Gurbaaz Grewal Ravneet Grewal: ਪੰਜਾਬੀ ਸਿੰਗਰ ਤੇ ਗਿੱਪੀ ਗਰੇਵਾਲ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ `ਚ ਬਣੇ ਹੋਏ ਹਨ। ਉਨ੍ਹਾਂ ਦੀਆਂ ਬੈਕ-ਟੂ-ਬੈਕ ਫ਼ਿਲਮਾਂ `ਯਾਰ ਮੇਰਾ ਤਿਤਲੀਆਂ ਵਰਗਾ` ਤੇ `ਹਨੀਮੂਨ` ਰਿਲੀਜ਼ ਹੋਈਆਂ। ਇਨ੍ਹਾਂ ਦੋਵੇਂ ਹੀ ਫ਼ਿਲਮਾਂ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ। ਇਸ ਤੋਂ ਇਲਾਵਾ ਗਿੱਪੀ ਦੇ ਨਾਲ ਨਾਲ ਉਨ੍ਹਾਂ ਦਾ ਪਰਿਵਾਰ ਲਾਈਮ ਲਾਈਟ `ਚ ਰਹਿੰਦਾ ਹੈ।


ਖਾਸ ਕਰਕੇ ਗੁਰਬਾਜ਼ ਗਰੇਵਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਜਦੋਂ ਵੀ ਉਸ ਦੀ ਨਵੀਂ ਵੀਡੀਓ ਜਾਂ ਤਸਵੀਰ ਸ਼ੇਅਰ ਹੁੰਦੀ ਹੈ ਤਾਂ ਉਹ ਝੱਟ ਵਾਇਰਲ ਹੋ ਜਾਂਦੀ ਹੈ। ਗੁਰਬਾਜ਼ ਗਰੇਵਾਲ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਤਾਜ਼ਾ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਉਹ ਆਪਣੀ ਮੰਮੀ ਰਵਨੀਤ ਗਰੇਵਾਲ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਦੋਵੇਂ ਮਾਂ-ਪੁੱਤਰ ਬਰਫ਼ੀਲੀ ਵਾਦੀਆਂ `ਚ ਘੁੰਮਦੇ ਤੇ ਖੇਡਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ 15-20 ਸਕਿੰਟਾਂ ਦੀ ਰੀਲ `ਚ ਬੀ ਪਰਾਕ ਦਾ ਗੀਤ `ਝਾਂਜਰ` ਬੈਕਗਰਾਊਂਡ ;ਚ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਇਸ ਵੀਡੀਓ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਹੈ।









ਦਸ ਦਈਏ ਕਿ ਗਿੱਪੀ ਗਰੇਵਾਲ ਦੇ ਤਿੰਨੋਂ ਪੁੱਤਰ ਲਾਈਮਲਾਈਟ `ਚ ਰਹਿੰਦੇ ਹਨ। ਖਾਸ ਕਰਕੇ ਗੁਰਬਾਜ਼ ਗਰੇਵਾਲ ਤਾਂ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ। ਫ਼ੈਨਜ਼ ਨੂੰ ਉਸ ਦਾ ਕਿਊਟ ਅੰਦਾਜ਼ ਖੂਬ ਪਸੰਦ ਆਉਂਦਾ ਹੈ। ਇਸ ਤੋਂ ਇਲਾਵਾ ਸ਼ਿੰਦਾ ਗਰੇਵਾਲ ਵੀ ਖੂਬ ਸੁਰਖੀਆਂ ਬਟੋਰਦਾ ਹੈ। ਉਸ ਨੇ ਹਾਲ ਹੀ `ਚ ਆਪਣੇ ਪਿਤਾ ਨਾਲ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਪੂਰੀ ਕੀਤੀ ਹੈ, ਜਿਸ ਵਿੱਚ ਉਹ ਬਿਨੂੰ ਢਿੱਲੋਂ ਦੇ ਪੁੱਤਰ ਦੇ ਕਿਰਦਾਰ `ਚ ਨਜ਼ਰ ਆਉਣ ਵਾਲਾ ਹੈ।