ਚੰਡੀਗੜ੍ਹ: ਕਰਨ ਔਜਲਾ ਤੇ ਨਿੰਜਾ ਤੋਂ ਬਾਅਦ ਗਾਇਕ ਤੇ ਐਕਟਰ ਅਲਫਾਜ਼ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਉਨ੍ਹਾਂ ਨੇ ਚੰਡੀਗੜ੍ਹ ਨਾਲ ਲੱਗਦੇ ਇੱਕ ਪੈਲੇਸ ‘ਚ ਵਿਆਹ ਕਰਵਾਇਆ ਹੈ। ਨਵੀਂ ਵਿਆਹੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਨਵੀਂ ਵਿਆਹੀ ਜੋੜੀ ਦੀ ਖੁਸ਼ੀ ‘ਚ ਪਾਲੀਵੁੱਡ ਤੇ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਸਟਾਰ ਸ਼ਰੀਕ ਹੋਣ ਲਈ ਪਹੁੰਚੇ ਹੋਏ ਸਨ।


ਅਲਫਾਜ਼ ਦੇ ਵਿਆਹ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਸ ਵਿਆਹ ਵਿੱਚ ਜੈਜ਼ੀ-ਬੀ ਤੇ ਹਨੀ ਸਿੰਘ ਨੇ ਆਪਣੇ ਗਾਣਿਆਂ ਨਾਲ ਖੂਬ ਰੰਗ ਬੰਨ੍ਹਿਆ। ਵਿਆਹ ‘ਚ ਮੌਜੂਦ ਹਰ ਕੋਈ ਜੈਜ਼ੀ-ਬੀ ਦੇ ਗਾਣਿਆਂ 'ਤੇ ਥਿਰਕਦਾ ਹੋਇਆ ਦਿਖਾਈ ਦਿੱਤਾ।



ਅਲਫਾਜ਼ ਨੇ ਕਈ ਹਿੱਟ ਗਾਣੇ ਦਿੱਤੇ ਹਨ। ਉਹ ਕਦੇ ਪੰਜਾਬੀ ਰੈਪਰ ਯੋ ਯੋ ਹਨੀ ਸਿੰਘ ਦੇ ਗਰੁੱਪ ਮਾਫੀਆ ਮੁੰਡੀਰ ਦਾ ਹਿੱਸਾ ਰਹੇ ਹਨ। ਅਲਫਾਜ਼ ਦੀ ਕੁਝ ਦਿਨ ਪਹਿਲਾਂ ਹੀ ਫ਼ਿਲਮ ‘ਵੱਡਾ ਕਲਾਕਾਰ’ ਆਈ ਹੈ ਜਿਸ ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲਿਆ।