Geeta Zaildar Video: ਪੰਜਾਬੀ ਸਿੰਗਰ ਗੀਤਾ ਜ਼ੈਲਦਾਰ ਦਾ ਨਾਂ ਤਾਂ ਤੁਸੀਂ ਜ਼ਰੂਰ ਜਾਣੂ ਹੋਵੋਗੇ। ਸਿੰਗਰ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਉਹ ਅੱਜ ਵੀ ਪੰਜਾਬੀ ਇੰਡਸਟਰੀ ;ਚ ਕਾਫੀ ਜ਼ਿਆਦਾ ਐਕਟਿਵ ਹੈ। ਇਹੀ ਨਹੀਂ ਉਹ ਸੋਸ਼ਲ ਮੀਡੀਆ 'ਤੇ ਵੀ ਆਪਣੀਆਂ ਪੋਸਟਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦਾ ਰਹਿੰਦਾ ਹੈ। 


ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ ਦੀ ਸਟਾਰ ਦੀ ਭੈਣ ਹੈ ਇਹ ਛੋਟੀ ਬੱਚੀ, ਇੰਡਸਟਰੀ 'ਚ ਕਮਾਇਆ ਖੂਬ ਨਾਂ, ਕੀ ਤੁਸੀਂ ਪਛਾਣਿਆ?


ਗੀਤਾ ਜ਼ੈਲਦਾਰ ਨੇ ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਰਵੀਨਾ ਟੰਡਨ ਦੇ ਨਾਲ ਲਿੱਪ ਸਿੰਕਿੰਗ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਗੀਤਾ ਜ਼ੈਲਦਾਰ ਨੇ ਕੈਪਸ਼ਨ 'ਚ ਕਿਹਾ, 'ਨਾਗਿਨ ਰਵੀਨਾ ਟੰਡਨ ਨਾਲ ਅੱਜ ਫੋਨ 'ਤੇ ਗੱਲ ਹੋ ਹੀ ਗਈ।' ਗੀਤਾ ਜ਼ੈਲਦਾਰ ਦੇ ਇਸ ਵੀਡੀਓ ਨੂੰ ਦੇਖ ਫੈਨਜ਼ ਖੂਬ ਪਸੰਦ ਕਰ ਰਹੇ ਹਨ ਤੇ ਨਾਲ ਹੀ ਹੱਸ ਹੱਸ ਕੇ ਲੋਟਪੋਟ ਹੋ ਰਹੇ ਹਨ। ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਗੀਤਾ ਜ਼ੈਲਦਾਰ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਗੀਤਾ ਨੂੰ ਸਭ ਤੋਂ ਜ਼ਿਆਦਾ ਨਾਮ ਤੇ ਸ਼ੋਹਰਤ ਉਸ ਦੇ ਗਾਣੇ 'ਚਿੱਟਾ ਸੂਟ' ਤੋਂ ਮਿਲੀ ਸੀ। ਇਸ ਦੇ ਨਾਲ ਨਾਲ 'ਹਾਰਟ ਬੀਟ' ਤੇ 'ਬਦਾਮੀ ਰੰਗ' ਵਰਗੇ ਗਾਣੇ ਉਸ ਦੇ ਜ਼ਬਰਦਸਤ ਹਿੱਟ ਗਾਣੇ ਹਨ। 


ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਗੀਤਾ ਜੱਟ ਜ਼ੈਲਦਾਰ ਪਰਿਵਾਰ ਵਿੱਚ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਗੜ੍ਹੀ ਮਾਹਨ ਸਿੰਘ ਵਿੱਚ ਜਨਮਿਆ ਸੀ, ਜਿਥੇ ਉਸਨੇ ਸਰਕਾਰੀ ਹਾਈ ਸਕੂਲ ਤੋਂ ਵੀ ਆਪਣੀ ਪੜ੍ਹਾਈ ਪੂਰੀ ਕੀਤੀ। ਆਪਣੇ ਕਾਲਜ ਦੇ ਦਿਨਾਂ ਦੌਰਾਨ ਉਹ ਭੰਗੜਾ ਮੁਕਾਬਲਿਆਂ ਵਿੱਚ ਗੁਰਦਾਸ ਮਾਨ ਅਤੇ ਕੁਲਦੀਪ ਮਾਣਕ ਦੇ ਗੀਤ ਗਾਉਂਦਾ ਸੀ। ਉਸਨੇ ਆਪਣੀ ਰਸਮੀ ਸੰਗੀਤ ਦੀ ਸਿੱਖਿਆ ਉਸਤਾਦ ਜਨਾਬ ਸ਼ਮਸ਼ਾਦ ਅਲੀ ਤੋਂ ਪ੍ਰਾਪਤ ਕੀਤੀ, ਜੋ ਅਮਰਦੀਪ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਸੰਗੀਤ ਪ੍ਰੋਫੈਸਰ ਸੀ। ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ, ਜ਼ੈਲਦਾਰ ਪੱਕੇ ਤੌਰ 'ਤੇ ਕੈਨੇਡਾ ਚਲਿਆ ਗਿਆ ਅਤੇ 2006 ਵਿੱਚ ਆਪਣੀ ਪਹਿਲੀ ਐਲਬਮ ਦਿਲ ਦੀ ਰਾਣੀ ਜਾਰੀ ਕੀਤੀ। ਉਸਨੇ ਪੰਜਾਬੀ ਫ਼ਿਲਮ ਪਿੰਕੀ ਮੋਗੇ (2012) ਵਾਲੀ ਵਿੱਚ ਵੀ ਅਦਾਕਾਰੀ ਕੀਤੀ।


ਇਹ ਵੀ ਪੜ੍ਹੋ: ਸੋਨਮ ਬਾਜਵਾ ਨੇ ਵੀਡੀਓ 'ਚ ਦਿਖਾਇਆ ਬੋਲਡ ਅਵਤਾਰ, ਲੋਕਾਂ ਨੇ ਬੁਰੀ ਤਰ੍ਹਾਂ ਕੀਤਾ ਟਰੋਲ, ਬੋਲੇ- 'ਤੁਹਾਡੇ ਤੋਂ ਉਮੀਦ ਨਹੀਂ ਸੀ'