Who Is This Punjabi Celebrity: ਪੰਜਾਬੀ ਇੰਡਸਟਰੀ ਦੇ ਪੂਰੀ ਦੁਨੀਆ 'ਚ ਦੀਵਾਨੇ ਹਨ। ਇਸ ਦੇ ਨਾਲ ਨਾਲ ਪੰਜਾਬੀ ਕਲਾਕਾਰਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਲੋਕ ਆਪਣੇ ਚਹੇਤੇ ਪੰਜਾਬੀ ਕਲਾਕਾਰਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਇਸ ਦੇ ਨਾਲ ਹੀ ਇਹ ਕਲਾਕਾਰ ਵੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਦਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਮਨੋਰੰਜਨ ਕਰਦੇ ਰਹਿੰਦੇ ਹਨ।


ਇਹ ਵੀ ਪੜ੍ਹੋ: 100 ਕਰੋੜ ਦਾ ਬੰਗਲਾ, 7 ਕਰੋੜ ਦੀ ਵੈਨਿਟੀ ਵੈਨ, ਸ਼ਾਹੀ ਜ਼ਿੰਦਗੀ ਜਿਉਂਦੇ ਹਨ ਸਾਊਥ ਸਟਾਰ ਅੱਲੂ ਅਰਜੁਨ


ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ, ਇੱਕ ਹੋਰ ਅਦਾਕਾਰਾ ਦੇ ਬਚਪਨ ਦੀ ਤਸਵੀਰ। ਅੱਜ ਇਹ ਅਦਾਕਾਰਾ ਪੰਜਾਬੀ ਇੰਡਸਟਰੀ 'ਚ ਕਾਫੀ ਐਕਟਿਵ ਹੈ। ਚੱਲੋ ਤੁਹਾਨੂੰ ਇੱਕ ਹਿੰਟ ਦੇ ਦਿੰਦੇ ਹਾਂ। ਇਹ ਪੰਜਾਬੀ ਇੰਡਸਟਰੀ ਦੀ ਸੁਪਰਸਟਾਰ ਦੀ ਭੈਣ ਹੈ। ਇਨ੍ਹਾਂ ਦੀ ਭੈਣ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਦੇਖੋ ਇਹ ਤਸਵੀਰ:






ਜੇ ਤੁਹਾਨੂੰ ਹੁਣ ਵੀ ਸਮਝ ਨਹੀਂ ਲੱਗਿਆ ਤਾਂ ਚੱਲੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਪੰਜਾਬੀ ਮੁਟਿਆਰ ਕੌਣ ਹੈ। ਦਰਅਸਲ ਇਹ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਹੈ। ਰੁਬੀਨਾ ਬਾਜਵਾ ਪੰਜਾਬੀ ਇੰਡਸਟਰੀ 'ਚ ਐਕਟਿਵ ਹੈ। ਉਹ ਵੀ ਆਪਣੀ ਭੈਣ ਨੀਰੂ ਦੇ ਵਾਂਗ ਅਦਾਕਾਰਾ ਹੈ। ਉਸ ਦੀ ਕਿਸਮਤ ਭਾਵੇਂ ਆਪਣੀ ਭੈਣ ਨੀਰੂ ਵਰਗੀ ਤੇਜ਼ ਨਹੀਂ ਸੀ। ਉਹ ਪੰਜਾਬੀ ਇੰਡਸਟਰੀ 'ਚ ਉਹ ਨਾਮ ਤੇ ਸ਼ੋਹਰਤ ਨਹੀਂ ਕਮਾ ਸਕੀ, ਜੋ ਉਸ ਦੀ ਭੈਣ ਨੇ ਕਮਾਈ ਹੈ, ਪਰ ਖੂਬਸੂਰਤੀ ਦੇ ਮਾਮਲੇ 'ਚ ਰੁਬੀਨਾ ਕਿਸੇ ਤੋਂ ਘੱਟ ਨਹੀਂ ਹੈ। ਉਸ ਦੀ ਸ਼ਕਲ ਹੂ-ਬ-ਹੂ ਆਪਣੀ ਭੈਣ ਨੀਰੂ ਨਾਲ ਮਿਲਦੀ ਹੈ। ਰੁਬੀਨਾ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦੇਖੋ ਇਹ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਰੁਬੀਨਾ ਬਾਜਵਾ ਨੇ ਅਕਤੂਬਰ 2022 'ਚ ਆਪਣੇ ਲੰਬੇ ਸਮੇਂ ਦੇ ਬੁਆਏ ਫਰੈਂਡ ਗੁਰਬਖਸ਼ ਸਿੰਘ ਚਾਹਲ ਨਾਲ ਵਿਆਹ ਕਰਵਾਇਆ ਸੀ। 


ਇਹ ਵੀ ਪੜ੍ਹੋ: ਸੋਨਮ ਬਾਜਵਾ ਨੇ ਵੀਡੀਓ 'ਚ ਦਿਖਾਇਆ ਬੋਲਡ ਅਵਤਾਰ, ਲੋਕਾਂ ਨੇ ਬੁਰੀ ਤਰ੍ਹਾਂ ਕੀਤਾ ਟਰੋਲ, ਬੋਲੇ- 'ਤੁਹਾਡੇ ਤੋਂ ਉਮੀਦ ਨਹੀਂ ਸੀ'