ਅਮੈਲੀਆ ਪੰਜਾਬੀ ਦੀ ਰਿਪੋਰਟ


Afsana Khan Video: ਪੰਜਾਬੀ ਗਾਇਕਾ ਅਫਸਾਨਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਅਫਸਾਨਾ ਖਾਨ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਨੂੰ ਲੈਕੇ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਤੋਂ ਵੀ ਜ਼ਿਆਦਾ ਗਾਇਕਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਅਫਸਾਨਾ ਖਾਨ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ, ਜੋ ਕਿ ਚਰਚਾ ਦਾ ਵਿਸ਼ਾ ਬਣ ਰਹੀ ਹੈ। 


ਇਹ ਵੀ ਪੜ੍ਹੋ: 'ਐਨੀਮਲ' ਦੀ ਬਾਕਸ ਆਫਿਸ 'ਤੇ ਸੁਨਾਮੀ, ਦੂਜੇ ਹੀ ਦਿਨ ਭਾਰਤ 'ਚ 100 ਕਰੋੜ ਦੀ ਕਮਾਈ, ਜਾਣੋ ਦੁਨੀਆ ਭਰ ਦਾ ਕਲੈਕਸ਼ਨ


ਅਫਸਾਨਾ ਖਾਨ ਨੇ ਇੱਕ ਵੀਡੀਓ ਹਾਲ ਹੀ 'ਚ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸਜੀ ਬਣੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਗੋਲਡਨ ਰੰਗ ਦੇ ਲਹਿੰਗੇ 'ਚ ਨਜ਼ਰ ਆ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਹੈਵੀ ਮੇਕਅੱਪ ਤੇ ਕਾਫੀ ਜ਼ਿਆਂਦਾ ਗਹਿਣੇ ਪਹਿਨ ਕੇ ਅਤੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ। ਇਸ ਦਰਮਿਆਨ ਸਭ ਤੋਂ ਜ਼ਿਆਦਾ ਚਰਚਾ ਅਫਸਾਨਾ ਦੇ ਗਹਿਿਣਿਆਂ ਦੀ ਹੋ ਰਹੀ ਹੈ। ਵੀਡੀਓ 'ਚ ਅਫਸਾਨਾ ਖਾਨ ਸੋਨੇ ਦੇ ਗਹਿਿਣਿਆਂ ਦੇ ਨਾਲ ਲੱਦੀ ਹੋਈ ਨਜ਼ਰ ਆ ਰਹੀ ਹੈ। ਉਸ ਨੇ ਸੋਨੇ ਦਾ ਮਾਂਗ ਟਿੱਕਾ, ਸੋਨੇ ਦਾ ਹਾਰ, ਸੋਨੇ ਦੀ ਨੱਥ, ਸੋਨੇ ਦੇ ਝੁਮਕੇ, ਸੋਨੇ ਦੀ ਅੰਗੂਠੀ ਤੇ ਸੋਨੇ ਦੀਆਂ ਚੂੜੀਆਂ ਪਹਿਨੀਆਂ ਹੋਈਆਂ ਹਨ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀਆਂ ਟੌਪ ਫੀਮੇਲ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਉਹ ਮਰਹੂਮ ਰੈਪਰ ਤੇ ਗਾਇਕ ਸਿੱਧੂ ਮੂਸੇਵਾਲਾ ਨੂੰ ਆਪਣਾ ਮੂੰਹਬੋਲਾ ਭਰਾ ਮੰਨਦੀ ਸੀ। ਉਹ ਅਕਸਰ ਹੀ ਮੂਸੇਵਾਲਾ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੰਦੀ ਰਹਿੰਦੀ ਹੈ। 


ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੇ ਸ਼ੋਅ 'ਚ ਸੁਨੀਲ ਗਰੋਵਰ ਦੀ ਹੋਈ ਵਾਪਸੀ, ਇੱਕ ਵਾਰ ਫਿਰ ਤੋਂ ਗੁੱਥੀ ਬਣ ਲਾਉਣਗੇ ਖੂਬ ਰੌਣਕਾਂ