Gurbaaz Grewal Pics: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਗਿੱਪੀ ਦੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਰਿਲੀਜ਼ ਹੋਣ ਲਈ ਤਿਆਰ ਹੈ। ਗਿੱਪੀ ਇਸ ਫਿਲਮ 'ਚ ਤਾਨੀਆ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। 


ਇਸ ਦੇ ਨਾਲ ਨਾਲ ਗਿੱਪੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈਕੇ ਵੀ ਲਾਈਮਲਾਈਟ 'ਚ ਰਹਿੰਦੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਖਾਸ ਕਰਕੇ ਗਿੱਪੀ ਦਾ ਛੋਟਾ ਨਵਾਬ ਗੁਰਬਾਜ਼ ਗਰੇਵਾਲ। ਜਦੋਂ ਵੀ ਗੁਰਬਾਜ਼ ਦੀ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਹੁੰਦੀ ਹੈ ਤਾਂ ਇਹ ਤੁਰੰਤ ਵਾਇਰਲ ਹੋ ਜਾਂਦੀ ਹੈ। 


ਇੱਕ ਵਾਰ ਫਿਰ ਤੋਂ ਗੁਰਬਾਜ਼ ਗਰੇਵਾਲ ਦਾ ਮਸਤੀ ਭਰਿਆ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਗੁਰਬਾਜ਼ ਗਰੇਵਾਲ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਉਹ ਆਪਣੀ ਮੰਮੀ ਰਵਨੀਤ ਕੌਰ ਗਰੇਵਾਲ ਦੇ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਗੁਰਬਾਜ਼ ਦਾ ਇਹ ਕਿਊਟ ਅੰਦਾਜ਼ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। ਦੇਖੋ ਗੁਰਬਾਜ਼ ਦੀਆਂ ਇਹ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਗੁਰਬਾਜ਼ ਗਰੇਵਾਲ ਗਿੱਪੀ ਦਾ ਸਭ ਤੋਂ ਛੋਟਾ ਬੇਟਾ ਹੈ। ਉਹ ਕਿਸੇ ਸੋਸ਼ਲ ਮੀਡੀਆ ਸਨਸਨੀ ਤੋਂ ਘੱਟ ਨਹੀਂ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਗਿੱਪੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਵੀ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਇਸ ਮੂਵੀ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ।


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਹਾਲੀਵੁੱਡ ਸਿੰਗਰ ਫੈਰਲ ਵਿਲੀਅਮਜ਼ ਨਾਲ ਕਰਨ ਜਾ ਰਹੇ ਕੋਲੈਬ? ਲੁਈ ਵਿਟੌਨ ਨਾਲ ਵੀ ਜੁੜ ਰਿਹਾ ਨਾਂ