Lok Sabha Election 2024: ਲੋਕ ਸਭਾ ਚੋਣਾਂ ਵਿੱਚ ਹੁਣ ਕੁਝ ਗਿਣਤੀ ਦੇ ਹੀ ਦਿਨ ਬਚੇ ਹਨ। ਚੋਣ ਕਮਿਸ਼ਨ ਕਿਸੇ ਵੀ ਵੇਲੇ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਸਕਦਾ ਹੈ। ਅਜਿਹੇ ਵਿੱਚ ਪਾਰਟੀਆਂ ਦੇ ਲੀਡਰ ਰਣਨੀਤੀ ਘੜਨ ਵਿੱਚ ਲੱਗੇ ਹੋਏ ਹਨ। ਮੌਜੂਦਾ ਸਮੇਂ ਵਿੱਚ ਜੇ ਦੇਸ਼ ਦੀ ਰਾਜਧਾਨੀ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੀਆਂ ਸੱਤੇ ਸੀਟਾਂ ਉੱਤੇ ਭਾਜਪਾ ਦਾ ਕਬਜ਼ਾ ਹੈ ਤੇ ਭਾਜਪਾ ਮੁੜ ਤੋਂ ਇਨ੍ਹਾਂ ਨੂੰ ਜਿੱਤਣ ਲਈ ਹਰ ਹੀਲਾ ਵਰਤੇਗੀ। ਉੱਥੇ ਹੀ ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਹੱਥ ਮਿਲ ਲਿਆ ਹੈ।


ਇਸ ਵਾਰ ਦਿੱਲੀ ਵਿੱਛ ਇੰਡੀਆ ਗੱਠਜੋੜ ਤੇ ਭਾਜਪਾ ਵਿਚਾਲੇ ਤਕੜੀ ਟੱਕਰ ਦੇਖਣ ਨੂੰ ਮਿਲੇਗੀ। ਭਾਰਤੀ ਜਨਤਾ ਪਾਰਟੀ ਨੇ ਦਿੱਲੀ ਦੀਆਂ ਪੰਜ ਸੀਟਾਂ ਉੱਤੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ ਤੇ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਐਲਾਨ ਦਿੱਤੇ ਹਨ ਪਰ ਹਾਲੇ ਤੱਕ ਕਾਂਗਰਸ ਇਸ ਵਿੱਚੋਂ ਪਿਛੜੀ ਜਾਪਦੀ ਹੈ।


ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਗੱਠਜੋੜ ਤੋਂ ਬਾਅਦ ਕਿਆਸ ਲਾਏ ਜਾ ਰਹੇ ਹਨ ਕਿ ਭਾਜਪਾ ਨੂੰ ਸਖਤ ਟੱਕਰ ਮਿਲੇਗੀ ਪਰ INDIA TV-CNX ਦੇ ਓਪੀਨੀਅਨ ਪੋਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੋਲ ਮੁਤਾਬਕ ਦਿੱਲੀ ਦੀਆਂ ਸੱਤੇ ਸੀਟਾਂ ਉੱਤੇ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ।


ਪੋਲ ਮੁਤਾਬਕ ਦੀ ਮੰਨੀਏ ਤਾਂ ਦਿੱਲੀ ਦੀਆਂ ਸਾਰੀਆਂ ਸੀਟਾਂ ਉੱਤੇ ਭਾਰਤੀ ਜਨਤਾ ਪਾਰਟੀ ਕਲੀਨ ਸਵੀਪ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪਹਿਲਾ ਵਰਗਾ ਹਾਲ (ਜ਼ੀਰੋ) ਹੁੰਦਾ ਦਿਖਾਈ ਦੇ ਰਿਹਾ ਹੈ। ਭਾਜਪਾ ਨੇ ਨਵੀਂ ਦਿੱਲੀ ਤੋਂ ਸੁਸ਼ਮਾ ਸਵਰਾਜ ਦੀ ਧੀ ਨੂੰ ਟਿਕਟ ਦਿੱਤੀ ਹੈ ਤੇ ਚਾਂਦਨੀ ਚੌਕ ਨੇ ਪ੍ਰਵੀਨ ਖੰਡੇਲਵਾਲ ਨੂੰ ਉਮੀਦਵਾਰ ਬਣਾਇਆ ਹੈ।


ਇਸ ਦੇ ਨਾਲ ਹੀ ਉੱਤਰ ਪੂਰਬੀ ਦਿੱਲੀ ਤੋਂ ਮਨੋਜ ਤਿਵਾਰੀ ਨੂੰ ਟਿਚਟ ਦਿੱਤਾ ਹੈ  ਤੇ ਪੱਛਮੀ ਦਿੱਲੀ ਤੋਂ ਕਮਲਜੀਤ ਸਹਿਰਾਵਤ ਉੱਤੇ ਦਾਅ ਖੇਡਿਆ ਹੈ। ਜਦੋਂ ਕਿ ਦੱਖਣੀ ਦਿੱਲੀ ਤੋਂ ਰਾਮਵੀਰ ਬਿਧੁੜੀ ਮੈਦਾਨ ਵਿੱਚ ਹੋਣਗੇ। ਫਿਲਹਾਲ ਭਾਜਪਾ ਨੇ ਪੂਰਬੀ ਦਿੱਲੀ ਤੇ ਉੱਤਰ ਪੱਛਮੀ ਦਿੱਲੀ ਤੋਂ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਹੈ।