Women's Day 2024 Special: ਮਹਿਲਾ ਦਿਵਸ ਅੱਜ ਯਾਨਿ 8 ਮਾਰਚ ਨੂੰ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਹੈ। ਹਰ ਕੋਈ ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕਰ ਰਿਹਾ ਹੈ। ਤਾਂ ਫਿਰ ਅਜਿਹੇ 'ਚ ਮਹਿਲਾ ਪੰਜਾਬੀ ਕਲਾਕਾਰ ਕਿਵੇਂ ਪਿੱਛੇ ਰਹਿ ਸਕਦੀਆਂ ਹਨ। ਮਹਿਲਾ ਪੰਜਾਬੀ ਕਲਾਕਾਰਾਂ ਨੇ ਨਾ ਸਿਰਫ ਔਰਤਾਂ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ ਹੈ, ਬਲਕਿ ਉਨ੍ਹਾਂ ਨੇ ਲੇਡੀਜ਼ ਲਈ ਸਪੈਸ਼ਲ ਮੈਸੇਜ ਵੀ ਦਿੱਤੇ ਹਨ। ਆਓ ਦੇਖਦੇ ਹਾਂ, ਕੌਣ ਕੀ ਬੋਲਿਆ: 


ਇਹ ਵੀ ਪੜ੍ਹੋ: ਹੇਮਾ ਮਾਲਿਨੀ ਨੇ ਉੱਜੈਨ ਦੇ ਪ੍ਰਸਿੱਧ ਮੰਦਰ 'ਚ ਟੇਕਿਆ ਮੱਥਾ, ਪਤੀ ਧਰਮਿੰਦਰ ਦੀ ਸਿਹਤਯਾਬੀ ਲਈ ਕੀਤੀ ਪ੍ਰਾਰਥਨਾ, ਦੇਖੋ ਵੀਡੀਓ


ਜੈਸਮੀਨ ਸੈਂਡਲਾਸ
ਜੈਸਮੀਨ ਸੈਂਡਲਾਸ ਨੂੰ ਉਸ ਦੀ ਬੇਬਾਕ ਲਈ ਜਾਣਿਆ ਜਾਂਦਾ ਹੈ। ਹਮੇਸ਼ਾ ਦੀ ਤਰ੍ਹਾਂ ਉਹ ਬੋਲਡ ਤੇ ਮਜ਼ਬੂਤ ਮਹਿਲਾ ਦੇ ਰੂਪ 'ਚ ਨਜ਼ਰ ਆਈ ਹੈ। ਬੀਬੀ ਏਸ਼ੀਆ ਨੈੱਟਵਰਕ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਜੈਸਮੀਨ ਨੇ ਔਰਤਾਂ ਲਈ ਖਾਸ ਸੰਦੇਸ਼ ਦਿੱਤਾ ਹੈ। ਜੈਸਮੀਨ ਕਹਿੰਦੀ ਹੈ, 'ਤੁਸੀਂ ਆਜ਼ਾਦ ਮਹਿਲਾ ਹੋ, ਤੁਸੀਂ ਬਹਾਦਰ ਹੋ। ਕਿਸੇ ਤੋਂ ਦਬ ਕੇ ਜ਼ਿੰਦਗੀ ਜਿਉਣ ਦੀ ਲੋੜ ਨਹੀਂ।' ਦੇਖੋ ਇਹ ਵੀਡੀਓ:






ਸਤਿੰਦਰ ਸੱਤੀ ਦੀ ਸ਼ਾਇਰੀ ਨੇ ਜਿੱਤਿਆ ਦਿਲ
ਸਤਿੰਦਰ ਸੱਤੀ ਹਮੇਸ਼ਾ ਹੀ ਮਹਿਲਾਵਾਂ ਦੇ ਹੱਕ 'ਚ ਬੁਲੰਦ ਕਰਦੀ ਰਹੀ ਹੈ। ਤਾਂ ਜ਼ਾਹਰ ਹੈ ਕਿ ਉਹ ਮਹਿਲਾ ਦਿਵਸ 'ਤੇ ਵੀ ਔਰਤਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰੇਗੀ। ਉਨ੍ਹਾਂ ਨੇ ਖੂਬਸੂਰਤ ਸ਼ਾਇਰੀ ਦੇ ਜ਼ਰੀਏ ਔਰਤਾਂ ਲਈ ਖਾਸ ਸੰਦੇਸ਼ ਦਿੱਤਾ ਹੈ। ਦੇਖੋ ਵੀਡੀਓ:






ਸੋਨੀਆ ਮਾਨ
ਸੋਨੀਆ ਮਾਨ ਨੇ ਵੀ ਆਪਣੇ ਵੀਡੀਓ ਨਾਲ ਦਿਲ ਜਿੱਤਿਆ ਹੈ। ਸੋਨੀਆ ਮਾਨ ਮਹਿਲਾ ਦਿਵਸ ਮੌਕੇ ਸਿਰ 'ਤੇ ਦਸਤਾਰ ਸਜਾ ਕੇ ਇਹ ਸੰਦੇਸ਼ ਦਿੰਦੀ ਨਜ਼ਰ ਆ ਰਹੀ ਹੈ ਕਿ ਔਰਤਾਂ ਕਿਸੇ ਵੀ ਪੱਖੋਂ ਮਰਦਾਂ ਨਾਲੋਂ ਘੱਟ ਨਹੀਂ ਹਨ। ਦੇਖੋ ਇਹ ਵੀਡੀਓ:






ਤਾਨੀਆ
ਅਦਾਕਾਰਾ ਤਾਨੀਆ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਖਾਸ ਸੰਦੇਸ਼ ਕੀਤਾ ਹੈ, ਜਿਸ ਵਿੱਚ ਉਸ ਨੇ ਆਪਣੀ ਦੋਸਤ ਲਈ ਸੰਦੇਸ਼ ਲਿਿਖਿਆ ਹੈ, ਉਸ ਨੇ ਉਸ ਲੜਕੀ ਨੂੰ ਆਪਣੀ ਪ੍ਰੇਰਨਾ ਦੱਸਿਆ ਹੈ।




ਇਹ ਵੀ ਪੜ੍ਹੋ: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਦਾ ਟੀਜ਼ਰ ਹੋਇਆ ਰਿਲੀਜ਼, ਨਜ਼ਰ ਆਇਆ ਸਰਤਾਜ ਦਾ ਸ਼ਾਇਰਾਨਾ ਅੰਦਾਜ਼