Heart Failure And Weight Gain: ਅੱਜ ਕੱਲ੍ਹ ਮੋਟਾਪਾ ਇੱਕ ਵੱਡੀ ਸਮੱਸਿਆ ਬਣ ਗਿਆ ਹੈ। ਮੋਟਾਪਾ ਕਈ ਬਿਮਾਰੀਆਂ ਦਾ ਕਾਰਨ ਹੈ। ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਮੋਟਾਪਾ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦਾ ਦੌਰਾ ਤੇ ਦਿਲ ਦੀਆਂ ਹੋਰ ਸਮੱਸਿਆਵਾਂ ਦਾ ਖ਼ਤਰਾ ਵਧਾਉਂਦਾ ਹੈ। 'ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ' ਮੁਤਾਬਕ ਮੋਟਾਪੇ ਕਾਰਨ ਹਾਈ ਬੀਪੀ ਤੇ ਬਲੱਡ ਸ਼ੂਗਰ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਇਹ ਅਜਿਹੀਆਂ ਚੀਜ਼ਾਂ ਹਨ ਜੋ ਦਿਲ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ। ਇਹ ਇੰਨੇ ਖ਼ਤਰਨਾਕ ਹਨ ਕਿ ਇਹ ਹਾਰਟ ਫੇਲ੍ਹ ਤੇ ਦਿਲ ਦੇ ਦੌਰੇ ਦਾ ਕਾਰਨ ਵੀ ਬਣ ਸਕਦੇ ਹਨ।


ਅੱਜ ਇਸ ਲੇਖ ਜ਼ਰੀਏ ਅਸੀਂ ਮੋਟਾਪੇ ਤੇ ਹਾਰਟ ਫੇਲ੍ਹ ਦੇ ਵਿਚਕਾਰ ਸਬੰਧ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਕਿਸੇ ਵਿਅਕਤੀ ਦਾ ਹਾਰਟ ਫੇਲ੍ਹ ਉਦੋਂ ਹੁੰਦੀ ਹੈ ਜਦੋਂ ਖੂਨ ਮਾਸਪੇਸ਼ੀਆਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਦਾ। ਦੂਜੇ ਸ਼ਬਦਾਂ ਵਿੱਚ, ਖੂਨ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ। ਖੂਨ ਦੇ ਕਾਰਨ ਹੀ ਪੂਰੇ ਸਰੀਰ ਵਿੱਚ ਆਕਸੀਜਨ ਪਹੁੰਚਦੀ ਹੈ। ਜਦੋਂ ਦਿਲ ਨੂੰ ਖੂਨ ਦੀ ਸਪਲਾਈ ਕਰਨ ਵਾਲੀਆਂ ਧਮਨੀਆਂ ਬੰਦ ਹੋ ਜਾਂਦੀਆਂ ਹਨ ਤੇ ਖੂਨ ਤੇ ਆਕਸੀਜਨ ਉੱਥੇ ਸਹੀ ਢੰਗ ਨਾਲ ਨਹੀਂ ਪਹੁੰਚਦੀ ਤਾਂ ਹਾਰਟ ਫੇਲ੍ਹ ਹੋ ਜਾਂਦਾ ਹੈ। 


ਇਹ ਵੀ ਪੜ੍ਹੋ: Health Alert: ਰਾਤ ਨੂੰ ਸੌਣ ਸਮੇਂ ਕਰ ਰਹੇ ਹੋ ਮੋਬਾਈਲ ਦੀ ਵਰਤੋਂ? ਤਾਂ ਸਿਹਤ ਲਈ ਖ਼ਤਰੇ ਦੀ ਘੰਟੀ! ਨੁਕਸਾਨ ਜਾਣ ਰਹਿ ਜਾਓਗੇ ਹੈਰਾਨ


