Gippy Grewal Outlaw Teaser: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸੇ ਮਹੀਨੇ ਗਿੱਪੀ ਨੇ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਉਹ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਕਰਕੇ ਵੀ ਲੰਬੇ ਸਮੇਂ ਤੋਂ ਸੁਰਖੀਆਂ 'ਚ ਹਨ। ਇਹ ਸਾਲ ਗਿੱਪੀ ਗਰੇਵਾਲ ਲਈ ਕਾਫੀ ਖਾਸ ਰਹਿਣ ਵਾਲਾ ਹੈ। ਕਿਉਂਕਿ ਇਸ ਸਾਲ ਗਿੱਪੀ ਦੀਆਂ ਇਕੱਠੀਆਂ 3-4 ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਇਸੇ ਸਾਲ ਗਿੱਪੀ ਓਟੀਟੀ 'ਤੇ ਵੀ ਡੈਬਿਊ ਕਰਨ ਜਾ ਰਹੇ ਹਨ। 


ਇਹ ਵੀ ਪੜ੍ਹੋ: ਜਦੋਂ ਪੱਤਰਕਾਰ ਨੇ ਸ਼ਾਹਰੁਖ ਖਾਨ ਨੂੰ ਗਲਤ ਨਾਂ ਨਾਲ ਬੁਲਾਇਆ, ਕਿੰਗ ਖਾਨ ਨੇ ਇੰਜ ਲਿਆ ਬੇਇੱਜ਼ਤੀ ਦਾ ਬਦਲਾ


ਦੱਸ ਦਈਏ ਕਿ ਗਿੱਪੀ ਗਰੇਵਾਲ ਵੈੱਬ ਸੀਰੀਜ਼ 'ਆਊਟਲਾਅ' ਲੈਕੇ ਆ ਰਹੇ ਹਨ। ਇਸ ਸੀਰੀਜ਼ ਦਾ ਧਮਾਕੇਦਾਰ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਗਿੱਪੀ ਫੁੱਲ ਐਕਸ਼ਨ ਅਵਤਾਰ 'ਚ ਨਜ਼ਰ ਆ ਰਹੇ ਹਨ। ਗਿੱਪੀ ਦੇ ਨਾਲ ਇਸ ਸੀਰੀਜ਼ 'ਚ ਪ੍ਰਿੰਸ ਕੰਵਲਜੀਤ ਤੇ ਤਨੂ ਗਰੇਵਾਲ ਵੀ ਮੁੱਖ ਕਿਰਦਾਰਾਂ 'ਚ ਦਿਖਾਈ ਦੇਣਗੇ। ਇਸ ਸੀਰੀਜ਼ 'ਚ ਗਿੱਪੀ ਤੁਹਾਨੂੰ ਆਊਟਲਾਅ ਦੇ ਕਿਰਦਾਰ 'ਚ ਦਿਖਾਈ ਦੇਣਗੇ। ਦੱਸ ਦਈਏ ਕਿ ਆਊਟਲਾਅ ਅੰਗਰੇਜ਼ੀ ਦਾ ਸ਼ਬਦ ਹੈ, ਜਿਸ ਦਾ ਅਰਥ ਹੁੰਦਾ ਹੈ 'ਗੈਰ ਕਾਨੂੰਨੀ' ਜਾਂ ਫਿਰ ਕਾਨੂੰਨ ਤੋਂ ਬਿਲਕੁਲ ਉਲਟ। ਇਸ ਸੀਰੀਜ਼ ਦੀ ਕਹਾਣੀ ਇਸ ਦੇ ਟਾਈਟਲ ਨਾਲ ਬਿਲਕੁਲ ਮੈਚ ਹੁੰਦੀ ਹੈ। ਦੇਖੋ ਸੀਰੀਜ਼ ਦਾ ਧਮਾਕੇਦਾਰ ਟੀਜ਼ਰ:









ਇਸ ਸੀਰੀਜ਼ ਦੀ ਕਹਾਣੀ ਗਿੱਪੀ ਨੇ ਖੁਦ ਲਿਖੀ ਹੈ। ਇਸ ਦੇ ਨਾਲ ਨਾਲ ਸੀਰੀਜ਼ ਦੇ ਪ੍ਰੋਡਿਊਸਰ ਵੀ ਖੁਦ ਗਿੱਪੀ ਗਰੇਵਾਲ ਹੀ ਹਨ। ਇਸ ਸੀਰੀਜ਼ ਨੂੰ ਬਲਜੀਤ ਸਿੰਘ ਦਿਓ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਸੀਰੀਜ਼ ਪੰਜਾਬੀ ਓਟੀਟੀ ਪਲੇਟਫਾਰਮ ਚੌਪਾਲ ਟੀਵੀ 'ਤੇ ਪ੍ਰਸਾਰਿਤ ਹੋਵੇਗੀ। ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਉਨ੍ਹਾਂ ਦੀ 'ਮਿੱਤਰਾਂ ਦਾ ਨਾਂ ਚੱਲਦਾ', 'ਕੈਰੀ ਆਨ ਜੱਟਾ 3' ਤੇ 'ਮੌਜਾਂ ਹੀ ਮੌਜਾਂ' ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।


ਇਹ ਵੀ ਪੜ੍ਹੋ: ਸਿੰਮੀ ਚਾਹਲ ਨੇ 'ਅਨੁਪਮਾ' ਮਸ਼ਹੂਰ ਡਾਇਲੌਗ 'ਤੇ ਬਣਾਈ ਰੀਲ, ਲੋਕ ਹੱਸ-ਹੱਸ ਹੋਏ ਲੋਟਪੋਟ