Gippy Grewal Gurbaaz Grewal Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅਕਸਰ ਲਾਈਮਲਾਈਟ 'ਚ ਰਹਿੰਦੇ ਹਨ। ਇਹੀ ਨਹੀਂ ਕਲਾਕਾਰ ਦਾ ਪੂਰਾ ਹੀ ਪਰਿਵਾਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਖਾਸ ਕਰਕੇ ਗਿੱਪੀ ਦੇ ਛੋਟੇ ਨਵਾਬ ਗੁਰਬਾਜ਼ ਸਿੰਘ ਗਰੇਵਾਲ ਦੀਆਂ ਫੋਟੋਆਂ ਤੇ ਵੀਡੀਓਜ਼ ਅਕਸਰ ਹੀ ਇੰਟਰਨੈੱਟ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਦੀ ਲੱਗ ਗਈ ਲਾਟਰੀ, ਗਾਇਕੀ ਰਿਐਲਟੀ ਸ਼ੋਅ ਦੇ ਬਣੇ ਜੱਜ, ਦੇਖੋ ਇਹ ਵੀਡੀਓ
ਹੁਣ ਗੁਰਬਾਜ਼ ਗਰੇਵਾਲ ਦੀ ਆਪਣੇ ਡੈਡੀ ਗਿੱਪੀ ਗਰੇਵਾਲ ਨਾਲ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਨੰਨ੍ਹੇ ਗੁਰਬਾਜ਼ ਦੀ ਕਿਊਟਨੈਸ 'ਤੇ ਫਿਦਾ ਹੋ ਰਿਹਾ ਹੈ। ਵੀਡੀਓ 'ਚ ਗੁਰਬਾਜ਼ ਆਪਣੇ ਡੈਡੀ ਗਿੱਪੀ ਨਾਲ ਸਮੁੰਦਰੀ ਜਹਾਜ਼ 'ਚ ਸੈਰ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਦੋਵੇਂ ਪਿਓ-ਪੁੱਤਰ ਖੂਬ ਮਸਤੀ ਕਰ ਰਹੇ ਹਨ। ਇਸ ਵੀਡੀਓ 'ਤੇ ਫੈਨਜ਼ ਖੂਬ ਕਮੈਂਟਸ ਕਰ ਰਹੇ ਹਨ। ਇਸ ਵੀਡੀਓ ਦੀ ਬੈਕਗਰਾਊਂਡ ਵਿੱਚ 'ਕਲੀ ਜੋਟਾ' ਫਿਲਮ ਦਾ ਗਾਣਾ 'ਰੁਤਬਾ' ਚੱਲਦਾ ਸੁਣਿਆ ਜਾ ਸਕਦਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:
ਇਸ ਦੇ ਨਾਲ ਨਾਲ ਹਾਲ ਹੀ 'ਚ ਗੁਰਬਾਜ਼ ਗਰੇਵਾਲ ਦੀਆਂ ਆਪਣੀ ਮੰਮੀ ਰਵਨੀਤ ਗਰੇਵਾਲ ਨਾਲ ਵੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਸੀ, ਜਿਨ੍ਹਾਂ 'ਤੇ ਫੈਨਜ਼ ਨੇ ਰੱਜ ਕੇ ਪਿਆਰ ਦੀ ਬਰਸਾਤ ਕੀਤੀ ਸੀ।
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਕਰਕੇ ਖੂਬ ਚਰਚਾ 'ਚ ਹਨ। ਦੱਸ ਦਈਏ ਕਿ ਇਸ ਫਿਲਮ ਦਾ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਫਿਲਮ 'ਚ ਗਿੱਪੀ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।