Physical Activities and Obesity: ਅੱਜ ਕੱਲ੍ਹ ਸਾਡੀ ਜ਼ਿੰਦਗੀ ਰੁਝੇਵਿਆਂ ਨਾਲ ਭਰੀ ਹੋਈ ਹੈ ਅਤੇ ਅਸੀਂ ਕਸਰਤ ਕਰਨ ਲਈ ਸਮਾਂ ਹੀ ਨਹੀਂ ਕੱਢ ਪਾਉਂਦੇ ਹਾਂ ਜਿਸ ਕਰਕੇ ਸਿਹਤ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਲੋਕ ਮੋਟੇ ਹੁੰਦੇ ਜਾ ਰਹੇ ਹਨ ਅਤੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਉੱਥੇ ਹੀ WHO ਨੇ ਇਸ ਨੂੰ ਲੈਕੇ ਅਲਰਟ ਜਾਰੀ ਕਰ ਦਿੱਤਾ ਹੈ ਕਿ ਭਾਰਤ ਵਿੱਚ ਲੋਕਾਂ ਦਾ ਵੱਧ ਰਿਹਾ ਭਾਰ ਅਤੇ ਮੋਟਾਪਾ ਕਈ ਤਰ੍ਹਾਂ ਨਾਲ ਚੁਣੌਤੀ ਬਣ ਰਿਹਾ ਹੈ। ਇਸ ਦਾ ਕਾਰਨ ਹੈ ਕਿ ਜਿਹੜਾ ਅਸੀਂ ਸਰੀਰ ਦੀ ਕਸਰਤ ਅਤੇ ਸਹੀ ਖਾਣ-ਪੀਣ ਤੋਂ ਦੂਰ ਹੋ ਗਏ ਹਾਂ।
WHO ਨੇ ਮੋਟਾਪੇ ਨੂੰ ਲੈਕੇ ਦਿੱਤੀ ਚੇਤਾਵਨੀ
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, 1975 ਤੋਂ ਬਾਅਦ ਦੁਨੀਆ ਵਿੱਚ ਮੋਟਾਪਾ ਅਤੇ ਵੱਧ ਭਾਰ ਤਿੰਨ ਗੁਣਾ ਵਧਿਆ ਹੈ। 2040 ਤੱਕ ਭਾਰਤ ਦੀ ਆਬਾਦੀ ਵਿੱਚ ਕਾਫ਼ੀ ਵਾਧਾ ਹੋਣ ਦੀ ਸੰਭਾਵਨਾ ਹੈ। WHO ਨੇ ਪਿਛਲੇ 15 ਸਾਲਾਂ ਵਿੱਚ 15-49 ਸਾਲ ਦੀ ਉਮਰ ਦੀਆਂ ਔਰਤਾਂ ਅਤੇ 15-49 ਸਾਲ ਦੀ ਉਮਰ ਦੇ ਮਰਦਾਂ ਵਿੱਚ ਮੋਟਾਪੇ ਅਤੇ ਭਾਰ ਦਾ ਵਿਸ਼ਲੇਸ਼ਣ ਕੀਤਾ ਹੈ।
ਜਿਸ ਵਿੱਚ ਪਾਇਆ ਗਿਆ ਹੈ ਕਿ ਔਰਤਾਂ ਵਿੱਚ ਇਹ ਸਮੱਸਿਆ 12.6-24 ਫੀਸਦੀ ਅਤੇ ਪੁਰਸ਼ਾਂ ਵਿੱਚ 9.3-22.9 ਫੀਸਦੀ ਵੱਧ ਗਈ ਹੈ। ਔਰਤਾਂ ਵਿੱਚ ਮੋਟਾਪੇ ਦੀ ਰੈਂਕਿੰਗ ਵਿੱਚ ਭਾਰਤ 197 ਦੇਸ਼ਾਂ ਵਿੱਚੋਂ 182ਵੇਂ ਸਥਾਨ ’ਤੇ ਹੈ। ਜਦੋਂ ਕਿ ਸਾਡਾ ਦੇਸ਼ ਪੁਰਸ਼ਾਂ ਵਿੱਚ ਮੋਟਾਪੇ ਦੀ ਰੈਂਕਿੰਗ ਵਿੱਚ 180ਵੇਂ ਸਥਾਨ 'ਤੇ ਹੈ। ਇਹ ਸਾਰੇ ਅੰਕੜੇ ਸਾਲ 2022 ਦੇ ਅਨੁਸਾਰ ਹਨ।
ਇਹ ਵੀ ਪੜ੍ਹੋ: Healthy Relationship Tips: ਇਹ ਆਦਤਾਂ ਖਰਾਬ ਕਰ ਦਿੰਦੀਆਂ ਚੰਗੇ ਰੋਮਾਂਟਿਕ ਰਿਸ਼ਤੇ ਨੂੰ, ਇੰਝ ਬਦਲਾਅ ਕਰਕੇ ਬਚਾਓ ਪਿਆਰ ਭਰਿਆ ਰਿਸ਼ਤਾ
ਕਿਹੜੇ ਸੂਬੇ ਵਿੱਚ ਸਭ ਤੋਂ ਵੱਧ ਮੋਟਾਪੇ ਵਾਲੇ ਲੋਕ?
