Prahuna 2 Trailer: ਪੰਜਾਬੀ ਸਿੰਗਰ ਤੇ ਐਕਟਰ ਰਣਜੀਤ ਬਾਵਾ ਇੱਕ ਵਾਰ ਫਿਰ ਤੋਂ ਸੁਰਖੀਆ 'ਚ ਹੈ। ਅਦਾਕਾਰ ਦੀ ਨਵੀਂ ਫਿਲਮ 'ਪ੍ਰਾਹੁਣਾ 2' 29 ਮਾਰਚ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਗਿਆ ਹੈ। 2 ਮਿੰਟ 59 ਸਕਿੰਟ ਦਾ ਟਰੇਲਰ ਦੇਖ ਕੇ ਤੁਹਾਡੇ ਹੱਸ-ਹੱਸ ਕੇ ਢਿੱਡ ਪੀੜ ਜ਼ਰੂਰ ਹੋ ਸਕਦੀ ਹੈ। 


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਅਮਿਤਾਭ ਬੱਚਨ ਹਸਪਤਾਲ ਤੋਂ ਹੋਏ ਡਿਸਚਾਰਜ, ਬਿੱਗ ਬੀ ਦੀ ਹੋਈ ਐਂਜੀਓਪਲਾਸਟੀ


ਕੀ ਹੈ ਫਿਲਮ ਦੀ ਕਹਾਣੀ?
ਟਰੇਲਰ ਦੇਖ ਕੇ ਫਿਲਮ ਦੀ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਰਣਜੀਤ ਬਾਵਾ ਵਿਦੇਸ਼ ਜਾਣ ਦਾ ਚਾਹਵਾਨ ਹੈ। ਉੱਥੇ ਪਹੁੰਚਣ ਤੋਂ ਬਾਅਦ ਹੁਣ ਉਸ ਦਾ ਇਕਲੌਤਾ ਮਕਸਦ ਵਿਦੇਸ਼ੀ ਪੀਆਰ ਲੈਣਾ ਹੈ। ਇਸ ਦੇ ਚੱਕਰ 'ਚ ਬਾਵਾ ਨੂੰ ਵਿਦੇਸ਼ੀ ਗੋਰੀ ਨਾਲ ਵਿਆਹ ਕਰਾਉਣਾ ਹੈ। ਹੁਣ ਬਾਵਾ ਦਾ ਇਹ ਸੁਪਨਾ ਵੀ ਪੂਰਾ ਹੁੰਦਾ ਹੈ, ਪਰ ਉਸ ਦਾ ਵਿਆਹ ਬਜ਼ੁਰਗ ਮਹਿਲਾ ਨਾਲ ਹੋ ਜਾਂਦਾ ਹੈ। ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਅਸਲੀ ਕਹਾਣੀ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ ਕੇਮਡੀਅਨ ਤੇ ਐਕਟਰ ਗੁਰਪ੍ਰੀਤ ਘੁੱਗੀ ਦਾ ਵੀ ਮਜ਼ੇਦਾਰ ਕਿਰਦਾਰ ਹੈ। ਦੇਖੋ ਇਹ ਟਰੇਲਰ:






ਕਾਬਿਲੇਗ਼ੌਰ ਹੈ ਕਿ 'ਪ੍ਰਹੁਣਾ 2' ਰਣਜੀਤ ਬਾਵਾ ਦੀ ਫਿਲਮ 'ਪ੍ਰਾਹੁਣਾ' ਦਾ ਸੀਕਵਲ ਹੈ। ਫਿਲਮ 'ਚ ਬਾਵਾ ਨਾਲ ਅਦਾਕਾਰਾ ਅਦਿਤੀ ਦੇਵ ਸ਼ਰਮਾ ਨਜ਼ਰ ਆ ਰਹੀ ਹੈ। ਅਦਿਤੀ ਨੇ 'ਅੰਗਰੇਜ' ਫਿਲਮ ਤੋਂ ਪੰਜਾਬੀ ਫਿਲਮਾਂ 'ਚ ਕਰੀਅਰ ਸ਼ੁਰੂ ਕੀਤਾ ਸੀ। ਉਹ ਹੁਣ ਤੱਕ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਹੁਣ ਅਦਿਤੀ ਰਣਜੀਤ ਬਾਵਾ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਕਿ ਇਹ ਫਿਲਮ 29 ਮਾਰਚ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।  


ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਸ਼ੈਰੀ ਮਾਨ ਨੇ ਸੁਣਾਈ 'ਮਨ ਕੀ ਬਾਤ', ਨਵੇਂ ਗਾਣੇ 'ਚ ਦੇਖੋ ਗਇਕ ਦਾ ਵੱਖਰਾ ਅੰਦਾਜ਼


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।