AP Dhillon Trolled On Social Media: ਏਪੀ ਢਿੱਲੋਂ ਨੇ ਹਾਲ ਹੀ ਵਿੱਚ ਕੋਚੇਲਾ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਵਿੱਚ ਪ੍ਰਦਰਸ਼ਨ ਕੀਤਾ, ਜੋ ਦੁਨੀਆ ਦੇ ਸਭ ਤੋਂ ਵੱਡੇ ਮਿਊਜ਼ਿਕ ਫੈਸਟੀਵਲਜ਼ ਵਿੱਚੋਂ ਇੱਕ ਹੈ। ਹਾਲਾਂਕਿ ਪ੍ਰਦਰਸ਼ਨ ਤੋਂ ਬਾਅਦ ਏਪੀ ਢਿੱਲੋਂ ਨੇ ਅਜਿਹਾ ਕੁਝ ਕੀਤਾ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਭਾਰਤੀ ਮੂਲ ਦੇ ਕੈਨੇਡੀਅਨ ਗਾਇਕ-ਰੈਪਰ ਨੇ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਸਟੇਜ 'ਤੇ ਗਿਟਾਰ ਨੂੰ ਤੋੜਦਾ ਨਜ਼ਰ ਆ ਰਿਹਾ ਹੈ। ਇਸ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ਦੋ ਧੜਿਆਂ 'ਚ ਵੰਡਿਆ ਗਿਆ। ਜਦੋਂ ਕਿ ਕੁਝ ਨੇ ਏਪੀ ਦੇ ਸਵੈਗ ਦੀ ਪ੍ਰਸ਼ੰਸਾ ਕੀਤੀ, ਜ਼ਿਆਦਾਤਰ ਨੇ ਅਜਿਹਾ ਕਰਨ ਲਈ ਉਸਦੀ ਆਲੋਚਨਾ ਕੀਤੀ। ਹੁਣ ਰੈਪਰ ਨੇ ਖੁਦ ਇਸ ਹਰਕਤ 'ਤੇ ਆਪਣੀ ਚੁੱਪੀ ਤੋੜੀ ਹੈ। ਇਸ ਬਿਆਨ ਤੋਂ ਬਾਅਦ ਏਪੀ ਢਿੱਲੋਂ ਨੂੰ ਹੋਰ ਵੀ ਟਰੋਲ ਕੀਤਾ ਜਾ ਰਿਹਾ ਹੈ।   


ਇਹ ਵੀ ਪੜ੍ਹੋ: 'ਸਲਮਾਨ ਖਾਨ ਨੂੰ ਮਾਰ ਕੇ ਤੁਸੀਂ ਵੱਡੇ ਗੈਂਗਸਟਰ ਬਣ ਜਾਓਗੇ..' ਬਿਸ਼ਨੋਈ ਨੇ ਸ਼ੂਟਰਾਂ ਨੂੰ ਇਹ ਕਹਿ ਕੇ ਦਿੱਤੀ ਸੀ ਸਲਮਾਨ ਨੂੰ ਮਾਰਨ ਦੀ ਸੁਪਾਰੀ


ਏਪੀ ਢਿੱਲੋਂ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਪੋਸਟ ਨਾਲ ਆਪਣੀ ਗਿਟਾਰ ਤੋੜਨ ਦੀ ਹਰਕਤ ਨੂੰ ਸਹੀ ਦੱਸਿਆ। ਢਿੱਲੋਂ ਦੀ ਨਵੀਂ ਪੋਸਟ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਹੋਰ ਵੀ ਨਾਰਾਜ਼ ਹੋ ਗਏ ਹਨ। ਏਪੀ ਨੇ ਕੋਚੈਲਾ ਦੀ ਸਟੇਜ ਤੋਂ ਆਪਣੀ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਨਾਲ ਕੈਪਸ਼ਨ 'ਚ ਉਸ ਨੇ ਮੀਡੀਆ 'ਤੇ ਤਿੱਖਾ ਤੰਜ ਕਸਿਆ ਹੈ। ਉਸ ਨੇ ਕਿਹਾ, 'ਮੀਡੀਆ ਕੰਟਰੋਲ 'ਚ ਹੈ, ਤੇ ਮੈਂ ਆਊਟ ਆਫ ਕੰਟਰੋਲ ਹਾਂ।' ਹੁਣ ਉਸ ਦੀ ਇਸ ਕੈਪਸ਼ਨ 'ਤੇ ਲੋਕ ਰੱਜ ਕੇ ਉਸ ਦੀ ਨਿੰਦਾ ਕਰ ਰਹੇ ਹਨ।






