Kamal Cheema Bags Dada Saheb Phalke Award: ਪੰਜਾਬੀ ਮਾਡਲ ਤੇ ਅਦਾਕਾਰਾ ਕਮਲ ਚੀਮਾ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਦਮ ;ਤੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਇਹੀ ਨਹੀਂ ਉਸ ਦੇ ਫਿਲਮ ਮਾਡਲੰਿਗ ਇੰਡਸਟਰੀ ਨੂੰ ਯੋਗਦਾਨ ਲਈ ਕਮਲ ਨੂੰ ਕਈ ਐਵਾਰਡਜ਼ ਵੀ ਮਿਲ ਚੁੱਕੇ ਹਨ।
ਹਾਲ ਹੀ 'ਚ ਕਮਲ ਚੀਮਾ ਲਾਈਮਲਾਈਟ 'ਚ ਆ ਗਈ ਹੈ। ਉਸ ਨੂੰ ਫਿਲਮ ਇੰਡਸਟਰੀ ਦੇ ਸਭ ਤੋਂ ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਅਦਾਕਾਰਾ ਨੇ ਇਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਿ ਕਮਲ ਚੀਮਾ ਨੂੰ ਸਿਨੇਮਾ 'ਚ ਉਸ ਦੇ ਵਡਮੁੱਲੇ ਯੋਗਦਾਨ ਲਈ ਇਹ ਸਨਮਾਨ ਮਿਿਲਿਆ ਹੈ। ਕਮਲ ਨੇ ਐਵਾਰਡ ਸਮਾਰੋਹ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੂੰ 'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਉਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮੇਰੇ ਲਈ ਇਹ ਐਵਾਰਡ ਮਿਲਣਾ ਬੜੇ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ਮੈਂ ਪਰਮਾਤਮਾ ਤੇ ਆਪਣੇ ਮੰਮੀ-ਡੈਡੀ ਦਾ ਖਾਸ ਧੰਨਵਾਦ ਕਰਨਾ ਚਾਹੁੰਦੀ ਹਾਂ।' ਤੁਸੀਂ ਵੀ ਦੇਖੋ ਇਹ ਵੀਡੀਓ:
ਐਵਾਰਡ ਮਿਲਣ ਤੋਂ ਬਾਅਦ ਕਮਲ ਚੀਮਾ ਨੇ ਆਪਣੀ ਖੁਸ਼ੀ ਸੋਸ਼ਲ ਮੀਡੀਆ 'ਤੇ ਜ਼ਾਹਰ ਕੀਤੀ। ਉਸ ਨੇ ਆਪਣੇ ਐਵਾਰਡ ਨਾਲ ਕਈ ਤਸਵੀਰਾਂ ਇੰਸਟਾਗ੍ਰਾਮ ਦੀ ਸਟੋਰੀ 'ਤੇ ਪੋਸਟ ਕੀਤੀਆਂ:
ਕਾਬਿਲੇਗ਼ੌਰ ਹੈ ਕਿ ਕਮਲ ਚੀਮਾ ਮਾਡਲੰਿਗ ਇੰਡਸਟਰੀ ਦਾ ਵੱਡਾ ਨਾਮ ਹੈ। ਉਸ ਨੂੰ ਇੰਟਰਨੈਸ਼ਨਲ ਮਾਡਲ ਦਾ ਦਰਜਾ ਵੀ ਹਾਸਲ ਹੋ ਚੁੱਕਿਆ ਹੈ। ਇੱਥੋਂ ਤੱਕ ਕਿ ਮਹਾਰਾਸ਼ਟਰ ਦੇ ਰਾਜਪਾਲ ਤੋਂ ਵੀ ਉਸ ਨੂੰ ਸਨਮਾਨ ਮਿਲ ਚੁੱਕਿਆ ਹੈ। ਇਸ ਦੇ ਨਾਲ ਨਾਲ ਉਹ ਕਮਾਲ ਦੀ ਐਕਟਰ ਵੀ ਹੈ। ਉਸ ਨੇ ਥੀਏਟ 'ਚ ਕਈ ਪਲੇਅਜ਼ 'ਚ ਕੰਮ ਕੀਤਾ ਹੈ।
ਐਮੀ ਵਿਰਕ ਨਾਲ ਕੰਮ ਕਰਨ ਦਾ ਸੁਪਨਾ
ਬਾਲੀਵੁੱਡ ਫਿਲਮ ਇੰਡਸਟਰੀ ਤੇ ਮਾਡਲੰਿਗ ਦੀ ਦੁਨੀਆ 'ਚ ਨਾਮ ਕਮਾਉਣ ਤੋਂ ਬਾਅਦ ਹੁਣ ਕਮਲ ਪੰਜਾਬੀ ਇੰਡਸਟਰੀ 'ਚ ਐਂਟਰੀ ਕਰਨਾ ਚਾਹੁੰਦੀ ਹੈ। ਇੱਕ ਇੰਟਰਵਿਊ ਦੌਰਾਨ ਉਸ ਨੇ ਕਿਹਾ ਸੀ ਕਿ ਐਮੀ ਵਿਰਕ ਤੇ ਮਨਕੀਰਤ ਔਲਖ ਉਸ ਦੇ ਮਨਪਸੰਦ ਕਲਾਕਾਰ ਹਨ। ਇਨ੍ਹਾਂ ਦੋਵਾਂ ਕਲਾਕਾਰਾਂ ਦੇ ਨਾਲ ਕੰਮ ਕਰਨਾ ਉਸ ਦਾ ਸੁਪਨਾ ਹੈ।
ਇਹ ਵੀ ਪੜ੍ਹੋ: ਆਮਿਰ ਖਾਨ ਜਲਦ ਕਰਨਗੇ 'ਗਜਨੀ 2' ਦਾ ਐਲਾਨ, ਇਸ ਸਾਊਥ ਸਟਾਰ ਨਾਲ ਆਮਿਰ ਨੇ ਮਿਲਾਇਆ ਹੱਥ