Baanii Sandhu News: ਪੰਜਾਬੀ ਗਾਇਕਾ ਬਾਣੀ ਸੰਧੂ ਕਿਸੇ ਜਾਣ ਪਛਾਣ ਦੀ ਮੋਜਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਹੁਣ ਬਾਣੀ ਸੰਧੂ ਕਾਰੋਬਾਰੀ ਬਣਨ ਜਾ ਰਹੀ ਹੈ। ਜੀ ਹਾਂ, ਕਲਾਕਾਰ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਆਪਣਾ ਬਰਾਂਡ ਲੌਂਚ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਪੰਜਾਬੀ ਸਿੰਗਰ ਏਪੀ ਢਿੱਲੋਂ ਨਾਲ ਕਰਨਗੇ ਕੋਲੈਬ? ਦੋਵਾਂ ਦੀ ਇਕੱਠੇ ਤਸਵੀਰ ਚਰਚਾ 'ਚ
ਗਾਇਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਉਹ ਸਪੀਰੀਚੂਅਲ ਹੀਲੰਿਗ ਦੇ ਖੇਤਰ 'ਚ ਨਿਵੇਸ਼ ਕਰਨ ਜਾ ਰਹੀ ਹੈ। ਉਸ ਨੇ ਫਿਲਹਾਲ ਆਪਣੀ ਕੰਪਨੀ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਉਸ ਨੇ ਇੰਨਾਂ ਜ਼ਰੂਰ ਦੱਸਿਆ ਹੈ ਕਿ ਉਹ 2 ਸਾਲਾਂ ਤੋਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ। ਉਸ ਦੇ ਬਰਾਂਡ ਦੇ ਜ਼ਿਆਦਾਤਰ ਉਤਪਾਦ ਹੱਥ ਨਾਲ ਬਣੇ ਹੋਏ ਹਨ। ਇਹ ਖੁਸ਼ਬੂ ਵਾਲੇ ਉਤਪਾਦ ਆਲੇ ਦੁਆਲੇ ਮਾਹੌਲ ਨੂੰ ਪੌਜ਼ਟਿਵ ਬਣਾਉਂਦੇ ਹਨ ਅਤੇ ਲੋਕਾਂ ਨੂੰ ਆਤਮਿਕ ਚੰਗਾਈ ਦਿੰਦੇ ਹਨ।
ਬਾਣੀ ਨੇ ਪਹਿਲੀ ਪੋਸਟ 'ਚ ਦੱਸਿਆ ਕਿ 'ਇਹ ਪੌਜ਼ਟਿਿਵਿਟੀ ਦੀ ਭਾਲ ਤੇ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਲਈ ਬਿਲਕੁਲ ਸਹੀ ਪ੍ਰੋਡਕਟ ਹਨ। ਚੱਕਰਾ ਕਲੰਿਿਜ਼ੰਗ ਪ੍ਰੋਡਕਟ, ਪੌਜ਼ਟਿਵ ਐਨਰਜੀ ਨੂੰ ਬੁਲਾਉਣ ਵਾਲੇ ਉਤਪਾਦ ਤੇ ਆਤਮਿਕ ਮਾਰਗਦਰਸ਼ਨ ਕਰਨ ਵਾਲੇ ਪ੍ਰੋਡਕਟ ਉਸ ਦੇ ਬਰਾਂਡ 'ਚ ਸ਼ਾਮਲ ਹਨ।' ਬਾਣੀ ਨੇ ਅੱਗੇ ਕਿਹਾ ਕਿ ਉਹ 2 ਸਾਲਾਂ ਤੋਂ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ ਅਤੇ ਹੁਣ ਜਲਦ ਹੀ ਇਸ ਨੂੰ ਲੌਂਚ ਕਰ ਦੇਵੇਗੀ।
ਕਾਬਿਲੇਗ਼ੌਰ ਹੈ ਕਿ ਬਾਣੀ ਸੰਧੂ ਪੰਜਾਬੀ ਇੰਡਸਟਰੀ 'ਚ ਕਾਫੀ ਐਕਟਿਵ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਸ ਦੇ ਗਾਏ ਗੀਤ ਪਾਰਟੀ ਤੇ ਫੰਕਸ਼ਨਾਂ ਦੀ ਜਾਨ ਹਨ। ਇਸ ਤੋਂ ਇਲਾਵਾ ਹਾਲ ਹੀ ਬਾਣੀ ਸੰਧੂ ਦੇ ਭਰਾ ਦਾ ਵਿਆਹ ਹੋਇਆ ਹੈ। ਜਿਸ ਦੀਆਂ ਤਸਵੀਰਾਂ ਬਾਣੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸੀ। ਉਹ ਅਕਸਰ ਆਪਣੀ ਨਵੀਂ ਭਰਜਾਈ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।