ਏਪੀ ਢਿੱਲੋਂ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕੋਚੇਲਾ 2024 ਵਿੱਚ ਆਪਣੇ ਪ੍ਰਦਰਸ਼ਨ ਦੌਰਾਨ ਸ਼ਰਧਾਂਜਲੀ ਭੇਟ ਕੀਤੀ। ਜਿਸ ਦੇ ਸੰਦਰਭ ਵਿੱਚ ਸ਼ਖਸ ਨੇ ਕਮੈਂਟ ਕੀਤਾ, 'ਪਰ ਇੱਕ ਕਲਾਕਾਰ ਹੋਣ ਦੇ ਨਾਤੇ, ਸਿੱਧੂ ਮੂਸੇਵਾਲਾ ਸੰਗੀਤ ਦੇ ਸਾਜ਼ਾਂ ਦਾ ਵੀ ਸਤਿਕਾਰ ਕਰਦਾ, ਜੇ ਉਹ ਇੱਥੇ ਹੁੰਦਾ। ਇਸ ਲਈ ਬੇਕਾਰ ਬਿਆਨ ਦੇਣ ਤੋਂ ਪਹਿਲਾਂ ਚੰਗਾ ਹੋਵੇਗਾ ਜੇਕਰ ਤੁਸੀਂ ਕੁਝ ਚੰਗੇ ਆਚਰਣ ਅਤੇ ਕਦਰਾਂ-ਕੀਮਤਾਂ ਸਿੱਖ ਲਓ, ਵਾਹਿਗੁਰੂ ਮੇਹਰ ਕਰੇ। ਇਕ ਹੋਰ ਵਿਅਕਤੀ ਨੇ ਲਿਖਿਆ, 'ਕਯਾ ਘਟੀਆ ਹਰਕਤ ਹੈ।'


ਇਕ ਹੋਰ ਨੇ ਲਿਖਿਆ, 'ਤੁਸੀਂ ਗਲਤ ਗੱਲਾਂ ਨੂੰ ਜਾਇਜ਼ ਠਹਿਰਾ ਰਹੇ ਹੋ ਬ੍ਰੋ। ਕੀ ਤੁਸੀਂ ਆਪਣੇ ਸੱਭਿਆਚਾਰ ਨੂੰ ਵੀ ਗੁਆ ਰਹੇ ਹੋ ਕਿ ਅਸੀਂ ਸੰਗੀਤ ਦੇ ਸਾਜ਼ਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ? ਇਹ ਇੱਕ ਮੂਰਖਤਾ ਭਰਿਆ ਕੰਮ ਹੈ। ਇੱਕ ਸੱਚਾ ਸੰਗੀਤਕਾਰ ਸੰਗੀਤ ਨਾਲੋਂ ਆਪਣੇ ਸਾਜ਼ਾਂ ਨੂੰ ਪਿਆਰ ਕਰਦਾ ਹੈ। ਇਸ ਨੂੰ ਸਵੀਕਾਰ ਕਰੋ ਅਤੇ ਮਾਫੀ ਸਾਡੇ ਤੋਂ ਨਹੀਂ, ਆਪਣੇ ਆਪ ਤੋਂ ਮੰਗੋ।"










ਇਹ ਵੀ ਪੜ੍ਹੋ: ਅਕਸ਼ੈ ਕੁਮਾਰ ਦੀ 'ਬੜੇ ਮੀਆਂ ਛੋਟੇ ਮੀਆਂ' ਐਲਾਨੀ ਗਈ ਫਲੌਪ, 350 ਕਰੋੜ ਬਜਟ 'ਚ ਬਣੀ ਫਿਲਮ ਹਫਤੇ 'ਚ 50 ਕਰੋੜ ਵੀ ਨਹੀਂ ਕਮਾ ਸਕੀ