ਅਮੈਲੀਆ ਪੰਜਾਬੀ ਦੀ ਰਿਪੋਰਟ


Gippy Grewal Devotional Song: ਗਿੱਪੀ ਗਰੇਵਾਲ ਲਈ ਸਾਲ 2023 ਬਹੁਤ ਵਧੀਆ ਰਿਹਾ ਹੈ। ਇਸ ਸਾਲ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਸਫਲਤਾ ਦੇ ਨਵੇਂ ਮੀਲ ਪੱਥਰ ਸਥਾਪਤ ਕੀਤੇ। ਗਿੱਪੀ ਦੀ ਫਿਲਮ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣੀ। ਪਰ ਨਾਲ ਹੀ ਕਿਤੇ ਨਾ ਕਿਤੇ ਗਿੱਪੀ ਲਈ ਇਹ ਸਾਲ ਖਰਾਬ ਵੀ ਰਿਹਾ। 26 ਨਵੰਬਰ ਨੂੰ ਗਿੱਪੀ ਗਰੇਵਾਲ ਦੇ ਕੈਨੇਡਾ ਵਾਲੇ ਘਰ 'ਤੇ ਹਮਲਾ ਹੋਇਆ ਸੀ। ਇਸ ਤੋਂ ਬਾਅਦ ਗਿੱਪੀ ਨੇ ਹੁਣ ਧਾਰਮਿਕ ਗਾਣੇ ਦਾ ਐਲਾਨ ਕੀਤਾ ਹੈ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਕੋਰਾਲਾ ਮਾਨ ਕਿਹੜੀ ਗੱਲੋਂ ਹੋਇਆ ਪਰੇਸ਼ਾਨ? ਸੱਜਣ ਅਦੀਬ ਨੇ ਕਿਉਂ ਦੋਸਤ ਨੂੰ ਅੱਧ ਵਿਚਾਲੇ ਧੋਖਾ ਦਿੱਤਾ? ਦੇਖੋ ਵੀਡੀਓ 'ਚ


ਦੱਸ ਦਈਏ ਕਿ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਇਸ ਮੌਕੇ 'ਤੇ ਹਰ ਕੋਈ ਚਾਰ ਸਾਹਿਬਜ਼ਾਦਿਆਂ ਤੇ ਦਸਮ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰ ਰਿਹਾ ਹੈ। ਇਸ ਮੌਕੇ ਪੰਜਾਬੀ ਗਾਇਕ ਨੇ ਧਾਰਮਿਕ ਗੀਤ ਕੱਢਣ ਦਾ ਐਲਾਨ ਕੀਤਾ ਹੈ। ਇਹ ਗਾਣਾ ਹੈ ਸਰਹਿੰਦ। ਗਿੱਪੀ ਨੇ ਇਸ ਗੀਤ ਨੂੰ ਖੁਦ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਜੇਪੀ ਨੇ ਲਿਖੇ ਹਨ, ਜਦਕਿ ਮਿਊਜ਼ਿਕ ਮੈਡਮਿਕਸ ਨੇ ਦਿੱਤਾ ਹੈ। ਦੱਸ ਦਈਏ ਕਿ ਇਹ ਗਾਣਾ ਕੱਲ੍ਹ ਯਾਨਿ 20 ਦਸੰਬਰ ਸਵੇਰੇ 9 ਵਜੇ ਰਿਲੀਜ਼ ਹੋਵੇਗਾ। ਇਸ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ ਲਿਖੀ, 'ਸੂਰਾ ਜੋ ਪਹਿਚਾਨੀਏ, ਜੋ ਲੜੇ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੇ, ਕਭੂ ਨਾ ਛਾਡੇ ਖੇਤ।'









ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਇਸ ਸਾਲ ਲਗਾਤਾਰ ਸੁਰਖੀਆਂ 'ਚ ਬਣੇ ਰਹੇ ਸੀ। ਗਿੱਪੀ ਦੀ ਫਿਲਮ ਕੈਰੀ ਆਨ ਜੱਟਾ 3 ਨੇ ਇਤਿਹਾਸ ਰਚਿਆ ਸੀ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਰਹੀ। ਇਸ ਫਿਲਮ ਨੇ ਪੰਜਾਬੀ ਸਿਨੇਮਾ ਦੇ ਲੈਵਲ ਨੂੰ ਉੱਚਾ ਚੁੱਕਣ ਦਾ ਕੰਮ ਕੀਤਾ ਹੈ। ਇਹੀ ਨਹੀਂ ਹਾਲ ਹੀ 'ਚ ਗਿੱਪੀ ਦੀ ਮੱਚ ਅਵੇਟਿਡ ਫਿਲਮ 'ਵਾਰਨਿੰਗ 2' ਦਾ ਟਰੇਲਰ ਵੀ ਰਿਲੀਜ਼ ਹੋਇਆ ਹੈ, ਜਿਸ ਵਿੱਚ ਗਿੱਪੀ ਖੂੰਖਾਰ ਅਵਤਾਰ 'ਚ ਨਜ਼ਰ ਆ ਰਹੇ ਹਨ। 


ਇਹ ਵੀ ਪੜ੍ਹੋ: ਅੱਲੂ ਅਰਜੁਨ ਤੋਂ ਕੁੱਝ ਸਿੱਖਣ ਬਾਲੀਵੁੱਡ ਐਕਟਰ, ਸਾਊਥ ਸਟਾਰ ਨੇ ਤੰਬਾਕੂ ਦੀ ਐਡ 'ਚ ਕੰਮ ਕਰਨ ਦਾ ਆਫਰ ਠੁਕਰਾਇਆ, ਸ਼ਰਾਬ ਬਰਾਂਡ ਨੂੰ ਪ੍ਰਮੋਟ ਕਰਨ ਤੋਂ ਵੀ ਕੀਤਾ ਇਨਕਾਰ