Afsana Khan Sidhu Moose Wala: ਪੰਜਾਬੀ ਸਿੰਗਰ ਅਫਸਾਨਾ ਖਾਨ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਨੇ ਹਾਲ ਹੀ 'ਚ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਵੀ ਮਨਾਈ ਸੀ। ਇਸ ਦੇ ਨਾਲ ਨਾਲ ਅਫਸਾਨਾ ਉਨ੍ਹਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਪਤਨੀ ਗੌਰੀ ਨਾਲ ਅੰਬਾਨੀ ਦੀ ਪਾਰਟੀ 'ਚ ਹੋਈ ਲੜਾਈ, ਵਾਇਰਲ ਵੀਡੀਓ ਦੇਖ ਫੈਨਜ਼ ਬੋਲੇ- ਖਾਨ ਸਾਬ ਗੁੱਸੇ 'ਚ


ਇਸ ਦੇ ਨਾਲ ਨਾਲ ਅਫਸਾਨਾ ਆਪਣੀਆਂ ਸੋਸ਼ਲ ਮੀਡੀਆਂ ਪੋਸਟਾਂ ਨੂੰ ਲੈਕੇ ਵੀ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ 'ਚ ਅਫਸਾਨਾ ਖਾਨ ਦੀ ਇੱਕ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿੱਧੂ ਮੂਸੇਵਾਲਾ ਦੇ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਨੂੰ ਦੇਖ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀਡੀਓ ਠੰਢ ਦੇ ਮੌਸਮ 'ਚ ਬਣਾਈ ਗਈ ਹੈ। ਇਸ ਵੀਡੀਓ 'ਚ ਮੂਸੇਵਾਲਾ ਤੇ ਅਫਸਾਨਾ ਖਾਨ ਦੋਵੇਂ ਕਾਫੀ ਖੁਸ਼ ਲੱਗ ਰਹੇ ਹਨ। ਗਾਇਕਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਮਿਸ ਯੂ ਵੱਡੇ ਬਾਈ, ਦਿਲ ਰੋਂਦਾ ਤੁਹਾਨੂੰ ਯਾਦ ਕਰਕੇ।' ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਨੂੰ ਸਿੱਧੂ ਮੂਸੇਵਾਲਾ ਆਪਣੀ ਭੈਣ ਮੰਨਦਾ ਸੀ। ਦੋਵੇਂ ਅਕਸਰ ਹੀ ਇੱਕ ਦੂਜੇ ਨੂੰ ਖੁੱਲ੍ਹ ਕੇ ਸਪੋਰਟ ਕਰਦੇ ਨਜ਼ਰ ਆਉਂਦੇ ਹੁੰਦੇ ਸੀ। ਅਫਸਾਨਾ ਖਾਨ ਨੇ ਮੂਸੇਵਾਲਾ ਨਾਲ 'ਧੱਕਾ' ਗੀਤ ਗਾਇਆ ਸੀ। ਇਸ ਤੋਂ ਬਾਅਦ ਗਾਇਕਾ ਲਾਈਮਲਾਈਟ ਵਿੱਚ ਆਈ ਸੀ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ 'ਚੋਂ ਇੱਕ ਹੈ। ਉਹ ਪੰਜਾਬੀ ਇੰਡਸਟਰੀ ;ਚ ਕਾਫੀ ਐਕਟਿਵ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ਦੌਰਾਨ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 


ਇਹ ਵੀ ਪੜ੍ਹੋ: ਇਸ ਆਲੀਸ਼ਾਨ ਘਰ 'ਚ ਰਹਿੰਦਾ ਹੈ ਮਨਕੀਰਤ ਔਲਖ, ਵੀਡੀਓ ਸ਼ੇਅਰ ਕਰ ਦਿਖਾਈ ਘਰ ਦੀ ਝਲਕ