ਸਿਹਤ ਮਾਹਿਰਾਂ ਮੁਤਾਬਕ ਜਦੋਂ ਕਿਸੇ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ, ਤਾਂ ਉਸ ਦੀਆਂ ਮਾਸਪੇਸ਼ੀਆਂ ਨੂੰ ਖੂਨ ਦੀ ਸਪਲਾਈ ਹੌਲੀ ਹੋ ਜਾਂਦੀ ਹੈ ਜਾਂ ਖੂਨ ਦਾ ਵਹਾਅ ਹੌਲੀ ਹੋ ਜਾਂਦਾ ਹੈ। ਕਈ ਵਾਰ ਮੋਟਾਪੇ ਕਾਰਨ ਨਾੜੀਆਂ ਵਿੱਚ ਕੋਲੈਸਟ੍ਰਾਲ ਜਮ੍ਹਾ ਹੋਣ ਲੱਗਦਾ ਹੈ ਜਿਸ ਨੂੰ ਹਟਾਉਣਾ ਬਹੁਤ ਔਖਾ ਹੈ। ਇਸ ਕਾਰਨ ਹਾਰਟ ਫੇਲ੍ਹ ਹੋਣ ਦਾ ਖਤਰਾ ਵੱਧ ਜਾਂਦਾ ਹੈ। ਮੋਟਾਪੇ ਕਾਰਨ ਹਾਈ ਬੀਪੀ, ਡਾਇਬਟੀਜ਼ ਤੇ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੁੰਦੀ ਹੈ। ਇਸ ਨੂੰ ਮੈਟਾਬੋਲਿਕ ਸਿੰਡਰੋਮ ਕਿਹਾ ਜਾਂਦਾ ਹੈ।


ਸਿਹਤ ਮਾਹਿਰਾਂ ਮੁਤਾਬਕ ਜਦੋਂ ਕਿਸੇ ਵਿਅਕਤੀ ਦਾ ਕੋਲੈਸਟ੍ਰੋਲ ਵੱਧ ਜਾਂਦਾ ਹੈ, ਤਾਂ ਟ੍ਰਾਈਗਲਾਈਸਰਾਈਡਜ਼ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਹ ਦਿਲ ਦੀ ਬਿਮਾਰੀ ਦਾ ਸਿੱਧਾ ਸੰਕੇਤ ਹੈ। ਕੁਝ ਲੋਕਾਂ ਨੂੰ ਮੋਟਾਪੇ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਹੁੰਦੀ ਹੈ। ਡਾਕਟਰੀ ਭਾਸ਼ਾ ਵਿੱਚ ਇਸ ਨੂੰ ਸਲੀਪ ਐਪਨੀਆ ਕਿਹਾ ਜਾਂਦਾ ਹੈ। ਕੁਝ ਲੋਕਾਂ ਨੂੰ ਮੋਟਾਪੇ ਕਾਰਨ ਉੱਚੀ-ਉੱਚੀ ਘੁਰਾੜਿਆਂ ਦੀ ਸਮੱਸਿਆ ਹੁੰਦੀ ਹੈ ਜਿਸ ਕਾਰਨ ਰਾਤ ਨੂੰ ਕੁਝ ਸਕਿੰਟਾਂ ਲਈ ਸਾਹ ਵੀ ਰੁਕ ਸਕਦਾ ਹੈ। ਇਹ ਹਾਰਟ ਫੇਲ੍ਹ ਹੋਣ ਦੇ ਜੋਖਮ ਨੂੰ ਵਧਾਉਂਦਾ ਹੈ।


ਇਹ ਵੀ ਪੜ੍ਹੋ: Healthy Relationship Tips: ਇਹ ਆਦਤਾਂ ਖਰਾਬ ਕਰ ਦਿੰਦੀਆਂ ਚੰਗੇ ਰੋਮਾਂਟਿਕ ਰਿਸ਼ਤੇ ਨੂੰ, ਇੰਝ ਬਦਲਾਅ ਕਰਕੇ ਬਚਾਓ ਪਿਆਰ ਭਰਿਆ ਰਿਸ਼ਤਾ