ਨੀਤੀ ਆਯੋਗ ਦੇ ਲੇਟੇਸਟ ਹੈਲਥ ਇੰਡੈਕਸ ਦੇ ਅਨੁਸਾਰ, ਭਾਰਤ ਦਾ ਸਭ ਤੋਂ ਸਿਹਤਮੰਦ ਸੂਬਾ ਕੇਰਲ ਹੈ। ਜਦ ਕਿ ਪੰਜਾਬ ਵਿੱਚ ਸਭ ਤੋਂ ਵੱਧ ਮੋਟੇ ਲੋਕ ਹਨ। ਇੱਥੇ ਲਗਭਗ 14.2 ਫ਼ੀਸਦੀ ਔਰਤਾਂ ਅਤੇ 8.3 ਫ਼ੀਸਦੀ ਮਰਦ ਮੋਟਾਪੇ ਦੇ ਸ਼ਿਕਾਰ ਹਨ ਅਤੇ ਉਨ੍ਹਾਂ ਦਾ ਭਾਰ ਵਧਿਆ ਹੋਇਆ ਹੈ।
ਮੋਟਾਪਾ ਕਿਉਂ ਹੈ ਖ਼ਤਰਨਾਕ?
ਮੋਟਾਪਾ ਅਤੇ ਜ਼ਿਆਦਾ ਭਾਰ ਹੋਣ ਨਾਲ ਸਰੀਰ ਨੂੰ ਕਈ ਖ਼ਤਰਨਾਕ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਦੇ ਨਾਲ ਹੀ ਗੈਰ-ਸੰਚਾਰੀ ਬਿਮਾਰੀਆਂ ਵਿੱਚ ਵਾਧਾ ਹੋ ਸਕਦਾ ਹੈ, ਜੋ ਪਹਿਲਾਂ ਹੀ ਚਿੰਤਾ ਦਾ ਵਿਸ਼ਾ ਹਨ। ਮੋਟਾਪੇ ਨਾਲ ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਸ਼ੂਗਰ ਦਾ ਖ਼ਤਰਾ ਹੋ ਸਕਦਾ ਹੈ। ਉੱਥੇ ਹੀ ਛੋਟੀ ਉਮਰ ਵਿੱਚ ਹੀ ਲੋਕ ਟਾਈਪ 2 ਡਾਇਬਟੀਜ਼ ਦਾ ਸ਼ਿਕਾਰ ਹੋ ਰਹੇ ਹਨ।
ਲੋਕ ਕਿਉਂ ਹੋ ਰਹੇ ਮੋਟਾਪੇ ਦੇ ਸ਼ਿਕਾਰ?
ਸਿਹਤ ਮਾਹਰਾਂ ਮੁਤਾਬਕ ਘੱਟ ਸਰੀਰਕ ਗਤੀਵਿਧੀਆਂ ਕਰਨਾ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਰਕੇ ਮੋਟਾਪਾ ਵੱਧ ਰਿਹਾ ਹੈ। ਅੱਜ-ਕੱਲ੍ਹ ਲੋਕ ਦਾਲਾਂ, ਸਾਬਤ ਅਨਾਜ, ਫਲ ਅਤੇ ਸਬਜ਼ੀਆਂ ਦੀ ਬਜਾਏ ਪ੍ਰੋਸੈਸਡ ਅਤੇ ਰਿਫਾਇੰਡ ਕਾਰਬੋਹਾਈਡਰੇਟ ਦਾ ਜ਼ਿਆਦਾ ਸੇਵਨ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਭਾਰ ਤੇਜ਼ੀ ਨਾਲ ਵੱਧ ਰਿਹਾ ਹੈ।
ਇਹ ਫੂਡ ਐਨੀਮਲ ਪ੍ਰੋਡਕਟ, ਨਮਕ, ਰਿਫਾਇੰਡ ਆਇਲ, ਐਡਿਡ ਸ਼ੂਗਰ ਦੇ ਬਣੇ ਹੁੰਦੇ ਹਨ, ਜੋ ਜਲਦੀ ਊਰਜਾ ਦਿੰਦੇ ਹਨ ਪਰ ਇਨ੍ਹਾਂ ਦੇ ਕਾਰਨ ਸਰੀਰ ਵਿੱਚ ਰਿਫਾਇੰਡ ਕਾਰਬੋਹਾਈਡਰੇਟ ਅਤੇ ਹਾਈ ਫੈਟ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਮੋਟਾਪਾ ਵੱਧਦਾ ਹੈ। ਮਾਹਰਾਂ ਅਨੁਸਾਰ ਔਰਤਾਂ ਮਰਦਾਂ ਦੇ ਮੁਕਾਬਲੇ ਘੱਟ ਸਰੀਰਕ ਗਤੀਵਿਧੀਆਂ ਕਰਦੀਆਂ ਹਨ ਅਤੇ ਖਾਣ-ਪੀਣ ਦੀਆਂ ਆਦਤਾਂ ਪ੍ਰਤੀ ਜ਼ਿਆਦਾ ਲਾਪਰਵਾਹ ਹੁੰਦੀਆਂ ਹਨ, ਜਿਸ ਕਾਰਨ ਉਹ ਜ਼ਿਆਦਾ ਮੋਟੀਆਂ ਹੋ ਜਾਂਦੀਆਂ ਹਨ।
ਇਹ ਵੀ ਪੜ੍ਹੋ: Heart attack : ਹਾਰਟ ਅਟੈਕ ਬਾਰੇ ਵੱਡਾ ਖੁਲਾਸਾ! ਮੋਟੇ ਲੋਕਾਂ ਨੂੰ ਦਿਲ ਦੇ ਦੌਰੇ ਦਾ ਵੱਧ ਖ਼ਤਰਾ? ਜਾਣੋ ਮੋਟਾਪੇ ਤੇ ਦਿਲ ਦਾ ਕੀ ਸਬੰਧ?