Gippy Grewal Rolls Royce Car: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ ਅਤੇ ਖੂਬ ਧਮਾਲਾਂ ਪਾ ਰਹੀ ਹੈ। ਫਿਲਮ ਨੇ ਇੱਕ ਹਫਤੇ ਦੇ ਅੰਦਰ ਹੀ 15 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।           


ਇਹ ਵੀ ਪੜ੍ਹੋ: ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਵਿਚਾਲੇ ਖਤਮ ਹੋਈ ਲੜਾਈ, ਦੋਵੇਂ ਫਿਰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਕਰਨ ਲੱਗੀਆਂ ਫਾਲੋ


ਇਸ ਦਰਮਿਆਨ ਗਿੱਪੀ ਗਰੇਵਾਲ ਨੂੰ ਲੈਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਗਾਇਕ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇੱਕ ਸ਼ਾਨਦਾਰ ਰੌਲਜ਼ ਰਾਇਸ ਕਾਰ ਨੂੰ ਫਲੌਂਟ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਕਿਉਂਕਿ ਗਿੱਪੀ ਜਿਸ ਤਰ੍ਹਾਂ ਇਸ ਕਾਰ ਨੂੰ ਫਲੌਂਟ ਕਰ ਰਹੇ ਹਨ, ਉਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਕਾਰ ਖੁਦ ਗਿੱਪੀ ਦੀ ਹੀ ਹੈ। ਦੱਸ ਦਈਏ ਕਿ ਇਸ ਕਾਰ ਦੀ ਕੀਮਤ 6-7 ਕਰੋੜ ਰੁਪਏ ਹੋ ਸਕਦੀ ਹੈ। ਗਿੱਪੀ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਤੁਸੀਂ ਵੀ ਦੇਖੋ:             






ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਕਾਫੀ ਲਗਜ਼ਰੀ ਲਾਈਫ ਸਟਾਈਲ ਦੇ ਸ਼ੌਕੀਨ ਹਨ। ਉਨ੍ਹਾਂ ਦੇ ਕਾਰ ਕਲੈਕਸ਼ਨ 'ਚ ਇੱਕ ਤੋਂ ਇੱਕ ਮਹਿੰਗੀ ਤੇ ਸ਼ਾਨਦਾਰ ਕਾਰ ਹੈ। ਉਨ੍ਹਾਂ ਕੋਲ ਔਡੀ, ਮਰਸਡੀਜ਼, ਰੇਂਜ ਰੋਵਰ, ਲੈਂਬੋਰਗਿਨੀ ਵਰਗੀਆਂ ਸ਼ਾਨਦਾਰ ਕਾਰਾਂ ਹਨ। ਇੱਕ ਰਿਪੋਰਟ ਅਨੁਸਾਰ ਗਿੱਪੀ 300 ਕਰੋੜ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਦੇ ਇੰਡੀਆ ਤੇ ਕੈਨੇਡਾ 'ਚ ਸ਼ਾਨਦਾਰ ਘਰ ਵੀ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਹਾਲ ਹੀ 'ਚ 'ਜੱਟ ਨੂੰ ਚੁੜੈਲ ਟੱਕਰੀ' 'ਚ ਨਜ਼ਰ ਆਏ ਹਨ। ਇਹ ਫਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। 


ਇਹ ਵੀ ਪੜ੍ਹੋ: 'ਰੰਗ ਬਰਸੇ' ਤੋਂ 'ਬਲਮ ਪਿਚਕਾਰੀ' ਤੱਕ, ਇਨ੍ਹਾਂ ਸੁਪਰਹਿੱਟ ਗਾਣਿਆਂ ਨਾਲ ਮਨਾਓ ਹੋਲੀ, ਹੋਲੀ ਪਲੇਲਿਸਟ 'ਚ ਕਰੋ ਸ਼ਾਮਲ