Gurdas Maan Social Media Post: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਬਾ ਬੋਹੜ ਗੁਰਦਾਸ ਮਾਨ ਇੰਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲ ਹੀ `ਚ ਉਨ੍ਹਾਂ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਰਿਲੀਜ਼ ਹੋਇਆ, ਜਿਸ ਦੀ ਕਾਫ਼ੀ ਚਰਚਾ ਹੋਈ ਸੀ। ਇਸ ਗੀਤ ਰਾਹੀਂ ਮਾਨ ਨੇ ਉਨ੍ਹਾਂ ਮੇਹਣਿਆਂ ਦਾ ਜਵਾਬ ਦਿੱਤਾ ਸੀ, ਜੋ ਉਨ੍ਹਾਂ ਨੂੰ ਅੱਜ ਤੋਂ 3 ਸਾਲ ਪਹਿਲਾਂ ਉਦੋਂ ਸੁਣਨੇ ਪਏ ਸੀ, ਜਦੋਂ ਉਹ ਹਿੰਦੀ ਭਾਸ਼ਾ ਨੂੰ ਮਾਂ ਬੋਲੀ ਆਖ ਬੈਠੇ ਸੀ। ਖੈਰ ਇਹ ਤਾਂ ਰਹੀ ਪੁਰਾਣੀ ਗੱਲ। 


ਗੁਰਦਾਸ ਮਾਨ ਬਾਰੇ ਨਵੀਂ ਗੱਲ ਤੁਹਾਨੂੰ ਦੱਸਦੇ ਹਾਂ ਕਿ ਉਨ੍ਹਾਂ ਨੇ ਆਪਣੇ ਸਕੂਲ ਦਾ ਦੌਰਾ ਕੀਤਾ। ਇਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫ਼ੈਨਜ਼ ਨਾਲ ਸਾਂਝੀ ਕੀਤੀ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰ ਸ਼ੇਅਰ ਕਰਦਿਆਂ ਮਾਨ ਨੇ ਕੈਪਸ਼ਨ ਲਿਖੀ, "ਤੀਜੀ ਕਲਾਸ ਵਾਲਾ ਰੂਮ, ਟੇਬਲ ਕੁਰਸੀ ਬਦਲ ਗਏ, ਬਾਕੀ ਸਭ ਉਹੀ ਆ।"









ਕਾਬਿਲੇਗ਼ੌਰ ਹੈ ਕਿ ਹਾਲ ਹੀ ਗੁਰਦਾਸ ਮਾਨ ਦਾ ਗੀਤ `ਗੱਲ ਸੁਣੋ ਪੰਜਾਬੀ ਦੋਸਤੋ` ਰਿਲੀਜ਼ ਹੋਇਆ ਹੈ। ਇਸ ਗੀਤ ਰਾਹੀਂ ਮਾਨ ਖੂਬ ਵਾਹ ਵਾਹੀ ਖੱਟ ਰਹੇ ਹਨ। ਇਸ ਗੀਤ ਕਰਕੇ ਹਾਲਾਂਕਿ ਮਾਨ ਨੂੰ ਕਈ ਲੋਕ ਟਰੋਲ ਵੀ ਕਰ ਰਹੇ ਹਨ, ਪਰ ਜ਼ਿਆਦਾਤਰ ਲੋਕਾਂ ਨੂੰ ਇਹ ਗੀਤ ਪਸੰਦ ਆ ਰਿਹਾ ਹੈ। ਇਸ ਗੀਤ ਤੇ ਵਿਊਜ਼ ਮਿਲੀਅਨ ਵਿੱਚ ਹਨ। ਇਹ ਗੀਤ ਦੇ ਬੋਲ ਗੁਰਦਾਸ ਮਾਨ ਨੇ ਖੁਦ ਲਿਖੇ ਤੇ ਇਸ ਨੂੰ ਗਾਇਆ ਵੀ ਖੁਦ ਹੈ।