ਅਮੈਲੀਆ ਪੰਜਾਬੀ ਦੀ ਰਿਪੋਰਟ


Babbu Maan New Song On Kisan Andolan 2.0: ਪੰਜਾਬੀ ਗਾਇਕ ਬੱਬੂ ਮਾਨ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਉਹ ਆਪਣੇ ਗਾਣਿਆਂ ਤੋਂ ਜ਼ਿਆਦਾ ਵਿਵਾਦਾਂ ਕਰਕੇ ਚਰਚਾ 'ਚ ਰਹਿੰਦੇ ਹਨ। ਪਹਿਲੇ ਕਿਸਾਨ ਅੰਦੋਲਨ 'ਚ ਬੱਬੂ ਮਾਨ ਨੇ ਵਧ ਚੜ੍ਹ ਕੇ ਹਿੱਸਾ ਲਿਆ ਸੀ। ਉਨ੍ਹਾਂ ਨੇ ਕਿਸਾਨਾਂ ਦੀ ਮਾਲੀ ਸਹਾਇਤਾ ਕੀਤੀ ਸੀ ਅਤੇ ਨਾਲ ਹੀ ਕਿਸਾਨਾਂ ਦੇ ਹੱਕ 'ਚ ਖੁੱਲ੍ਹ ਕੇ ਬੋਲੇ ਸੀ। ਪਰ ਇਸ ਵਾਰ ਫੈਨਜ਼ ਵੀ ਹੈਰਾਨ ਸਨ ਕਿ ਆਖਰ ਬੱਬੂ ਮਾਨ ਨੇ ਹੁਣ ਤੱਕ ਕਿਸਾਨ ਅੰਦੋਲਨ 2.0 ਬਾਰੇ ਕੋਈ ਗੱਲ ਕਿਉਂ ਨਹੀਂ ਕੀਤੀ, ਪਰ ਹੁਣ ਮਾਨ ਨੇ ਆਪਣੇ ਹੇਟਰਜ਼ ਦਾ ਮੂੰਹ ਬੰਦ ਕਰ ਦਿੱਤਾ ਹੈ।


ਇਹ ਵੀ ਪੜ੍ਹੋ: ਜੈਸਮੀਨ ਸੈਂਡਲਾਸ ਤੋਂ ਸਤਿੰਦਰ ਸੱਤੀ, ਮਹਿਲਾ ਦਿਵਸ 'ਤੇ ਪੰਜਾਬੀ ਅਭਿਨੇਤਰੀਆਂ ਤੇ ਗਾਇਕਾਵਾਂ ਨੇ ਔਰਤਾਂ ਲਈ ਦਿੱਤੇ ਖਾਸ ਸੰਦੇਸ਼, ਦੇਖੋ ਵੀਡੀਓ


ਦਰਅਸਲ, ਪੰਜਾਬੀ ਸਿੰਗਰ ਬੱਬੂ ਮਾਨ ਨੇ ਆਪਣਾ ਨਵਾਂ ਗੀਤ 'ਧਰਨੇ ਵਾਲੇ' ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਧੱਕ ਪਾ ਦਿੱਤੀ ਹੈ। ਬੱਬੂ ਮਾਨ ਦਾ ਇਹ ਗਾਣਾ ਖੂਬ ਚਰਚਾ 'ਚ ਬਣਿਆ ਹੋਇਆ ਹੈ। ਇਸ ਗੀਤ ਰਾਹੀਂ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ 'ਚ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ ਅਤੇ ਕੇਂਦਰ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। ਗੀਤ ਦੀਆਂ ਲਾਈਨਾਂ 'ਜਿਹੜੇ ਦਿੱਲੀ ਨੂੰ ਨੱਥ ਪਾਉਂਦੇ, ਅਸੀਂ ਉਹ ਧਰਨੇ ਵਾਲੇ ਹਾਂ' ਦਿਲ ਜਿੱਤ ਲੈਂਦੀਆਂ ਹਨ। ਬੱਬੂ ਮਾਨ ਦੇ ਇਸ ਗੀਤ ਦੀ ਫੈਨਜ਼ ਰੱਜ ਕੇ ਤਾਰੀਫ ਕਰ ਰਹੇ ਹਨ। ਦੇਖੋ ਇਹ ਵੀਡੀਓ:






ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਰਹੇ ਹਨ। ਉਹ 90 ਦੇ ਦਹਾਕਿਆਂ 'ਚ ਇੰਡਸਟਰੀ 'ਤੇ ਰਾਜ ਕਰਦੇ ਸੀ। ਉਹ ਅੱਜ ਵੀ ਇੰਡਸਟਰੀ 'ਚ ਕਾਫੀ ਸਰਗਰਮ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। 


ਇਹ ਵੀ ਪੜ੍ਹੋ: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਦਾ ਟੀਜ਼ਰ ਹੋਇਆ ਰਿਲੀਜ਼, ਨਜ਼ਰ ਆਇਆ ਸਰਤਾਜ ਦਾ ਸ਼ਾਇਰਾਨਾ ਅੰਦਾਜ਼