ ਥਾਂ-ਥਾਂ ਧੱਕੇ ਖਾਣੇ ਪੈ ਰਹੇ ਹਨ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਜਾਣਿਆ ਮਾਣਿਆ ਮਾਡਲ ਤੇ ਸਮਾਜਸੇਵੀ ਹੈ। ਉਸ ਨੇ ਬਹੁਤ ਹੀ ਥੋੜ੍ਹੇ ਸਮੇਂ 'ਚ ਪੰਜਾਬ ਵਾਸੀਆਂ ਦੇ ਦਿਲਾਂ 'ਚ ਬਹੁਤ ਹੀ ਸਪੈਸ਼ਲ ਥਾਂ ਬਣਾਈ ਹੈ। ਬੇਸਹਾਰਾ ਤੇ ਗਰੀਬਾਂ ਦੀ ਮਦਦ ਲਈ ਉਹ ਹਮੇਸ਼ਾ ਤਿਆਰ ਖੜਾ ਨਜ਼ਰ ਆਉਂਦਾ ਹੈ। ਇਹੀ ਨਹੀਂ ਉਸ ਨੇ ਆਪਣੇ ਮਾਡਲੰਿਗ ਦੇ ਕਰੀਅਰ ਨੂੰ ਕੁਰਬਾਨ ਕਰਕੇ ਆਪਣੇ ਆਪ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਦੇ ਦਿੱਤਾ।
ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਨੇ ਤੁਰਕੀ-ਸੀਰੀਆ ਦੇ ਭੂਚਾਲ ਪੀੜਤਾਂ ਲਈ ਮੰਗੀ ਮਦਦ, ਦਰਦਨਾਕ ਵੀਡੀਓ ਕੀਤੀ ਸ਼ੇਅਰ