Jasmin Bhasin Badly Trolled: ਪੰਜਾਬੀ ਸਿੰਗਰ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਪਿਛਲੇ ਮਹੀਨੇ ਗਾਇਕ ਨੇ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਨਾਲ ਇਸ ਸਾਲ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦੀਆਂ ਹੋਰ ਵੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।


ਇਹ ਵੀ ਪੜ੍ਹੋ: ਮਨਕੀਰਤ ਔਲਖ ਦੇ ਲੱਗੀ ਸੱਟ? ਨਵੀਆਂ ਤਸਵੀਰਾਂ ਦੇਖ ਪਰੇਸ਼ਾਨ ਹੋਏ ਫੈਨਜ਼


ਫਿਲਹਾਲ ਗਿੱਪੀ ਗਰੇਵਾਲ ਨੇ 'ਵਾਰਨਿੰਗ 2' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ 'ਚ ਉਹ ਜੈਸਮੀਨ ਭਸੀਨ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਜੈਸਮੀਨ ਤੇ ਗਿੱਪੀ ਨੂੰ ਏਅਰਪੋਰਟ 'ਤੇ ਸਪੌਟ ਕੀਤਾ ਗਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਨਾਰਾਜ਼ ਲੱਗ ਰਹੇ ਹਨ।


ਦਰਅਸਲ, ਵੀਡੀਓ 'ਚ ਜੈਸਮੀਨ ਨੇ ਕਾਫੀ ਛੋਟੇ ਕੱਪੜੇ ਪਹਿਨੇ ਹੋਏ ਹਨ। ਉਸ ਨੇ ਇਕੱਲੀ ਹੁੱਡੀ ਪਹਿਨੀ ਹੋਈ ਹੈ। ਹੁੱਡੀ ਦੇ ਹੇਠਾਂ ਨਾ ਤਾਂ ਕੋੲ ਪਜਾਮਾ ਨਾ ਪੈਂਟ ਨਜ਼ਰ ਆ ਰਹੀ ਹੈ। ਇਸੇ ਕਰਕੇ ਲੋਕ ਜੈਸਮੀਨ ਨੂੰ ਕਾਫੀ ਜ਼ਿਆਦਾ ਟਰੋਲ ਕਰ ਰਹੇ ਹਨ। ਦੱਸ ਦਈਏ ਕਿ ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ। ਦੇਖੋ ਇਹ ਵੀਡੀਓ:


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਅਕਾਊਂਟ 'ਤੇ ਨਵੀਂ ਤਸਵੀਰ ਸ਼ੇਅਰ, ਕੈਪਸ਼ਨ ਪੜ੍ਹ ਫੈਨਜ਼ ਹੋਏ ਭਾਵੁਕ









ਵੀਡੀਓ 'ਤੇ ਯੂਜ਼ਰਸ ਤਿੱਖੀ ਪ੍ਰਤੀਕਿਿਰਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿੱਖਿਆ, 'ਦੀਦੀ ਪਜਾਮਾ ਪਾਉਣਾ ਭੁੱਲ ਗਈ'। ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ, 'ਗਿੱਪੀ ਇੱਕ ਪਜਾਮਾ ਹੀ ਗਿਫਟ ਕਰ ਦੇਣਾ ਸੀ, ਸਵੈਟਰ ਤਾਂ ਗਿਫਟ ਕੀਤੀ ਹੋਈ ਆ।' ਇੱਕ ਹੋਰ ਵਿਅਕਤੀ ਨੇ ਕਮੈਂਟ ਕੀਤਾ, 'ਬੇਸ਼ਰਮੀ ਦੀ ਹੱਦ ਪਾਰ ਕਰ ਗਈ ਇਹ।' ਪੜ੍ਹੋ ਇਹ ਕਮੈਂਟਸ:








ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਫਿਲਮ 'ਵਾਰਨਿੰਗ 2' ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫਿਲਮ 'ਚ ਗਿੱਪੀ ਦੇ ਨਾਲ ਨਾਲ ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।


ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੇ ਗੁਰਦਾਸ ਮਾਨ ਸਾਹਮਣੇ ਗੁਰੂ ਰੰਧਾਵਾ ਦਾ ਰੱਜ ਕੇ ਉਡਾਇਆ ਮਜ਼ਾਕ, ਸ਼ਰਮ ਨਾਲ ਲਾਲ ਹੋਏ ਗੁਰੂ