ਅਮੈਲੀਆ ਪੰਜਾਬੀ ਦੀ ਰਿਪੋਰਟ
Amrit Maan Announces New EP: ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਪੰਜਾਬੀ ਗਾਇਕ ਨੂੰ ਲੈਕੇ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਉਸ ਨੇ ਆਪਣੀ ਨਵੀਂ ਈਪੀ ਯਾਨਿ ਐਲਬਮ (Amrit Maan New EP) ਦਾ ਐਲਾਨ ਕੀਤਾ ਹੈ। ਇਸ ਈਪੀ ਦਾ ਨਾਮ 'ਐਲੀਟ' (Elite) ਹੈ, ਜਿਸ ਵਿੱਚ 4 ਗਾਣੇ ਹੋਣਗੇ। ਅੰਮ੍ਰਿਤ ਮਾਨ ਨੇ ਖੁਦ ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕੀਤਾ ਹੈ। ਗਾਇਕ ਨੇ ਇਹ ਵੀ ਦੱਸਿਆ ਕਿ ਉਸ ਦੀ ਇਹ ਈਪੀ ਇਸੇ ਮਹੀਨੇ ਯਾਨਿ ਜਨਵਰੀ 'ਚ ਰਿਲੀਜ਼ ਹੋ ਸਕਦੀ ਹੈ। ਇਸ ਤੋਂ ਬਾਅਦ ਹੀ ਫੈਨਜ਼ ਉਸ ਦੀ ਈਪੀ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੇਖੋ ਗਾਇਕ ਦੀ ਇਹ ਪੋਸਟ:
ਦੱਸ ਦਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤ ਮਾਨ ਦੀ ਐਲਬਮ 'ਗਲੋਬਲ ਵਾਰਨਿੰਗ' ਰਿਲੀਜ਼ ਹੋਈ ਸੀ, ਜਿਸ ਨੂੰ ਸਰੋਤਿਆਂ ਨੇ ਖੂਬ ਪਿਆਰ ਦਿੱਤਾ ਸੀ।
ਕਾਬਿਲੇਗ਼ੌਰ ਹੈ ਕਿ ਅੰਮ੍ਰਿਤ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਦੀ ਸਿੱਧੂ ਮੂਸੇਵਾਲਾ ਨਾਲ ਕਾਫੀ ਡੂੰਘੀ ਦੋਸਤੀ ਸੀ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰਕੇ ਮੂਸੇਵਾਲਾ ਨੂੰ ਯਾਦ ਕਰਦਾ ਰਹਿੰਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ 'ਬੰਬ ਜੱਟ' ਤੇ 'ਮਾਂ' ਵਰਗੇ ਗਾਣੇ ਅੰਮ੍ਰਿਤ ਮਾਨ ਦੇ ਸੁਪਰਹਿੱਟ ਗਾਣੇ ਹਨ। ਇਨ੍ਹਾਂ ਗਾਣਿਆਂ ਨੇ ਹੀ ਪੰਜਾਬੀ ਇੰਡਸਟਰੀ 'ਚ ਉਸ ਨੂੰ ਸਟਾਰ ਬਣਾਇਆ ਹੈ।