ਅਮੈਲੀਆ ਪੰਜਾਬੀ ਦੀ ਰਿਪੋਰਟ


Mankirt Aulakh Home: ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਪੂਰੀ ਦੁਨੀਆ 'ਚ ਲੋਕ ਪੰਜਾਬੀ ਗਾਣੇ ਬੜੇ ਚਾਅ ਨਾਲ ਸੁਣਦੇ ਹਨ। ਇਹੀ ਨਹੀਂ ਪੰਜਾਬੀ ਕਲਾਕਾਰਾਂ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਫੈਨਜ਼ ਆਪਣੇ ਚਹੇਤੇ ਕਲਾਕਾਰਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ। 


ਇਹ ਵੀ ਪੜ੍ਹੋ: ਜੌਨੀ ਲੀਵਰ ਨੂੰ ਪੈਸਿਆਂ ਦੀ ਤੰਗੀ ਕਰਕੇ ਛੱਡਣਾ ਪਿਆ ਸੀ ਸਕੂਲ, ਕਮੇਡੀਅਨ ਨੇ ਪਹਿਲੀ ਵਾਰ ਦੱਸੀ ਪਿਤਾ ਦੀ ਇਹ ਗੱਲ


ਇਨ੍ਹਾਂ ਵਿੱਚੋਂ ਇੱਕ ਨਾਮ ਪੰਜਾਬੀ ਗਾਇਕ ਤੇ ਐਕਟਰ ਮਨਕੀਰਤ ਔਲਖ ਦਾ ਵੀ ਹੈ। ਜੀ ਹਾਂ, ਮਨਕੀਰਤ ਔਲਖ ਨਾਲ ਸਿਰਫ ਆਪਣੇ ਸੁਪਰਹਿੱਟ ਗਾਣਿਆਂ ਕਰਕੇ ਬਲਕਿ ਆਪਣੀ ਸ਼ਾਨਦਾਰ ਪਰਸਨੈਲਟੀ ਕਰਕੇ ਵੀ ਜਾਣਿਆ ਜਾਂਦਾ ਹੈ। ਉਹ ਅਕਸਰ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹੁਣ ਮਨਕੀਰਤ ਔਲਖ ਦੀ ਤਾਜ਼ਾ ਸੋਸ਼ਲ ਮੀਡੀਆ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।


ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਆਪਣੇ ਘਰ ਦੀ ਝਲਕ ਦਿਖਾਈ ਹੈ। ਸੱਚਮੁੱਚ ਉਹ ਇੱਕ ਬੇਹੱਦ ਆਲੀਸ਼ਾਨ ਘਰ ਵਿੱਚ ਰਹਿੰਦਾ ਹੈ।  ਦਰਅਸਲ, ਇਹ ਇੱਕ ਫਲੈਟ ਹੈ ਤੇ ਸੰਭਵ ਹੈ ਕਿ ਮਨਕੀਰਤ ਇਸ ਬਿਲਡਿੰਗ ਦੀ ਕਾਫੀ ਉੱਚੀ ਮੰਜ਼ਿਲ 'ਤੇ ਰਹਿੰਦਾ ਹੈ। ਇਸ ਦਾ ਪਤਾ ਉਸ ਦੀ ਵੀਡੀਓ ਦੇਖ ਕੇ ਚੱਲਦਾ ਹੈ। 


ਉਸ ਦੇ ਘਰ ਦੇ ਲਿਵਿੰਗ ਏਰੀਆ 'ਚ ਵੱਡਾ ਸ਼ਾਨਦਾਰ ਸੋਫਾ ਤੇ ਨਾਲ ਹੀ ਡਾਈਨਿੰਗ ਟੇਬਲ ਸਜਿਆ ਹੋਇਆ ਹੈ। ਲਿਵਿੰਗ ਰੂਮ 'ਚ ਪਏ ਸੋਫੇ 'ਤੇ ਇੱਕ ਗੱਦੀ ਪਈ ਹੈ, ਜਿਸ 'ਤੇ ਮਨਕੀਰਤ ਲਿਖਿਆ ਹੋਇਆ ਹੈ।




ਇਸ ਦੇ ਨਾਲ ਨਾਲ ਡਾਈਨਿੰਗ ਏਰੀਆ ਕੋਲ ਮਨਕੀਰਤ ਦੇ ਪੁੱਤਰ ਇਮਤਿਆਜ਼ ਸਿੰਘ ਔਲਖ ਦੀ ਤਸਵੀਰ ਵੀ ਲੱਗੀ ਨਜ਼ਰ ਆ ਰਹੀ ਹੈ।




ਮਨਕੀਰਤ ਦੇ ਫਲੈਟ 'ਚੋਂ ਬਾਹਰ ਨਜ਼ਾਰਾ ਬੇਹੱਦ ਸ਼ਾਨਦਾਰ ਲੱਗਦਾ ਹੈ।




ਅੱਗੇ ਉਸ ਦਾ ਡਰਾਇੰਗ ਰੂਮ ਆ ਜਾਂਦਾ ਹੈ, ਜਿੱਥੇ ਸ਼ਾਨਦਾਰ ਸੋਫੇ ਸਜੇ ਹੋਏ ਹਨ। ਇਹ ਸੋਫੇ ਉਸ ਦੇ ਘਰ ਨੂੰ ਸ਼ਾਹੀ ਲੁੱਕ ਦਿੰਦੇ ਹਨ।




ਇਹੀ ਨਹੀਂ ਕਲਾਕਾਰ ਨੇ ਆਪਣੇ ਘਰ ਵਿੱਚ ਹੀ ਜਿੰਮ ਵੀ ਬਣਾਇਆ ਹੋਇਆ ਹੈ। 




ਦੇਖੋ ਪੂਰੀ ਵੀਡੀਓ:









ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇੰਨੀਂ ਮਨਕੀਰਤ ਔਲਖ ਆਪਣੀ ਆਉਣ ਵਾਲੀ ਫਿਲਮ 'ਬਰਾਊਨ ਬੁਆਏਜ਼' ਦੀ ਸ਼ੂਟਿੰਗ 'ਚ ਬਿਜ਼ੀ ਹੈ।


ਇਹ ਵੀ ਪੜ੍ਹੋ: ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਬਣੀ ਮਾਂ, ਬੇਟੇ ਨੂੰ ਦਿੱਤਾ ਜਨਮ, ਯੂਟਿਊਬਰ ਨੇ ਦਿੱਤੀ ਖੁਸ਼ਖਬਰੀ