Babbu Maan Bullet Song Out Now: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਮਾਨ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇੰਨੇ ਸਮੇਂ ਦੇ ਬਾਅਦ ਵੀ ਮਾਨ ਹਾਲੇ ਤੱਕ ਇੰਡਸਟਰੀ 'ਚ ਐਕਟਿਵ ਹਨ। ਉਹ ਲਗਾਤਾਰ ਆਪਣੇ ਨਵੇਂ ਗੀਤਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।


ਇਹ ਵੀ ਪੜ੍ਹੋ: 'ਫਲੌਪ' ਹੋ ਕੇ ਕਾਮਯਾਬ ਹੋਣ ਦਾ ਹੁਨਰ ਜਾਣਦੇ ਸੀ ਜਸਪਾਲ ਭੱਟੀ, ਇੱਕ ਹਾਦਸੇ ਨੇ ਇੰਝ ਖੋਹ ਲਿਆ ਸੀ ਪੰਜਾਬ ਦਾ ਚਮਕਦਾਰ ਸਟਾਰ


ਬੱਬੂ ਮਾਨ ਦਾ ਨਵਾਂ ਗਾਣਾ 'ਬੁਲੇਟ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਆਪਣੇ ਨਵੇਂ ਗਾਣੇ 'ਚ ਮਾਨ 'ਬੁਲੇਟ' ਮੋਟਰ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਗਾਣੇ ਦੇ ਬੋਲ 'ਚ ਵੀ ਬੱਬੂ ਮਾਨ ਦਾ ਬੁਲੇਟ ਪ੍ਰਤੀ ਪਿਆਰ ਸਾਫ ਝਲਕ ਰਿਹਾ ਹੈ। ਮਾਨ ਕਹਿੰਦੇ ਨਜ਼ਰ ਆ ਰਹੇ ਹਨ, 'ਮੇਰਾ ਬੁਲੇਟ ਚਲਾਉਣ ਨੂੰ ਜੀਅ ਕਰਦੈ।' ਦੇਖੋ ਇਹ ਵੀਡੀਓ:









ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ 'ਚ ਤਾਂ ਐਕਟਿਵ ਰਹਿੰਦੇ ਹੀ ਹਨ, ਨਾਲ ਹੀ ਮਾਨ ਲਗਾਤਾਰ ਸੋਸ਼ਲ ਮੀਡੀਆ 'ਤੇ ਵੀ ਸੁਪਰ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਛੋਟੀ-ਵੱਡੀ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਮਾਨ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ;ਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੂੰ ਪਿੰਡ 'ਚ ਸਾਦਾ ਜੀਵਨ ਬਤੀਤ ਕਰਦਿਆਂ ਦੇਖਿਆ ਗਿਆ ਸੀ। ਮਾਨ ਬਹੁਤ ਹੀ ਘੱਟ ਪੰਜਾਬੀ ਸਿੰਗਰਾਂ 'ਚੋਂ ਇੱਕ ਹਨ, ਇੰਨੇਂ ਸਫਲ ਹੋਣ ਦੇ ਬਾਵਜੂਦ ਸਾਦਗੀ ਭਰਿਆ ਜੀਵਨ ਜਿਉਣਾ ਪਸੰਦ ਕਰਦੇ ਹਨ। 


ਇਹ ਵੀ ਪੜ੍ਹੋ: ਲੋਕਾਂ ਨੂੰ ਵੋਟ ਦੇਣ ਦੀ ਅਪੀਲ ਕਰਨਗੇ ਬਾਲੀਵੁੱਡ ਐਕਟਰ ਰਾਜਕੁਮਾਰ ਰਾਓ, ਚੋਣ ਕਮਿਸ਼ਨ ਨੇ ਬਣਾਇਆ ਨੈਸ਼ਨਲ ਆਈਕਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।