Gippy Grewal Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਨੇ ਇਤਿਹਾਸ ਰਚਿਆ ਹੈ। ਇਹ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ 100 ਕਰੋੜ ਕਮਾਈ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਹੈ। ਇਸ ਤੋਂ ਬਾਅਦ ਹੁਣ ਗਿੱਪੀ ਦੀ ਅਗਲੀ ਫਿਲਮ 'ਮੌਜਾਂ ਹੀ ਮੌਜਾਂ' ਵੀ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 'ਚ ਗਿੱਪੀ ਗਰੇਵਾਲ ਮਾਡਲ ਤੇ ਅਦਾਕਾਰਾ ਤਨੂ ਗਰੇਵਾਲ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।

  


ਇਹ ਵੀ ਪੜ੍ਹੋ: ਬੱਬੂ ਮਾਨ ਦਾ ਨਵਾਂ ਗਾਣਾ 'ਸ਼ੌਂਕ ਨਾਲ' ਹੋਇਆ ਰਿਲੀਜ਼, ਗਾਣੇ 'ਚ ਰੱਜ ਕੇ ਭੰਗੜਾ ਪਾਉਂਦੇ ਨਜ਼ਰ ਆਏ ਮਾਨ


ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪੋਸਟ 'ਚ ਗਿੱਪੀ ਨੇ ਆਪਣੇ ਨਵੇਂ ਗਾਣੇ 'ਦਿਲ ਮੰਗਦਾ' 'ਤੇ ਰੀਲ ਬਣਾਈ ਹੈ। ਨਵੀਂ ਰੀਲ 'ਚ ਗਿੱਪੀ ਬੇਹੱਦ ਹੈਂਡਸਮ ਲੱਗ ਰਹੇ ਹਨ। ਗਿੱਪੀ ਨੇ ਬਲੈਕ ਥ੍ਰੀ ਪੀਸ ਸੂਟ ਪਹਿਿਨਿਆ ਹੋਇਆ ਹੈ ਅਤੇ ਉਨ੍ਹਾਂ 'ਤੇ ਇਹ ਸੂਟ ਕਾਫੀ ਜਚ ਰਿਹਾ ਹੈ। ਵੀਡੀਓ 'ਚ ਗਿੱਪੀ ਗਰੇਵਾਲ ਦੇ ਕਾਤਿਲ ਅੰਦਾਜ਼ ਨੂੰ ਦੇਖ ਕੇ ਫੀਮੇਲ ਫੈਨਜ਼ ਆਪਣਾ ਦਿਲ ਹਾਰ ਬੈਠੀਆਂ ਹਨ। ਦੇਖੋ ਇਹ ਵੀਡੀਓ:









ਫੀਮੇਲ ਫੈਨਜ਼ ਨੇ ਕਮੈਂਟ ਕਰ ਕੀਤੀ ਪਿਆਰ ਦੀ ਬਰਸਾਤ
ਦੱਸ ਦਈਏ ਕਿ ਗਿੱਪੀ ਦੇ ਇਸ ਵੀਡੀਓ ਨੂੰ ਫੀਮੇਲ ਫੈਨਜ਼ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਉਹ ਗਿੱਪੀ ਦੀਆਂ ਵੀਡੀਓਜ਼ 'ਤੇ ਅੱਗ ਤੇ ਦਿਲ ਵਾਲੀ ਇਮੋਜੀਆਂ ਬਣਾ ਕੇ ਕਮੈਂਟ ਕਰ ਰਹੀਆਂ ਹਨ। ਦੇਖੋ ਇਹ ਕਮੈਂਟਸ:






ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' 20 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਗਿੱਪੀ ਤਨੂ ਗਰੇਵਾਲ ਨਾਲ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਨਾਲ ਬਿਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਫਿਲਮ 'ਚ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਬੀਤੇ ਦਿਨ ਯਾਨਿ ਸੋਮਵਾਰ ਨੂੰ ਫਿਲਮ ਦਾ ਪਹਿਲਾ ਗਾਣਾ 'ਦਿਲ ਮੰਗਦਾ' ਰਿਲੀਜ਼ ਹੋਇਆ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ: ਮਸ਼ਹੂਰ ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਦੇਹਾਂਤ, 40 ਦੀ ਉਮਰ 'ਚ ਲਏ ਆਖਰੀ ਸਾਹ, CM ਖੱਟੜ ਨੇ ਜਤਾਇਆ ਸੋਗ