Gold treasure at mountain: ਦੁਨੀਆ 'ਚ ਪਤਾ ਨਹੀਂ ਕਿੰਨੇ ਅਜਿਹੇ ਰਾਜ਼ ਹਨ, ਜਿਨ੍ਹਾਂ ਤੋਂ ਅੱਜ ਤੱਕ ਪਰਦਾ ਨਹੀਂ ਚੁੱਕਿਆ ਜਾ ਸਕਿਆ। ਅਜਿਹਾ ਹੀ ਇੱਕ ਰਹੱਸ ਅਮਰੀਕਾ ਦੇ ਐਰੀਜ਼ੋਨਾ ਦੀਆਂ ਸੁਪਰਸਟੇਸ਼ਨ ਪਹਾੜੀਆਂ ਵਿੱਚ ਛੁਪਿਆ ਹੋਇਆ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਪਹਾੜੀਆਂ ਵਿੱਚ ਸੋਨੇ ਦਾ ਬਹੁਤ ਵੱਡਾ ਖਜ਼ਾਨਾ ਛੁਪਿਆ ਹੋਇਆ ਹੈ।
ਇਸ ਬਾਰੇ ਇਹ ਵੀ ਚਰਚਾ ਹੈ ਕਿ ਲੋਕ ਅਕਸਰ ਇਨ੍ਹਾਂ ਪਹਾੜੀਆਂ 'ਤੇ ਸੋਨਾ ਲੱਭਣ ਆਉਂਦੇ ਹਨ, ਪਰ ਇੱਥੇ ਭਿਆਨਕ ਗਰਮੀ ਤੇ ਖਤਰਨਾਕ ਠੰਢ ਦਾ ਸ਼ਿਕਾਰ ਹੋ ਕੇ ਮਰ ਜਾਂਦੇ ਹਨ। ਐਰੀਜ਼ੋਨਾ ਦੀਆਂ ਇਨ੍ਹਾਂ ਸੁਪਰਸਟੇਸ਼ਨ ਪਹਾੜੀਆਂ 'ਚ ਲੋਕ ਇੰਨੀ ਗਿਣਤੀ 'ਚ ਸੋਨਾ ਲੱਭਣ ਲਈ ਜਾਣ ਲੱਗੇ ਕਿ ਹੁਣ ਸਰਕਾਰ ਨੇ ਖੁਦ ਇਸ 'ਤੇ ਪਾਬੰਦੀ ਲਾ ਦਿੱਤੀ ਹੈ।
ਜੋ ਗਿਆ, ਉਹ ਮਰ ਗਿਆ!
ਜੋ ਕੋਈ ਵੀ ਐਰੀਜ਼ੋਨਾ ਦੀਆਂ ਇਨ੍ਹਾਂ ਸੁਪਰਸਟੇਸ਼ਨ ਪਹਾੜੀਆਂ ਵਿੱਚ ਸੋਨਾ ਲੱਭਣ ਗਿਆ ਤੇ ਗਲਤੀ ਨਾਲ ਉੱਥੇ ਗੁਆਚ ਗਿਆ, ਤਾਂ ਸਮਝੋ ਕਿ ਉਸ ਲਈ ਬਚਣਾ ਮੁਸ਼ਕਲ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਰ ਸਾਲ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਸੋਨਾ ਲੱਭਣ ਲਈ ਐਰੀਜ਼ੋਨਾ ਦੀਆਂ ਇਨ੍ਹਾਂ ਪਹਾੜੀਆਂ 'ਤੇ ਆਉਂਦੇ ਹਨ ਤੇ ਪਹਾੜਾਂ 'ਚ ਕਿਤੇ ਗੁਆਚ ਜਾਂਦੇ ਹਨ। ਇੱਥੇ ਭਟਕਣ ਵਾਲੇ ਲੋਕ ਅਕਸਰ ਅੱਤ ਦੀ ਗਰਮੀ ਤੇ ਖਤਰਨਾਕ ਠੰਢ ਕਾਰਨ ਮਰ ਜਾਂਦੇ ਹਨ।
ਸਰਕਾਰ ਨੇ ਪਾਬੰਦੀ ਲਾ ਦਿੱਤੀ
ਸਰਕਾਰ ਨੇ ਇਨ੍ਹਾਂ ਪਹਾੜੀਆਂ ਵਿਚ ਸੋਨਾ ਲੱਭਣ 'ਤੇ ਪਾਬੰਦੀ ਲਗਾ ਦਿੱਤੀ ਹੈ। ਪ੍ਰਸ਼ਾਸਨ ਨੇ ਬੋਰਡ 'ਤੇ ਸਪੱਸ਼ਟ ਲਿਖਿਆ ਹੈ ਕਿ ਇਨ੍ਹਾਂ ਪਹਾੜੀਆਂ 'ਚ ਲੋਕਾਂ ਦੇ ਦਾਖਲੇ 'ਤੇ ਪਾਬੰਦੀ ਹੈ ਤੇ ਕੋਈ ਵੀ ਇੱਥੇ ਖੁਦਾਈ ਨਹੀਂ ਕਰ ਸਕਦਾ। ਪਰ ਇਸ ਦੇ ਬਾਵਜੂਦ ਲੋਕ ਇੱਥੇ ਜਾ ਕੇ ਆਪਣੀ ਜਾਨ ਗੁਆ ਲੈਂਦੇ ਹਨ।
ਕਿਹਾ ਜਾਂਦਾ ਹੈ ਕਿ ਇਨ੍ਹਾਂ ਪਹਾੜੀਆਂ 'ਚ ਲੋਕਾਂ ਨੂੰ ਸੋਨੇ ਦੇ ਕੁਝ ਟੁਕੜੇ ਵੀ ਮਿਲੇ ਹਨ, ਇਨ੍ਹਾਂ ਅਫਵਾਹਾਂ ਕਾਰਨ ਲੋਕ ਇੱਥੇ ਸੋਨੇ ਦੀ ਭਾਲ 'ਚ ਜਾਂਦੇ ਹਨ। ਜਦੋਂ ਕਿ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਸ ਪਹਾੜੀ 'ਤੇ ਪਾਇਆ ਗਿਆ ਸੋਨਾ ਸਰਾਪ ਹੈ, ਇਸ ਲਈ ਜਦੋਂ ਵੀ ਕੋਈ ਇਸ ਦੀ ਭਾਲ ਵਿਚ ਉਥੇ ਜਾਂਦਾ ਹੈ ਤਾਂ ਉਸ ਦੀ ਜਾਨ ਚਲੀ ਜਾਂਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।