Holi Celebration: ਹੋਲੀ ਦੇ ਮੌਕੇ ਕਈ ਵਾਰ ਪੱਕਾ ਰੰਗ ਸਾਡੀ ਗੱਡੀ ਨੂੰ ਵੀ ਲੱਗ ਜਾਂਦਾ ਹੈ ਤੇ ਜੋ ਆਸਾਨੀ ਨਾਲ ਖਹਿੜਾ ਵੀ ਨਹੀਂ ਛੱਡਦਾ। ਰੰਗ ਦੇ ਇਸ ਦਾਗ ਨੂੰ ਜਦੋਂ ਅਸੀਂ ਵਾਰ-ਵਾਰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਸਾਡੇ ਰੰਗ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਅਸੀਂ ਕੈਮੀਕਲ ਦੀ ਵਰਤੋਂ ਵੀ ਦਾਗ ਸਾਫ਼ ਕਰਨ ਲਈ ਨਹੀਂ ਕਰ ਸਕਦੇ ਕਿਉਂਕਿ ਇਸ ਨਾਲ ਰੰਗ ਖ਼ਰਾਬ ਹੋ ਜਾਂਦਾ ਹੈ।


ਅਜਿਹੇ ਵਿੱਚ ਅਸੀਂ ਤੁਹਾਨੂੰ ਗੱਡੀ ਦੀ ਸਫ਼ਾਈ ਕਰਨ ਦਾ ਅਜਿਹਾ ਨੁਸਖ਼ਾ ਦੱਸਣ ਜਾ ਰਹੇ ਹਨ ਜਿਸ ਨਾਲ ਨਾ ਸਿਰਫ਼ ਦਾਗ ਸਾਫ਼ ਹੋ ਜਾਵੇਗਾ ਸਗੋਂ ਗੱਡੀ ਦੀ ਚਮਕ ਵੀ ਵਧ ਜਾਵੇਗੀ।


ਸਰਫ਼ ਜਾਂ ਸ਼ੈਂਪੂ ਨਾਲ ਧੋਣ ਨਾਲ ਕੀ ਪੈਂਦਾ ਹੈ ਫਰਕ ?


ਜ਼ਿਆਦਾਤਰ ਲੋਕ ਆਪਣੀ ਗੱਡੀ ਦੀ ਸਫ਼ਾਈ ਵੇਲੇ ਸ਼ੈਂਪੂ ਜਾਂ ਸਰਫ਼ ਦੀ ਵਰਤੋਂ ਕਰਦੇ ਹਨ ਸ਼ੈਂਪੂ ਨਾਲ ਧੋਣ ਤੋਂ ਬਾਅਦ ਗੱਡੀ ਵਿੱਚ ਕੁਝ ਚਮਕ ਤਾਂ ਜ਼ਰੂਰ ਆ ਜਾਂਦੀ ਹੈ ਪਰ ਜਦੋਂ  ਇਸ ਨੂੰ ਸਰਫ਼ ਨਾਲ ਧੋਤਾ ਜਾਂਦਾ ਹੈ ਤਾਂ ਗੱਡੀ ਸੁੱਕਣ ਤੋਂ ਬਾਅਦ ਉਸ ਉੱਤੇ ਨਿਸ਼ਾਨ ਨਜ਼ਰ ਆਉਣ ਲੱਗ ਜਾਂਦੇ ਹਨ ਜਿਸ ਕਰਕੇ ਦੁਬਾਰਾ ਗਿੱਲਾ ਕੱਪੜਾ ਮਾਰਨਾ ਪੈਂਦਾ ਹੈ। ਆਓ ਹੁਣ ਦੱਸ ਦਈਏ ਕਿ ਸ਼ੈਂਪੂ ਵਿੱਚ ਅਜਿਹੀਆਂ ਕਿਹੜੀਆਂ ਦੋ ਚੀਜ਼ਾਂ ਮਿਲਾਈਆਂ ਜਾਣ ਤਾਂ ਹੋ ਕੋਈ ਨੁਕਸਾਨ ਵੀ ਨਾ ਹੋਵੇ ਤੇ ਕਾਰ ਵੀ ਚਮਕ ਜਾਵੇ।


