Mankirt Aulakh New Pics: ਪੰਜਾਬੀ ਗਾਇਕ ਮਨਕੀਰਤ ਔਲਖ ਉਨ੍ਹਾਂ ਕਲਾਕਾਰਾਂ 'ਚੋਂ ਇੱਕ ਹੈ, ਜੋ ਹਮੇਸ਼ਾ ਲਾਈਮਲਾਈਟ 'ਚ ਰਹਿੰਦਾ ਹੈ। ਪਿਛਲੇ ਲੰਬੇ ਸਮੇਂ ਤੋਂ ਉਹ ਲਗਾਤਾਰ ਸੁਰਖੀਆਂ ਬਟੋਰ ਰਿਹਾ ਹੈ। ਇਸ ਦੇ ਨਾਲ ਨਾਲ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਕਾਫੀ ਚਰਚਾ ਵਿੱਚ ਰਹਿੰਦਾ ਹੈ। 


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਅਕਾਊਂਟ 'ਤੇ ਨਵੀਂ ਤਸਵੀਰ ਸ਼ੇਅਰ, ਕੈਪਸ਼ਨ ਪੜ੍ਹ ਫੈਨਜ਼ ਹੋਏ ਭਾਵੁਕ


ਮਨਕੀਰਤ ਔਲਖ ਦੀ ਨਵੀਂ ਪੋਸਟ ਨੇ ਫੈਨਜ਼ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ ਹੈ। ਕਿਉਂਕਿ ਉਸ ਦੀਆਂ ਨਵੀਆਂ ਤਸਵੀਰਾਂ 'ਚ ਔਲਖ ਦੇ ਹੱਥ 'ਤੇ ਕਾਫੀ ਖੂਨ ਲੱਗਿਆ ਨਜ਼ਰ ਆ ਰਿਹਾ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਹਾਲ ਪੁੱਛ ਰਹੇ ਹਨ। ਦੇਖੋ ਮਨਕੀਰਤ ਦੀ ਇਹ ਪੋਸਟ:


ਇਹ ਵੀ ਪੜ੍ਹੋ: PM ਨਰੇਂਦਰ ਮੋਦੀ ਨੇ ਸੰਸਦ 'ਚ ਕੀਤੀ 'ਪਠਾਨ' ਦੀ ਤਾਰੀਫ, ਮੋਦੀ ਦੇ ਬਿਆਨ 'ਤੇ ਫਿਦਾ ਹੋਏ ਸ਼ਾਹਰੁਖ ਦੇ ਫੈਨਜ਼









ਫਿਲਮ ਦੇ ਸ਼ੂਟਿੰਗ ਸੈੱਟ ਦੀਆਂ ਹਨ ਤਸਵੀਰਾਂ
ਦੱਸ ਦਈਏ ਕਿ ਇਹ ਤਸਵੀਰਾਂ ਫਿਲਮ ਦੇ ਸੈੱਟ ਦੀਆਂ ਹਨ। ਕਿਉਂਕਿ ਇੰਨੀਂ ਦਿਨੀਂ ਮਨਕੀਰਤ ਆਪਣੀ ਅਗਲੀ ਫਿਲਮ 'ਬਰਾਊਨ ਬੁਆਏਜ਼' ਦੀ ਸ਼ੂਟਿੰਗ ਕਰ ਰਿਹਾ ਹੈ, ਤਾਂ ਹੋ ਸਕਦਾ ਹੈ ਕਿ ਇਹ ਤਸਵੀਰਾਂ ਕਿਸੇ ਸੀਨ ਨੂੰ ਫਿਲਮਾਉਣ ਦੌਰਾਨ ਲਈਆਂ ਗਈਆਂ ਹੋਣ। ਇੱਕ ਪਾਸੇ ਜਿੱਥੇ ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰ ਮਨਕੀਰਤ ਦਾ ਹਾਲ ਪੁੱਛ ਰਹੇ ਹਨ, ਉੱਥੇ ਹੀ ਦੂਜੇ ਪਾਸੇ, ਮਨਕੀਰਤ ਦੀਆਂ ਤਸਵੀਰਾਂ 'ਤੇ ਉਸ ਦੀਆਂ ਫੀਮੇਲ ਫੈਨਜ਼ ਦਿਲ ਹਾਰ ਬੈਠੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਨਕੀਰਤ ਕਾਫੀ ਹੈਂਡਸਮ ਨਜ਼ਰ ਆ ਰਿਹਾ ਹੈ।


ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਇੰਨੀਂ ਦਿਨੀਂ ਪਰਿਵਾਰ ਸਮੇਤ ਭਾਰਤ ਵਿੱਚ ਹੀ ਹੈ। ਉਹ ਆਪਣੀ ਫਿਲਮ 'ਬਰਾਊਨ ਬੁਆਏਜ਼' ਦੀ ਸ਼ੂਟਿੰਗ ;ਚ ਬਿਜ਼ੀ ਹੈ। ਇਸ ਦੇ ਨਾਲ ਨਾਲ ਮਨਕੀਰਤ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦਾ ਹੈ। ਉਹ ਆਪਣੇ ਫੈਨਜ਼ ਨਾਲ ਖੁਦ ਨਾਲ ਜੁੜੀ ਹਰ ਅਪਡੇਟ ਦਿੰਦਾ ਰਹਿੰਦਾ ਹੈ।


ਇਹ ਵੀ ਪੜ੍ਹੋ: ਅੰਮ੍ਰਿਤਾ ਸਿੰਘ ਨੂੰ 12 ਸਾਲ ਛੋਟੇ ਸੈਫ ਅਲੀ ਖਾਨ ਨਾਲ ਹੋਇਆ ਸੀ ਪਿਆਰ, ਕਰੀਨਾ ਕਰਕੇ ਟੁੱਟਿਆ ਸੀ ਰਿਸ਼ਤਾ