ਸ਼ੈਂਪੂ  ਦੇ ਨਾਲ ਕੀ ਚੀਜ਼ ਮਿਲਾਈਏ ਤਾਂ ਜੋ ਚਕਮ ਜਾਵੇ ਗੱਡੀ


ਗੱਡੀ ਧੋਣ ਵੇਲੇ ਤੁਹਾਨੂੰ ਪਾਣੀ ਦੇ ਵਿੱਚ ਸ਼ੈਂਪੂ ਮਿਲਾਉਣ ਤੋਂ ਇਲਾਵਾ ENO ਤੇ ਕੋਲਗੇਟ (colgate) ਮਿਲ ਲੈਣਾ ਚਾਹੀਦਾ ਹੈ। ਇਨ੍ਹਾਂ ਤਿੰਨਾਂ ਨੂੰ ਪਾਣੀ ਦੇ ਇੱਕ ਜੱਗ ਵਿੱਚ ਮਿਲਾ ਲੈਣਾ ਚਾਹੀਦਾ ਹੈ। ਸ਼ੁਰੂ ਤੋਂ ਸਮਝੀਏ ਤਾਂ ਸਭ ਤੋਂ ਪਹਿਲਾਂ ਸੈਂਪੂ ਦੀ ਪੁੜੀ ਲੈ ਕੇ ਪੁਰਾਣੇ ਦੰਦਾਂ ਵਾਲੇ ਬੁਰਸ਼ ਨਾਲ ਇਸ ਨੂੰ ਮਿਲਾਓ। ਇਸ ਤੋਂ ਬਾਅਦ ਬੁਰਸ਼ ਜਿੰਨਾ ਹੀ ਟੂਥਪੇਸਟ ਮਿਲਾ ਲਓ ਤੇ ਅਖ਼ੀਰ ਉੱਤੇ ਇਸ ਵਿੱਚ ENO ਦਾ ਅੱਧਾ ਪੈਕਟ ਮਿਲਾਓ। ਇਸ ਤੋਂ ਬਾਅਦ ਜਿੱਥੇ ਵੀ ਕਿਤੇ ਤੁਹਾਡੀ ਗੱਡੀ ਜਾਂ ਮੋਟਰਸਾਇਕਲ ਉੱਤੇ ਕੋਈ ਦਾਗ਼ ਹੈ ਉਸ ਉੱਤੇ ਬੁਰਸ਼ ਨਾਲ ਲਾਓ ਤੇ ਰਗੜ ਕੇ ਸਾਫ਼ ਕਰ ਦਿਓ।


ਕਿਵੇਂ ਕਰਦਾ ਹੈ ਇਹ ਕੰਮ


ਦਰਅਸਲ, ENO ਇੱਕ ਐਂਟਾਸਿਡ ਹੈ ਜਿਸ ਵਿੱਚ ਸੋਡੀਅਮ ਬਾਈਕਾਰਬੋਨੇਟ, ਸੋਡੀਆਮ ਕਾਰਬੋਨੇਟ ਤੇ ਸਾਈਟ੍ਰਿਕ ਐਸਿਡ ਮੌਜੂਦ ਹੁੰਦਾ ਹੈ ਜੋ ਚੀਜ਼ਾਂ ਨੂੰ ਫਲਾਉਣ ਦਾ ਕੰਮ ਕਰਦਾ ਹੈ। ਅਜਿਹੇ ਵਿੱਚ ਜਦੋਂ ਇਸ ਨੂੰ ਗੱਡੀ ਉੱਤੇ ਲਾਇਆ ਜਾਂਦਾ ਹੈ ਤਾਂ ਇਹ ਉਸ ਉੱਤੇ ਜੰਮੀ ਮੈਲ ਨੂੰ ਫੈਲਾਅ ਦਿੰਦਾ ਹੈ ਤੇ ਬਾਕੀ ਕੰਮ ਸ਼ੈਂਪੂ ਕਰ ਦਿੰਦਾ ਹੈ। ਇਸ ਤਰ੍ਹਾਂ ਗੱਡੀ ਤੋਂ ਦਾਗ ਹਟਾਉਣਾ ਸੌਖਾ ਹੋ ਜਾਂਦਾ ਹੈ।


Car loan Information:

Calculate Car Loan EMI